ਪੈਰਾ ਮੈਡੀਕਲ ਮੁਲਾਜ਼ਮ ਯੂਨੀਅਨ ਅਤੇ ਨਰਸਿੰਗ ਐਸੋਸੀਏਸ਼ਨ ਦੀ ਮੀਟਿੰਗ ਅਤੇ ਮੰਗਾਂ ਸਬੰਧੀ ਵਿਚਾਰ ਚਰਚਾ

ਫਿਰੋਜ਼ਪੁਰ,5 ਅਗਸਤ 2021 ਅੱਜ ਮਿਤੀ 5-8-20201 ਨੂੰ ਪੈਰਾਮੈਡੀਕਲ ਮੁਲਾਜਮ ਯੂਨੀਅਨ ਫਿਰੋਜ਼ਪੁਰ ਦੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਮੂਹ ਜਥੇਬੰਦੀ ਦੀ ਮੀਟਿੰਗ ਹੋਈ ਜਿਸ ਦੀ ਅਗਵਾਈ ਸ੍ਰੀ ਸੁਧੀਰ ਅਲੈਗਜੈਂਡਰ ਸ੍ਰੀ ਨਰਿੰਦਰ ਸ਼ਰਮਾ ਰੋਬਿਨ ਸੈਮਸਨ ਨੇ ਕੀਤੀ।ਇਸ ਮੀਟਿੰਗ ਵਿਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਲਈ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਜੋ ਵੀ ਉਪਰਾਲੇ ਕੀਤੇ ਜਾਣ ਦੀ ਜ਼ਰੂਰਤ ਸੀ ਉਸ ਦੇ ਸੁਝਾਅ ਵੀ ਮੰਗੇ ਗਏ। ਇਸ ਮੀਟਿੰਗ ਦਾ ਮੁੱਖ ਮੰਤਵ ਨਰਸਿੰਗ ਕੇਡਰ ਨੂੰ ਆ ਰਹੀਆਂ ਮੁਸ਼ਕਿਲਾ ਜਿਵੇਂ ਕਿ ਨਰਸਿੰਗ ਕੇਡਰ ਲਈ ਕੋਈ ਵੀ ਡੀਲਿੰਗ ਕਲਰਕ ਸਿਵਲ ਹਸਪਤਾਲ ਵਿਖੇ ਕੰਮ ਨਹੀਂ ਕਰ ਰਿਹਾ ਜਿਸ ਕਾਰਨ ਨਰਸਿੰਗ ਕੇਡਰ ਦਾ ਕਲੈਰੀਕਲ ਕੰਮ ਪਿਛਲੇ ਕੁਝ ਸਮੇਂ ਤੋਂ ਬੰਦ ਪਿਆ ਹੈ ਜਿਸ ਕਾਰਨ ਮੁਲਾਜ਼ਮਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਮੇਂ ਸ੍ਰੀਮਤੀ ਪ੍ਰਭਜੋਤ ਕੌਰ ਜੀ ਨੇ ਕਿਹਾ ਕਿ ਗਾਇਨੀ ਵਾਰਡ ਦੇ ਵਿਚ ਈਵਨਿੰਗ ਅਤੇ ਨਾਈਟ ਡਿਊਟੀ ਸਮੇਂ ਇਕ ਮੈਡੀਕਲ ਅਫਸਰ ਜੋ ਕਿ ਪ੍ਰੋਟੋਕੋਲ ਦੇ ਅਨੁਸਾਰ ਡਿਊਟੀ ਤੇ ਲਾਇਆ ਜਾਵੇ ਅਤੇ ਇਕ ਸਕਿਓਰਿਟੀ ਗਾਰਡ ਸਪੈਸ਼ਲ ਗਾਇਨੀ ਵਾਰਡ ਦੇ ਲਈ ਮੁਹੱਈਆ ਕਰਵਾਇਆ ਜਾਵੇ ਇਸ ਸਮੇਂ ਸ੍ਰੀ ਸੁਮਿਤ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਨਰਸਿੰਗ ਕੇਡਰ ਦੀ ਮੰਗ ਸਟਾਫ ਨਰਸ ਦੇ ਅਹੁਦੇ ਤੋਂ ਸੈਂਟਰ ਸਰਕਾਰ ਦੀ ਤਜਵੀਜ਼ ਦੇ ਆਧਾਰ ਤੇ ਨਰਸਿੰਗ ਅਫਸਰ ਦਾ ਅਹੁਦਾ ਕਰ ਕੇ ਦਿੱਤਾ ਜਾਵੇ । ਇਸ ਸਮੇਂ ਇਸ ਮੀਟਿੰਗ ਵਿੱਚ ਸ੍ਰੀ ਨਰਿੰਦਰ ਸ਼ਰਮਾ, ਸੁਧੀਰ ਅਲੈਗਜੈਂਡਰ ਅਤੇ ਸ੍ਰੀ ਰਾਮ ਪ੍ਰਸਾਦ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਮੁਲਾਜ਼ਮਾਂ ਨੂੰ ਜਥੇਬੰਦਕ ਢਾਂਚੇ ਦੇ ਨਾਲ ਏਕਾ ਬਣਾਈ ਵੱਧ ਤੋਂ ਵੱਧ ਐਕਟੀਵਿਟੀ ਵਿੱਚ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ ਅਤੇ ਉਨ੍ਹਾਂ ਨੇ ਜੋ ਵੀ ਜਥੇਬੰਦਕ ਢਾਂਚੇ ਦੇ ਨਾਲ ਜੁੜੇ ਹੋਏ ਹਨ ਉਨ੍ਹਾਂ ਦਾ ਧੰਨਵਾਦ ਕੀਤਾ । ਸ੍ਰੀ ਸੁਧੀਰ ਅਲੈਗਜ਼ੈਂਡਰ ਨੇ ਕਿਹਾ ਕਿ ਸਰਕਾਰ ਜੋ ਮਾੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਉਨ੍ਹਾਂ ਮੁਲਾਜ਼ਮ ਮਾਰੂ ਨੀਤੀਆਂ ਲਈ ਅਸੀਂ ਪਿਛਲੇ ਸਮੇਂ ਤੋਂ ਲੈ ਕੇ ਸੰਘਰਸ਼ ਕਰ ਰਹੇ ਹਾਂ ਅਤੇ ਅੰਤਿਮ ਪੜਾਅ ਤਕ ਇਸ ਸੰਘਰਸ਼ ਨਾਲ ਲੜਦੇ ਰਹਾਂਗੇ । ਜਸਵਿੰਦਰ ਸਿੰਘ ਕੌੜਾ ਨੇ ਪੈਰਾਮੈਡੀਕਲ ਮੁਲਾਜ਼ਮ ਯੂਨੀਅਨ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਪਿਛਲੇ ਦਿਨੀਂ ਪਟਿਆਲਾ ਵਿਖੇ ਹੋਈ ਮਹਾ ਰੈਲੀ ਵਿਚ ਜਥੇਬੰਦੀ ਦੇ ਯੋਗਦਾਨ ਵਿਚਾਰ ਪ੍ਰਗਟ ਕੀਤੇ । ਇਸ ਸਮੇਂ ਵੱਡੀ ਗਿਣਤੀ ਦੇ ਵਿਚ ਮੁਲਾਜ਼ਮਾਂ ਦੇ ਨਾਲ ਸਟਾਫ ਨਰਸ ਗੁਰਮੇਲ ਸਿੰਘ, ਜਸਵਿੰਦਰ ਸਿੰਘ ਕੌੜਾ, ਸ੍ਰੀ ਸੁਧੀਰ ਅਲੈਗਜੈਂਡਰ, ਸ੍ਰੀਮਤੀ ਮੋਨਿਕਾ, ਰਾਜੂ, ਸੁਤੰਤਰ ਸਿੰਘ ਚੌਹਾਨ, ਸ੍ਰੀ ਨਰੇਸ਼ ਕੁਮਾਰ, ਸ਼ਿਵ ਕੁਮਾਰ , ਸੁਮਿਤ ਗਿੱਲ, ਰਾਜਵੀਰ ਸਿੰਘ, ਭਾਰਤ ਭੂਸ਼ਨ , ਸ੍ਰੀ ਜਸਪਾਲ ਸਿੰਘ, ਸ੍ਰੀਮਤੀ ਗਗਨਦੀਪ ਕੌਰ, ਸ਼ਾਇਨੀ , ਅਨਮੋਲ ,ਸ਼ਬੀਨਾ ਤੋਂ ਇਲਾਵਾ ਡਾ ਲਲਿਤ ਕੁਮਾਰ ਗੁਰਪ੍ਰੀਤ,ਅਤੇ ਮਨੀਸ਼ ਕੁਮਾਰ ਆਦਿ ਹਾਜ਼ਰ ਸਨ

Spread the love