ਫਾਜ਼ਿਲਕਾ, 23 ਜੁਲਾਈ 2021
ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਸੀਨੀਅਰ ਮੈਡੀਕਲ ਅਫਸਰ ਡਾ: ਕਰਮਜੀਤ ਸਿੰਘ ਦੀ ਅਗਵਾਈ ਹੇਠ ਸੀਐਚ ਸੀ ਡੱਬਵਾਲਾ ਕਾਲਾ ਵਿਖੇ ਛੋਟੇ ਅਪ੍ਰੇਸ਼ਨ ਸ਼ੁਰੂ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਸਰਜਨ ਡਾ. ਕੀਰਤੀ ਗੋਇਲ ਅਤੇ ਟੀਮ ਨੇ ਸਫਲਤਾਪੂਰਵਕ ਇਕ ਔਰਤ ਦੀ ਲੱਤ ਦੀ ਰਸੋਲੀ ਦਾ ਆਪ੍ਰੇਸ਼ਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਨੂੰ ਛੁੱਟੀ ਵੀ ਦੇ ਦਿੱਤੀ ਗਈ।
ਸੀਨੀਅਰ ਮੈਡੀਕਲ ਅਫਸਰ ਡਾ: ਕਰਮਜੀਤ ਸਿੰਘ ਨੇ ਦੱਸਿਆ ਕਿ ਆਪਣਾ ਅਹੁੱਦਾ ਸੰਭਾਲਣ ਤੋਂ ਬਾਅਦ ਆਪ੍ਰੇਸ਼ਨ ਥੀਏਟਰ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਜੇ ਸਿਰਫ ਛੋਟੇ ਅਪੇ੍ਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਸਰਜਨ ਡਾ: ਕੀਰਤੀ ਗੋਇਲ ਨੇ ਦੱਸਿਆ ਕਿ ਔਰਤ ਦੀ ਲੱਤ ਵਿਚ ਇਕ ਰਸੋਲੀ ਸੀ ਅਤੇ ਉਹ ਬਹੁਤ ਮੁਸੀਬਤ ਵਿਚ ਸੀ ਅਤੇ ਉਸ ਨੂੰ ਅਗਲੀ ਜਾਂਚ ਲਈ ਭੇਜ਼ ਕੇ ਸਫਲ ਆਪ੍ਰੇਸ਼ਨ ਕੀਤਾ .ਗਿਆ।
ਇਸ ਦੌਰਾਨ ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਅਰਨੀਵਾਲਾ ਦਫਤਰ ਦੇ ਇੰਚਾਰਜ ਲਿੰਕਨ ਮਲਹੋਤਰਾ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਡਾ: ਕਰਮਜੀਤ ਸਿੰਘ ਦੀ ਅਗਵਾਈ ਵਿੱਚ ਹਸਪਤਾਲ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।