ਕੋਵਿਡ19 ਦੇ ਮੱਦੇਨਜ਼ਰ 10 ਅਗਸਤ ਤੱਕ ਲਾਗੂ ਬੰਦਸਾਂ ਦੇ ਹੁਕਮ ਜ਼ਿਲਾ ਮੈਜਿਸਟ੍ਰੇਟ ਨੇ ਕੀਤੇ ਜਾਰੀ

2 ਅਗਸਤ ਤੋਂ  ਲੱਗਣਗੇ  ਸਾਰੇ ਸਰਕਾਰੀ ਸਕੂਲ
ਫਾਜ਼ਿਲਕਾ, 1 ਅਗਸਤ 2021
ਕੋਵਿਡ ਦੇ ਮੱਦੇਨਜਰ ਜ਼ਿਲਾ ਮੈਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਸੰਧੂ ਨੇ 10  ਅਗਸਤ 2021 ਤੱਕ ਲਈ ਕੋਵਿਡ ਬੰਦਿਸ਼ਾ ਸਬੰਧੀ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਅੰਦਰ ਉਨ੍ਹਾਂ ਕਿਹਾ ਕਿ ਸਾਰੇ ਸਕੂਲ 2 ਅਗਸਤ 2021 ਤੋਂ ਲੱਗਣਗੇ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਵਿਚ ਕੋਵਿਡ19 ਪ੍ਰੋਟੋਕੋਲ ਦੀ ਪਾਲਣਾ  ਕੀਤੀ ਜਾਵੇ।  ਉਨ੍ਹਾਂ ਕਿਹਾ ਕਿ ਸਕੂਲ ਖੋਲ੍ਹਣ ਸਬੰਧੀ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਚੁੱਕੀਆਂ ਹਨ।  ਇਸ ਤੋਂ ਬਿਨਾਂ ਸਾਰੇ ਵਿਭਾਗਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਰੀਆਂ ਜਰੂਰੀ ਸਾਵਧਾਨੀਆਂ ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਾਉਣਾ  ਆਦਿ ਦਾ ਸਖ਼ਤੀ ਨਾਲ ਪਾਲਣ ਕਰਨ।
Spread the love