ਕਮਾਂਡੈਟ ਪੰਜਵੀ ਆਈ.ਆਰ.ਬੀ. ਵਲੋਂ ਖੂਨ ਦਾਨ ਕੈਪ

ਅੰਮ੍ਰਿਤਸਰ 13 ਅਗਸਤ 2021 ਸਪੈਸਲ ਡਾਇਰੈਕਟਰ ਜਨਰਲ, ਸਟੇਟ ਆਰਮਡ ਪੁਲਿਸ, ਜਲੰਧਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਸ੍ਰੀ ਲਖਬੀਰ ਸਿੰਘ ਪੀ.ਪੀ.ਐਸ. ਕਮਾਂਡੈਟ ਪੰਜਵੀ ਆਈ.ਆਰ.ਬੀ. ਅੰਮ੍ਰਿਤਸਰ ਜੀ ਦੀ ਰਹਿਨੁਮਾਈ ਹੇਠ ਭਾਰਤ ਦੀ ਅਜਾਦੀ ਦੀ 75ਵੀ ਵਰੇਗੰਢ ਦੇ ਸਬੰਧ ਵਿੱਚ ਮਨਾਏ ਜਾਣ ਵਾਲੇ ਪ੍ਰੋਗਰਾਮ (ਆਜਾਦੀ ਦਾ ਅੰਮ੍ਰਿਤ ਮਹਾਂਉਤਸਵ) ਸਬੰਧੀ ਬਟਾਲੀਅਨ ਹੈਡਕੁਆਟਰ, ਪੰਜਵੀ ਆਈ.ਆਰ.ਬੀ. ਅੰਮ੍ਰਿਤਸਰ ਵਿਖੇ ਖੂਨਦਾਨ ਕੈਪ ਲਗਾਇਆ ਗਿਆ। ਖੂਨਦਾਨ ਕੈਪ ਵਿੱਚ ਇਸ ਬਟਾਲੀਅਨ ਦੇ ਕਰੀਬ 80 ਅਫਸਰਾਂ/ਜਵਾਨਾਂ ਵੱਲੋ ਆਪਣੀ ਇੱਛਾ ਅਨੁਸਾਰ ਖੂਨਦਾਨ ਕੀਤਾ ਗਿਆ।
ਖੂਨਦਾਨ ਕੈਪ ਵਿੱਚ ਇਸ ਬਟਾਲੀਅਨ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਭਗਤ, ਸ੍ਰੀ ਮਨਜੀਤ ਸਿੰਘ ਪੀ.ਪੀ.ਐਸ. ਡੀ.ਐਸ.ਪੀ. ਅਤੇ ਬਲੱਡ ਬੈਕ ਗੁਰੂ ਨਾਨਕ ਦੇਵ ਹਸਪਅੰਮ੍ਰਿਤਸਰ ਦੀ ਮੈਡੀਕਲ ਟੀਮ ਅਤੇ ਨੌਲੇਜ ਵਿਲ੍ਹਾ ਵੈਲਫੇਅਰ ਸੋਸਾਇਟੀ ਅੰਮ੍ਰਿਤਸਰ ਵੱਲੋ ਸਹਿਯੋਗ ਦਿੱਤਾ ਗਿਆ ਤੇ ਖੂਨਦਾਨ ਕਰਨ ਵਾਲੇ ਜਵਾਨਾਂ ਨੂੰ ਰਿਫਰੈਸਮੈਜ਼ਟ ਦਿੱਤੀ ਗਈ। ਖੂਨਦਾਨ ਕਰਨ ਵਾਲੇ ਜਵਾਨਾਂ ਨੂੰ ਨੌਲੇਜ ਵਿਲ੍ਹਾ ਵੈਲਫੇਅਰ ਸੋਸਾਇਟੀ ਅੰਮ੍ਰਿਤਸਰ ਵੱਲੋ ਮੈਡਲ, ਸਰਟੀਫਿਕੇਟ ਦਿੱਤੇ ਗਏ ਅਤੇ ਸ੍ਰੀ ਲਖਬੀਰ ਸਿੰਘ ਪੀ.ਪੀ.ਐਸ. ਕਮਾਂਡੈਜ਼ਟ ਪੰਜਵੀ ਆਈ.ਆਰ.ਬੀ. ਅੰਮ੍ਰਿਤਸਰ ਜੀ ਵੱਲੋ ਖੂਨਦਾਨ ਕਰਨ ਵਾਲੇ ਜਵਾਨਾਂ ਨੂੰ ਮੌਕੇ ਤੇ ਪ੍ਰਸੰਸਾ ਪੱਤਰ ਦਰਜਾ ਤੀਸਰਾ ਦਿੱਤੇ ਗਏ ਅਤੇ ਬਲੱਡ ਬੈਕ ਮੈਡੀਕਲ ਟੀਮ ਨੂੰ ਵੀ ਪ੍ਰਸੰਸਾ ਪੱਤਰ ਦਿੱਤੇ ਗਏ।

 

 

Spread the love