ਸੰਯੁਕਤ ਨਿਰਦੇਸ਼ਕ (ਵਸ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਇੰਦਰਾ ਕਾਲੋਨੀ ਸਥਿਤ ਖੇਤੀਬਾੜੀ ਦਫਤਰ ਦੀ ਅਚਨਚੇਤ ਚੈਕਿੰਗ 

ਭਵਿੱਖ ਵਿੱਚ ਗੰਨੇ ਦੀ ਅਦਾਇਗੀ ਲਈ ਪੰਜਾਬ ਸਰਕਾਰ ਵੱਲੋਂ ਸਾਲ 2021-22 ਦੇ ਬਜਟ ਵਿੱਚ 300 ਕਰੋੜ ਦਾ ਕੀਤਾ ਗਿਆ ਪ੍ਰਬੰਧ
ਪਠਾਨਕੋਟ 10 ਅਗਸਤ 2021 ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ  ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਜਾਇਜ਼ਾ ਲੈਣ ਲਈ ਸੰਯੁਕਤ ਨਿਰਦੇਸ਼ਕ (ਵ.ਸ.) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਜ਼ਿਲਾ ਪਠਾਨਕੋਟ ਦਾ ਵਿਸ਼ੇਸ਼ ਦੌਰਾ ਕੀਤਾ । ਦੌਰੇ ਦੌਰਾਨ ਉਨਾਂ ਵੱਲੋਂ ਇੰਦਰਾ ਕਾਲੋਨੀ ਸਥਿਤ ਦਫਤਰ ਬਲਾਕ ਖੇਤੀਬਾੜੀ ਅਫਸਰ ਅਤੇ ਭੌਂ ਪਰਖ ਪ੍ਰਯੋਗਸ਼ਾਲਾ ਦੀ ਹਾਜ਼ਰੀ ਅਤੇ ਵਿਭਾਗੀ ਕੰਮਾਂ ਜਿਵੇਂ ਪੀ ਐਮ ਕਿਸਾਨ ਨਿਧੀ ਸਨਮਾਨ ਯੋਜਨਾ ਤਹਿਤ ਲਾਭਪਾਤਰੀਆ ਦੀ ਵੈਰੀਫੀਕੇਸ਼ਨ ਦੀ ਪ੍ਰਗਤੀ,ਆਤਮਾ ਤਹਿਤ ਲਵਾਏ ਗਏ ਪ੍ਰਦਰਸ਼ਨੀ ਪਲਾਟਾਂ ਦਾ ਰਿਕਾਰਡ ਆਦਿ ਦੀ ਚੈਕਿੰਗ ਕੀਤੀ ।ਇਸ ਤੋਂ ਇਲਾਵਾ ਦਫਤਰ ਖੇਤੀਬਾੜੀ ਵਿਸਥਾਰ ਅਫਸਰ ਮਲਿਕਪੁਰ ਦੀ ਵੀ ਚੈਕਿੰਗ ਕੀਤੀ।ਭੌਂ ਪਰਖ ਪ੍ਰਯੋਗਸ਼ਾਲਾ ਵਿੱਚ ਚੱਲ ਰਹੇ ਮਿੱਟੀ ਪਰਖ ਦੇ ਕੰਮ ਦੀ ਪ੍ਰਗਤੀ ਦੀ ਉਨਾਂ ਸਲਾਘਾ ਕੀਤੀ ਅਤੇ ਸਮੂਹ ਸਟਾਫ ਨੂੰ ਮਿਹਨਤ ਅਤੇ ਲਗਨ ਨਾਲ ਕਿਸਾਨਾਂ ਦੀ ਸੇਵਾ ਕਰਨ ਹਦਾਇਤਾਂ ਜਾਰੀ ਵੀ ਕੀਤੀਆਂ।ਇਸ ਮੌਕੇ ਡਾ. ਅਮਰੀਕ ਸਿੰਘ ਭੌਂ ਪਰਖ ਅਫਸਰ,ਸ੍ਰੀ ਗੁਰਦਿੱਤ ਸਿੰਘ, ਸ੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਸ੍ਰੀ ਮਤੀ ਸਾਕਸ਼ੀ ,ਜਗਦੀਸ਼ ਸਿੰਘ, ਅਰੁਣ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਮੈਂਬਰ ਹਾਜ਼ਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਬੇਹਤਰੀ ਲਈ ਵਿਸ਼ੇਸ਼ ਉਪਰਾਲੇ ਕੀਤੀ ਜਾ ਰਹੇ ਹਨ,ਜਿਸ ਤਹਿਤ ਕਿਸਨਾਂ ਨੂੰ ਫਸਲਾਂ ਦੀ ਕਾਸਤ ਲਈ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਆਨਲਾਈਨ ਵੈਬੀਨਾਰ,ਨਵੀਆਂ ਤਕਨੀਕਾਂ ਵਰਤ ਕੇ ਫਸਲਾਂ ਦੀ ਕਾਸਤ ਦੀਆ ਪ੍ਰਦਰਸ਼ਨੀਆਂ ਲਵਾਈਆ ਜਾ ਰਹੀਆਂ ਹਨ।ਉਨਾਂ ਕਿਹਾ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਗਿਰਾਵਟ ਨੂੰ ਮੁੱਖ ਰੱਖਦਿਆਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਚਾਲੂ ਸਾਉਣੀ ਸੀਜ਼ਨ ਦੌਰਾਨ ਪੰਜਾਬ ਭਰ ਵਿੱਚ ਤਕਰੀਬਨ 6 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।ਉਨਾਂ ਕਿਹਾ ਕਿ ਜ਼ਮੀਨ ਦੀ ਸਿਹਤ ਸੁਧਾਰਨ ਲਈ ਉਪਦਾਨ ਤੇ ਕਿਸਾਨਾਂ ਨੂੰ ਜਿਪਸਮ ਮੁਹੱਈਆ ਕਰਵਾਇਆ ਗਿਆ ਹੈ।ਉਨਾਂ ਕਿਹਾ ਕਿ ਕਿਸੇ ਵੀ ਫਸਲ ਦੀ ਸਫਲ ਕਾਸਤ ਲਈ ਬੀਜ ਦੀ ਬਹੁਤ ਮਹੱਤਤਾ ਹੈ।ਉਨਾਂ ਕਿਹਾ ਕਿ ਬੀਜ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹਾੜੀ ਦੌਰਾਨ ਕਣਕ ਦੀ ਬਿਜਾਈ ਲਈ ਤਸਦੀਕ ਸ਼ੁਦਾ ਬੀਜ ਮੁੱਹਈਆ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਤੇ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਹਿੰਦੀ 45 ਕਰੋੜ ਦੀ ਰਾਸੀ  ਜਾਰੀ ਕਰ ਦਿੱਤੀ ਗਈ ਹੈ ਅਤੇ ਬਕਾਇਆ ਰਾਸ਼ੀ ਵੀ ਅਗਲੇ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਭਵਿੱਖ ਵਿੱਚ ਗੰਨੇ ਦੀ ਅਦਾਇਗੀ ਲਈ ਪੰਜਾਬ ਸਰਕਾਰ ਵੱਲੋਂ ਸਾਲ 2021-22 ਦੇ ਬਜਟ ਵਿੱਚ 300 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਬਟਾਲਾ ਅਤੇ ਭੋਗਪੁਰ ਸਹਿਕਾਰੀ ਖੰਡ ਮਿੱਲਾਂ ਵਿੱਚ ਨਿੱਜੀ ਭਾਈਵਾਲੀ ਤਹਿਤ ਬਾਇਉ ਸ਼ੀ ਐਨ ਜੀ ਪ੍ਰੋਜੈਕਟ, ਗੁਰਦਾਸਪੁਰ ਸਹਿਕਾਰੀ ਮਿੱਲ ਵਿੱਚ ਈਥਾਨੋਲ ਪ੍ਰੋਜੈਕਟ ਤੋਂ ਇਲਾਵਾ ਖੰਡ ਮਿੱਲਾਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।ਉਨਾਂ ਦਫਤਰ ਬਲਾਕ ਖੇਤੀਬਾੜੀ ਅਫਸਰ ਅਤੇ ਭੌਂ ਪਰਖ ਪ੍ਰਯੋਗਸ਼ਾਲਾ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਕਿਸਾਨੀ ਮਸ਼ਕਲ ਭਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਇਸ ਲਈ ਸਮੂਹ ਸਟਾਫ ਨੂੰ ਕਿਸਾਨਾਂ ਦੀ ਸੇਵਾ ਵਿੱਚ ਪੂਰੀ ਮਿਹਨਤ,ਲਗਨ ਅਤੇ ਦਿ੍ਰੜਤਾ ਨਾਲ ਜੁਟ ਜਾਣਾ ਚਾਹੀਦਾ ਹੈ।ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦਾ ਸਮੁੱਚਾ ਸਟਾਫ ਪੂਰੀ ਲਗਣ ਨਾਲ ਕਿਸਾਨਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ ਜਿਸ ਦੇ ਨਤੀਜੇ ਵੀ ਦਿਸ ਰਹੇ ਹਨ।

Spread the love