ਅੰਮ੍ਰਿਤਸਰ 23 ਜੁਲਾਈ 2021
ਪੰਜਾਬ ਸਰਕਾਰ ਵਲੋਂ ਰਾਜ ਵਿੱਚ ਵੱਖ -ਵੱਖ ਵਿਭਾਗਾਂ ਵਿੱਚ ਕਾਫ਼ੀ ਸਾਰੀ ਆਸਾਮੀਆਂ ਦੀ ਭਰਤੀ ਸ਼ੁਰੂ ਕੀਤੀ ਗਈ ਹੈ ਅਤੇ ਸਕੂਲਾਂ ਕਾਲਜਾਂ ਵਿੱਚ ਦਾਖਲਿਆਂ ਦੀ ਪ੍ਰਕ੍ਰਿਆ ਵੀ ਚੱਲ ਰਹੀ ਹੈ। ਇਸ ਲਈ ਵਿਦਿਆਰਥੀਆਂ ਅਤੇ ਸੰਭਾਵਿਕ ਉਮੀਦਵਾਰਾਂ ਨੂੰ ਆਪਣੇ ਫਾਰਮਾਂ ਦੇ ਨਾਲ ਨਾਲ ਵੱਖ -ਵੱਖ ਤਰ੍ਹਾਂ ਦੇ ਸਰਟੀਫਿਕੇਟ ਬਣਾਉਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਅਧਿਕਾਰੀ ਫਾਰਮਾਂ ਦੀ ਤਸਦੀਕ ਕਰ ਸਕਦੇ ਹਨ। ਇਸ ਸਬੰਧੀ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਫਾਰਮਾਂ ਦੀ ਤਸਦੀਕ ਪਟਵਾਰੀ, ਨੰਬਰਦਾਰ, ਸਰਪੰਚ , ਮੈਂਬਰ ਪੰਚਾਇਤ, ਪੰਚਾਇਤ ਸਕੱਤਰ, ਮਿਊਂਸਪਲ ਕੌਂਸਲਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਬਲਾਕ ਸੰਮਤੀ, ਜ਼ਿਲੇ ਅੰਦਰ ਕਿਸੇ ਵੀ ਕਾਲਜ /ਯੂਨੀਵਰਸਿਟੀ ਦੇ ਪ੍ਰਿੰਸੀਪਲ/ ਪ੍ਰੋਫੈਸਰ, ਕਿਸੇ ਵੀ ਸਕੂਲ ਦੇ ਪ੍ਰਿੰਸੀਪਲ, ਹੈਡਮਾਸਟਰ, ਅਧਿਆਪਕ ਅਤੇ ਕੋਈ ਸਰਕਾਰੀ ਕਰਮਚਾਰੀ ਜੋ ਕਿ ਦਰਖਾਸਤੀ ਨੂੰ ਜਾਤੀ ਤੌਰ ਤੇ ਜਾਣਦੇ ਹੋਣ ਉਹ ਫਾਰਮਾਂ ਦੀ ਤਸਦੀਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਜੇਕਰ ਜ਼ਮੀਨ ਦੀ ਤਸਦੀਕ ਦੀ ਲੋੜ ਪੈਂਦੀ ਹੈ ਤਾਂ ਸਬੰਧਤ ਏ.ਐਸ.ਐਮ. ਫਰਦ ਕੇਂਦਰ ਤੋਂ ਰਿਪੋਰਟ ਲਈ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ ਹੁਕਮ 30 ਸਤੰਬਰ 2021 ਤੱਕ ਲਾਗੂ ਰਹਿਣਗੇ।