ਪ੍ਰੈਸ ਕਲੱਬ ਐਸ.ਏ.ਐਸ.ਨਗਰ ਨੂੰ ਕਲੱਬ ਦੀ ਇਮਾਰਤ ਲਈ ਜਗ੍ਹਾ ਅਲਾਟ

ਮੇਅਰ ਜੀਤੀ ਸਿੱਧੂ ਨੇ ਨੀਂਹ ਪੱਥਰ ਰੱਖਿਆ
ਐਸ.ਏ.ਐਸ.ਨਗਰ, 21 ਜੁਲਾਈ 2021
ਮੁਹਾਲੀ ਵਿੱਚ ਵਰਕਿੰਗ ਜਰਨਲਿਸਟਸ ਦੀ ਚਿਰਕੋਣੀ ਮੰਗ ਆਖ਼ਰ ਉਸ ਵੇਲੇ ਪੂਰੀ ਹੋ ਗਈ, ਜਦੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪ੍ਰੈੱਸ ਕਲੱਬ ਐਸ.ਏ.ਐਸ਼ ਨਗਰ ਲਈ ਜ਼ਮੀਨ ਅਲਾਟ ਕਰ ਦਿੱਤੀ ਗਈ, ਅੱਜ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਬਕਾਇਦਾ ਟੱਕ ਲਗਾ ਕੇ ਪ੍ਰੈਸ ਕਲੱਬ ਐਸ ਏ ਐਸ ਨਗਰ ਦੀ ਬਿਲਡਿੰਗ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਦਾ ਰਸਮੀ ਉਦਘਾਟਨ ਕੀਤਾ ਗਿਆ । ਇਹ ਜਗ੍ਹਾ ਸੈਕਟਰ 57 ਵਿਚ ਬਾਲ ਗੋਪਾਲ ਗਊਸ਼ਾਲਾ ਨੇੜੇ ਅਲਾਟ ਕੀਤੀ ਗਈ ਹੈ। ਇਮਾਰਤ ਮੁਹਾਲੀ ਦੇ ਸਾਰੇ ਕਾਰਜਸ਼ੀਲ ਪੱਤਰਕਾਰਾਂ ਲਈ ਬਣਾਈ ਜਾਵੇਗੀ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਲੱਬ ਦੇ ਵਫ਼ਦ ਨੇ ਹਾਲ ਹੀ ਵਿੱਚ ਜ਼ਮੀਨ ਬਾਰੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਇਹ ਜਗ੍ਹਾ ਅਲਾਟ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਹੁਣ ਮੁਹਾਲੀ ਦੇ ਵਰਕਿੰਗ ਜਰਨਲਿਸਟ ਆਪਣੇ ਕੰਮਕਾਰ ਲਈ ਅਤੇ ਕੰਮਕਾਰ ਤੋਂ ਵਿਹਲੇ ਹੋ ਕੇ ਇੱਕ ਛੱਤ ਹੇਠ ਬੈਠ ਆਪਣੇ ਵਿਚਾਰ ਸਾਂਝੇ ਕਰ ਸਕਣਗੇ ।
ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਅਤੇ ਸੀਨੀਅਰ ਪੱਤਰਕਾਰ ਕੇਵਲ ਸਿੰਘ ਰਾਣਾ ਨੇ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਸਿੱਧੂ ਦਾ ਪੱਤਰਕਾਰਾਂ ਦੀ ਚਿਰੋਕਣੀ ਮੰਗ ਨੂੰ ਮੰਨਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਪੱਤਰਕਾਰ ਸਮਾਜ ਦੀ ਭਲਾਈ ਲਈ ਇਕ ਜਗ੍ਹਾ ਤੋਂ ਕੰਮ ਕਰ ਸਕਣਗੇ। ਉਨਾਂ ਕਿਹਾ ਕਿ ਇਸ ਪੁਰਾਣੀ ਮੰਗ ਨੂੰ ਪੂਰੀ ਕਰਨ ਲਈ ਪ੍ਰੈਸ ਕਲੱਬ ਦੇ ਸਮੂਹ ਮੈਂਬਰ ਪੱਤਰਕਾਰ ਹਮੇਸ਼ਾ ਸਿੱਧੂ ਪਰਿਵਾਰ ਦੇ ਰਿਣੀ ਰਹਿਣਗੇ।
ਮੇਅਰ ਮੁਹਾਲੀ ਅਮਰਜੀਤ ਸਿੰਘ ਸਿੱਧੂ ਨੇ ਪ੍ਰੈਸ ਕਲੱਬ ਦੇ ਸਰਪ੍ਰਸਤ ਕੇਵਲ ਸਿੰਘ ਰਾਣਾ, ਪ੍ਰਧਾਨ ਹਿਲੇਰੀ ਵਿਕਟਰ, ਜਨਰਲ ਸਕੱਤਰ ਪਰਦੀਪ ਸਿੰਘ ਹੈਪੀ, ਚੇਅਰਮੈਨ ਮਨੋਜ ਜੋਸ਼ੀ, ਕੈਸ਼ੀਅਰ ਵਿਸ਼ਾਲ ਸ਼ੰਕਰ ਅਤੇ ਹੋਰ ਸੀਨੀਅਰ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਕਲੱਬ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਐਮਸੀ ਗੁਰਸਾਹਿਬ ਸਿੰਘ, ਪ੍ਰਸਿੱਧ ਉਦਯੋਗਪਤੀ -ਸੰਜੀਵ ਗਰਗ ,ਕੌਂਸਲਰ ਸਾਹਿਬ ਇੰਦਰ ਸਿੰਘ, ਕਾਂਗਰਸ ਲੀਡਰ ਗੁਰਨਾਮ ਸਿੰਘ, ਸੁਖਦੀਪ ਸਿੰਘ ਸੋਈ, ਹਰਦੀਪ ਕੌਰ ਵਿਰਕ, ਉੱਜਲ ਸਿੰਘ, ਮੁਨੀਸ਼ ਕੁਮਾਰ-ਕਾਕਾ ਸ਼ੰਕਰ, ਵਰਿੰਦਰਪਾਲ ਸਿੰਘ, ਦਵਿੰਦਰ ਸਿੰਘ, ਜਸਵੀਰ ਸਿੰਘ ਜੱਸੀ, ਹਰਦੀਪ ਵਿਰਕ, ਲਖਵੰਤ ਸਿੰਘ, ਨਰਵਦਾ ਸ਼ੰਕਰ, ਕੁਲਵੰਤ ਗਿੱਲ, ਤਰਵਿੰਦਰ ਬੈਨੀਪਾਲ, ਭੁਪਿੰਦਰ ਬੱਬਰ, ਨਰਿੰਦਰ ਝਾਂਮਪੁਰ, ਨਿਰੰਜਨ ਸਿੰਘ ਲੇਹਲ, ਗੁਰਦੀਪ ਬੈਨੀਪਾਲ ਅਤੇ ਲਲਿਤਾ ਜਮਵਾਲ ਵੀ ਮੌਜੂਦ ਸਨ।

Spread the love