ਅੱਜ ਤੋ ਖੁਲਣਗੇ ਸਾਰੇ ਸਕੂਲ
ਅੰਮ੍ਰਿਤਸਰ 1 ਅਗਸਤ 2021 ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਸ਼੍ਰੀ ਦੁਰਗਿਆਨਾ ਮੰਦਰ ਦੀ ਡਬਲ ਪਾਰਕਿੰਗ ਵਿਚ ਲੱਗੇ ਇਲੈਕਟਰੋਨਿਕ ਬੂਮ ਬੈਰੀਅਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਸ ਨਾਲ ਸ਼੍ਰੀ ਦੁਰਗਿਆਨਾ ਮੰਦਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਰਕਿੰਗ ਵਿਚ ਕੋਈ ਸਮੱਸਿਆ ਨਹੀ ਆਵੇਗੀ ਅਤੇ ਪਾਰਕਿੰਗ ਵਿਚ ਦਾਖਲੇ ਸਮੇ ਉਨ੍ਹਾਂ ਨੂੰ ਇਲੈਕਟਰੋਨਿਕ ਵਿਧੀ ਰਾਹੀ ਹੀ ਵਾਹਨਾਂ ਦੀ ਪਰਚੀ ਮਿਲੇਗੀ।
ਸ਼੍ਰੀ ਸੋਨੀ ਨੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨ੍ਹਾਂ ਦੀ ਦੇਖ ਰੇਖ ਹੇਠ ਸ਼੍ਰੀ ਦੁਰਗਿਆਨਾ ਮੰਦਰ ਵਿਚ ਵਿਕਾਸ ਕਾਰਜ ਕਾਫੀ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਰਮਾਤਮਾ ਇੰਨ੍ਹਾਂ ਕਮੇਟੀ ਦੇ ਮੈਬਰਾਂ ਤੇ ਆਪਣਾ ਅਸ਼ੀਰਵਾਦ ਬਣਾਈ ਰੱਖੇ ਤਾਂ ਜੋ ਇਹ ਕਮੇਟੀ ਇਸ ਮੰਦਰ ਦਾ ਹੋਰ ਸੁੰਦਰੀਕਰਨ ਕਰ ਸਕੇ। ਸ਼੍ਰੀ ਸੋਨੀ ਨੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਹਮੇਸ਼ਾਂ ਹੀ ਤੁਹਾਡੇ ਨਾਲ ਖੜੇ ਹਨ ਅਤੇ ਲੋੜ ਪੈਣ ਤੇ ਹਰ ਕਿਸਮ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਵਲੋ ਸ਼੍ਰੀ ਸੋਨੀ ਨੂੰ ਸਿਰੋਪਾ ਪਾ ਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੀ ਸੋਨੀ ਨੇ ਪੈ੍ਰਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2 ਅਗਸਤ ਤੋ ਸਾਰੀਆਂ ਜਮਾਤਾਂ ਦੇ ਸਕੂਲ ਖੁਲ ਰਹੇ ਹਨ ਅਤੇ ਬੱਚਿਆਂ ਨੂੰ ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਸਕੂਲਾਂ ਵਿਚ ਦਾਖਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਵਿਚ ਪ੍ਰਵੇਸ਼ ਕਰਨ ਸਮੇ ਬੱਚਿਆਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ ਅਤੇ ਬੱਚਿਆਂ ਦੇ ਮਾਤਾ ਪਿਤਾ ਦੀ ਸਹਿਮਤੀ ਹੋਣ ਤੇ ਹੀ ਸਕੂਲ ਵਿਚ ਦਾਖਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਅਜੇ ਸਕੂਲ ਨਹੀ ਆਉਣਾ ਚਾਹੁੰਦੇ ਉਨ੍ਹਾਂ ਨੂੰ ਆਨਲਾਈਨ ਹੀ ਪੜਾਇਆ ਜਾਵੇਗਾ । ਸ਼੍ਰੀ ਸੋਨੀ ਨੇ ਕਿਹਾ ਕਿ ਸਕੁਲਾਂ ਦੇ ਸਟਾਫ ਨੂੰ ਵੈਕਸੀਨ ਲੈਣੀ ਜ਼ਰੂਰੀ ਹੋਵੇਗੀ ਤਾਂ ਹੀ ਉਨ੍ਹਾਂ ਨੂੰ ਵੀ ਸਕੂਲ ਵਿਚ ਆਉਣ ਦੀ ਆਗਿਆ ਦਿੱਤੀ ਜਾਵੇਗੀ।
ਇਸ ਮੋਕੇ ਕੋਸਲਰ ਵਿਕਾਸ ਸੋਨੀ, ਸ਼੍ਰੀ ਧਰਮਵੀਰ ਸਰੀਨ, ਪ੍ਰਧਾਨ ਸ਼੍ਰੀ ਦੁਰਗਿਆਨਾ ਮੰਦਰ ਕਮੇਟੀ ਸ਼੍ਰੀ ਰਮੇਸ਼ ਸਰਮਾ, ਜਨਰਲ ਸਕੱਤਰ ਸ਼੍ਰੀ ਅਰੁਣ ਖੰਨਾ, ਵਿੱਤ ਸਕੱਤਰ ਇੰਜ: ਰਮੇਸ਼ ਸ਼ਰਮਾ, ਮੈਨੇਜਰ ਸ਼੍ਰੀ ਰਾਜ ਕੁਮਾਰ ਵਧਵਾ, ਸ਼੍ਰੀ ਵਿੱਕੀ ਦੱਤਾ, ਸ਼੍ਰੀ ਰਮਨ ਬਾਬਾ, ਸ਼੍ਰੀ ਤਾਨਿਸ਼ ਤਲਵਾੜ ਤੋ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜਰ ਸਨ।
ਕੈਪਸ਼ਨ: ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਦੁਰਗਿਆਨਾ ਮੰਦਰ ਵਿਖੇ ਪਾਰਕਿੰਗ ਵਿਚ ਲੱਗੇ ਨਵੇ ਇਲੈਕਟਰੋਨਿਕ ਬੂਮ ਬੈਰੀਅਰ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਮੰਦਰ ਕਮੇਟੀ ਦੇ