ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਨੇਤਰਹੀਣ ਅਤੇ ਅੰਗਹੀਣ ਵਿਅਕਤੀਆਂ ਦੇ ਦਸਤਾਵੇਜ ਬਣਾਉਣ ਲਈ 29 ਅਗਸਤ ਨੂੰ ਕੈਪ ਲੱਗੇਗਾ

NEWS MAKHANI

ਗੁਰਦਾਸਪੁਰ  24 ਅਗਸਤ 2021 ਸ੍ਰੀ ਇੰਦਰਜੀਤ ਸਿੰਘ ਜਨਰਲ ਸੈਕਟਰੀ ਲੁਇਸ ਬਰੈਲ ਵੈਲਫੇਅਰ ਐਸੋਸੀਏਸ਼ਨ ਫਾਰ ਬਲਾਈਡ ਵਲੋ ਲੋਕੋਮੋਟਰ ਐਡ ਬਲਾਈਡ ਦਿਵਿਆਂਗ ਜਨਾਂ ਦੇ ਅਧਾਰ ਕਾਰਡ ਯੂ.ਡੀ . ਆਈ ਡੀ ਡਿਸਏਬਿਲਟੀ ਸਰਟੀਫਿਕੇਟ , ਰੇਲਵੇ ਕੰਨਸੈਸ਼ਨ ਸਰਟੀਫਿਕੇਟ ਅਤੇ ਪੈਨਸ਼ਨ ਲਗਾਉਣ ਸਬੰਧੀ ਦਸਤਾਵੇਜੀ ਕੈਪ 29 ਅਗਸਤ 2021 ਨੂੰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਲਗਾਇਆ ਜਾ ਰਿਹਾ ਹੈ । ਇਸ ਕੈਪ ਵਿਚ ਲੱਗਭੱਗ 200 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ । ਇਸ ਮੰਤਵ ਲਈ ਸਿਵਲ ਸਰਜਨ ਗੁਰਦਾਸਪੁਰ ਵਲੋ ਕੈਪ ਵਾਲੇ ਸਥਾਨ ਤੇ ਲੋੜੀਦੀਆਂ ਮੈਡੀਕਲ ਟੀਮਾਂ ( ਆਈ ਡਾਕਟਰ, ਆਰਥੋ ਡਾਕਟਰ ਅਤੇ ਵੈਕਸੀਨੇਸ਼ਨ ਟੀਮ ਸਮੇਤ ਵੈਕਸੀਨ ) ਅਤੇ ਯੁ.ਡੀ . ਆਈ . ਡੀ. ਕਾਰਡ ਬਣਾਉਣ ਲਈ 2 ਡਾਟਾ ਐਟਰੀ ਆਪਰੇਟਰਾਂ ਦੀ ਡਿਊਟੀ ਸਮੇਤ 2 ਕੰਪਿਊਟਰ ਸੈਟ ( ਪ੍ਰਿਟਰ, ਸਕੈਨਰ ) ਸਮੇਤ ਇੰਟਰਨੈਟ ਸੁਵਿਧਾ ਕਮਾਈ ਜਾਵੇਗੀ । ਕੈਪ ਵਿਚ ਆਉਣ ਵਾਲੇ ਲਾਭਪਾਤਰੀਆਂ ਲਈ ਥਰਮਲ ਸਕੈਨਿੰਗ , ਮਾਸਕ ਅਤੇ ਸੈਨਟਾਈਜਰ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਰੇਲਵੇ ਕਨਸ਼ੈਸਨ ਸਰਟੀਫਿਕੇਟ ਵਿਚ ਡਿਸਪੈਚ ਨੰਬਰ ਲਗਾਉਣ ਲਈ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ । ਇਸੇ ਤਰਾਂ ਜਿਲਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਦਿਵਿਆਂਗ ਜਨਾਂ ਦੇ ਪੈਨਸ਼ਨ ਫਾਰਮ ਭਰਨ ਸਬੰਧੀ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਦੀ ਡਿਊਟੀ ਕੈਪ ਵਾਲੇ ਸਥਾਨ ਤੇ ਲਗਾਉਣਗੇ । ਇਸੇ ਤਰਾਂ ਈ – ਡਿਸਟ੍ਰਿਕਟ – ਕੋਆਰਡੀਨੇਟਰ , ਗੁਰਦਾਸਪੁਰ , ਦਿਵਿਆਂਗ ਜਨਾਂ ਦੇ ਅਧਾਰ ਕਾਰਡ ਬਣਾਉਣ ਲਈ ਕੈਪ ਵਾਲੀ ਜਗਾਂ ਤੇ ਇੱਕ ਕਾਊਟਰ ਦਾ ਪ੍ਰਬੰਧ ਸਮੇਤ ਇੰਟਰਨੈਟ ਸੁਵਿਧਾ ਉਪਲੱਬਧ ਕਰਵਾਉਣਗੇ ਅਤੇ ਨਵਾਂ ਅਧਾਰ ਕਾਰਡ ਬਣਾਉਣ ਜਾਂ ਅਧਾਰ ਕਾਰਡ ਵਿਚ ਅਪਡੇਟ ਕਰਵਾਉਣ ਲਈ ਮੁਫੱਤ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣਗੇ ।

Spread the love