ਧਰਤੀ ਤੇ ਜੀਵਨ ਜਾਰੀ ਰੱਖਣ ਲਈ ਸਾਨੂੰ ਵਾਤਾਵਰਣ ਦੀ ਮੌਲਿਕਤਾ ਨੂੰ ਕਾਇਮ ਰੱਖਣ ਦੀ ਲੋੜ – ਪ੍ਰਿੰਸੀਪਲ ਕਨੁ ਸ਼ਰਮਾ
ਲੁਧਿਆਣਾ, 30 ਜੁਲਾਈ 2021 ਪ੍ਰਿੰਸੀਪਲ ਸ਼੍ਰੀਮਤੀ ਕਨੁ ਸ਼ਰਮਾ ਦੀ ਯੋਗ ਅਗਵਾਈ ਹੇਠ ਗੌਰਮਿੰਟ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨਾਲੋਜੀ (ਜੀ.ਆਈ.ਟੀ.ਸੀ.ਕੇ.ਟੀ.) ਲੁਧਿਆਣਾ ਵਿੱਖੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਉਤਸਵ ਦੌਰਾਨ ਨਗਰ ਨਿਗਮ ਦੇ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਰਮਨ ਬਾਲਾਸੁਬਰਾਮਣੀਅਮ ਅਤੇ ਸ਼੍ਰੀ ਭੁਪਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਰੋਹ ਦੌਰਾਨ ਵੱਧ ਤੋਂ ਵੱਧ ਫੱਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ। ਆਏ ਮਹਿਮਾਨਾ ਵੱਲੋਂ ਸਟਾਫ ਤੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਦਸਿਆਂ ਗਿਆ ਅਤੇ ਪੌਦਿਆਂ ਦੀ ਸਾਂਭ ਸੰਭਾਲ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਉਤਸਵ ਦੌਰਾਨ ਜਿਆਦਾਤਾਰ ਬ{ਟੇ ਵਣ ਵਿਭਾਗ ਵੱਲੋਂ ਮੁੱਹਈਆ ਕਰਵਾਏ ਗਏ।
ਇਸ ਮੌਕੇ ਸੰਸਥਾਂ ਦੇ ਪ੍ਰਿ੍ਰੰਸੀਪਲ ਸ੍ਰੀਮਤੀ ਕਨੁ ਸਰਮਾਂ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਸੰਬੋਧਤ ਕੀਤਾ ਅਤੇ ਸਾਫ ਵਾਤਾਵਰਣ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਧਰਤੀ ਤੇ ਜੀਵਨ ਜਾਰੀ ਰੱਖਣ ਲਈ ਸਾਨੂੰ ਵਾਤਾਵਰਣ ਦੀ ਮੌਲਿਕਤਾ ਨੂੰ ਕਾਇਮ ਰੱਖਣ ਦੀ ਲੋੜ ਹੈ। ਇਸ ਸਮਾਗਮ ਦੌਰਾਨ ਹਰ ਵਿਦਿਆਰਥੀ ਨੂੰ ਇੱਕ-ਇੱਕ ਪੌਦਾ ਦਿੱਤਾ ਗਿਆ ਅਤੇ ਇਸ ਦੀ ਸਾਂਭ ਸੰਭਾਲ ਕਰਨ ਦਾ ਉਪਰਾਲਾ ਕਰਨ ਲਈ ਵੀ ਕਿਹਾ ਗਿਆ।