ਪੈਰਾ ਮੈਡੀਕਲ ਯੂਨੀਅਨ ਫਿਰੋਜ਼ਪੁਰ ਤੋਂ 29 ਨੂੰ ਵੱਡੀ ਗਿਣਤੀ ’ਚ ਪਟਿਆਲਾ ਰੈਲੀ ਵਿਚ ਲੈਣਗੇ ਹਿੱਸਾ:-ਸੁਧੀਰ ਅਲੈਗਜ਼ੈਂਡਰ*

ਫਿਰੋਜ਼ਪੁਰ 26 ਜੁਲਾਈ 2021 ਪੈਰਾ ਮੈਡੀਕਲ ਲਈ ਯੂਨੀਅਨ ਫਿਰੋਜ਼ਪੁਰ ਦੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਇਕ ਵੱਡੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਸਿਹਤ ਵਿਭਾਗ ਦੀਆਂ ਵੱਖ ਵੱਖ ਕੈਟੇਗਰੀਆਂ ਵੱਲੋਂ 29 ਮਈ ਨੂੰ ਪਟਿਆਲਾ ਵਿਚ ਹੋਣ ਜਾ ਰਹੀ ਮਹਾਂਰੈਲੀ ਵਿਚ ਹਰ ਕੇਡਰ ਦੇ ਕਰਮਚਾਰੀ ਭਾਗ ਲੈਣਗੇ ਇਸ ਮੌਕੇ ਪ੍ਰਧਾਨਗੀ ਮੰਡਲ ਦੀ ਅਗਵਾਈ ਕਰਦਿਆਂ ਸ੍ਰੀ ਸੁਧੀਰ ਅਲੈਗਜੈਂਡਰ, ਸ੍ਰੀ ਰਾਮ ਪ੍ਰਸ਼ਾਦ ਅਤੇ ਨਰਿੰਦਰ ਸ਼ਰਮਾ ਨੇ ਆਖਿਆ ਕਿ ਪੇ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਸਿਹਤ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ ਅਤੇ ਕੋਰੋਨਾ ਕਾਲ ਵਿਚ ਕੀਤੇ ਗਏ ਕੰਮਾਂ ਦਾ ਮਾਣ ਸਤਿਕਾਰ ਤਾਂ ਕੀ ਕਰਨਾ ਸੀ ਪਰ ਸਰਕਾਰ ਨੇ ਉਲਟਾ ਕੰਮ ਕਰ ਕੇ ਮੁਲਾਜ਼ਮਾਂ ਦੇ ਭੱਤਿਆਂ ਅਤੇ ਤਨਖ਼ਾਹ ਵਿੱਚ ਕਟੌਤੀ ਕਰਕੇ ਮੁਲਾਜ਼ਮਾਂ ਦਾ ਅਪਮਾਨ ਕੀਤਾ ਹੈ। ਜਿਸ ਕਾਰਨ ਮੁਲਾਜ਼ਮਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਰੋਬਿਨ ਸੈਮਸਨ ਨੇ ਕਿਹਾ ਕਿ ਪੰਜਾਬ ਸਰਕਾਰ ਜਿੰਨਾ ਟਾਈਮ ਤਨਖ਼ਾਹ ਸਕੇਲਾਂ ਵਿੱਚ ਸੋਧ ਨਹੀਂ ਕਰਦੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰਦੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤਾ ਉਨ੍ਹਾਂ ਸਮਾਂ ਐਸੋਸੀਏਸ਼ਨ ਵੱਲੋਂ ਸਮੁੱਚੇ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿਚ ਹਿੱਸਾ ਲੈਂਦਿਆਂ ਡਾ ਜਤਿੰਦਰ ਕੋਛੜ ਮੈਡੀਕਲ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਲਈ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਜਿਸ ਦਾ ਹਰ ਫਰੰਟ ਤੇ ਵਿਰੋਧ ਕੀਤਾ ਜਾਵੇਗਾ, ਮੁਲਾਜ਼ਮਾਂ ਦਾ ਏਕਾ ਸਰਕਾਰ ਦਾ ਤਖ਼ਤਾ ਪਲਟ ਦੇਵੇਗਾ ਇਸ ਸਮੇਂ ਡਾ ਗੁਰਮੇਜ ਰਾਮ ਗੁਰਾਇਆ, ਡਾ ਮਨਪ੍ਰੀਤ ਸਿੰਘ, ਡਾ ਹਰਿੰਦਰ ਕੌਰ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਡਾਕਟਰ ਹਾਜ਼ਰ ਸਨ।ਇਸ ਮੌਕੇ ਸ੍ਰੀ ਜਸਵਿੰਦਰ ਸਿੰਘ ਕੌੜਾ, ਗੁਰਮੇਲ ਸਿੰਘ, ਜਗਜੀਤ ਸਿੰਘ, ਰੌਬਿਨ ਸੈਂਮਸਨ, ਸੁਤੰਤਰ ਸਿੰਘ, ਮਲਕੀਤ ਸਿੰਘ, ਰਾਜਬੀਰ ਸਿੰਘ, ਮਨਿੰਦਰ ਸਿੰਘ, ਸੰਨੀ, ਕਰਨ, ਰਾਜੂ, ਰਜੇਸ਼,ਭੁਪਿੰਦਰ ਸਿੰਘ, ਅਤੇ ਹੋਰ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ

Spread the love