ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਕੁੱਝ ਠੇਕੇਦਾਰਾਂ ਦੁਆਰਾ ਲਗਾਏ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ਾਂ ਨੂੰ ਨਕਾਰਿਆ

ਕਿਹਾ! ਠੇਕੇਦਾਰਾਂ ਦੀਆਂ ਬਲੈਕਮੇਲਿੰਗ ਚਾਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ
ਠੇਕੇਦਾਰਾਂ ਵੱਲੋਂ ਸੜਕ ਨਿਰਮਾਣ ਕਾਰਜਾਂ ਦੇ ਬਾਈਕਾਟ ਕਰਨ ‘ਤੇ, ਨਿਗਮ ਸੜ੍ਹਕਾਂ ਦੀ ਮੁਰੰਮਤ ਲਈ ਆਰ.ਐਮ.ਸੀ. ਤਕਨੀਕ ਅਪਣਾਏਗਾ
ਲੁਧਿਆਣਾ, 25 ਅਗਸਤ 2021 ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਹੌਟ ਮਿਕਸ ਪਲਾਂਟ ਦੇ ਕੁੱਝ ਠੇਕੇਦਾਰਾਂ ਵੱਲੋਂ ਨਗਰ ਨਿਗਮ ਲੁਧਿਆਣਾ (ਐਮ.ਸੀ.ਐਲ.) ਵਿਰੁੱਧ ਭ੍ਰਿਸ਼ਟਾਚਾਰ ਦੇ ਝੂਠੇ, ਬੇਬੁਨਿਆਦ ਅਤੇ ਬੇਤੁਕੇ ਦੋਸ਼ ਲਾਉਣ ਲਈ ਕਰੜੇ ਹੱਥੀਂ ਲਿਆ।
ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਦੇ ਨਾਲ, ਮੇਅਰ ਨੇ ਕਿਹਾ ਕਿ ਉਹ ਕੁਝ ਠੇਕੇਦਾਰਾਂ ਦੀਆਂ ਬਲੈਕਮੇਲਿੰਗ ਚਾਲਾਂ ਅੱਗੇ ਨਹੀਂ ਝੁਕਣਗੇ ਅਤੇ ਕਿਹਾ ਕਿ ਜੇਕਰ ਕਿਸੇ ਕੋਲ ਕਿਸੇ ਵੀ ਨਗਰ ਨਿਗਮ ਅਧਿਕਾਰੀ ਦੇ ਖਿਲਾਫ ਇੱਕ ਵੀ ਸਬੂਤ ਹੈ ਤਾਂ ਉਹ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ।
ਸ੍ਰੀ ਸੰਧੂ ਨੇ ਅੱਗੇ ਕਿਹਾ ਕਿ ਇਹ ਠੇਕੇਦਾਰ ਇੱਕ ਅਜਿਹੇ ਵਿਅਕਤੀ ਦੀ ਅਗਵਾਈ ਵਿੱਚ ਹਨ, ਜਿਸਦਾ ਵਿਰੋਧੀ ਪਾਰਟੀ ਨਾਲ ਨੇੜਲਾ ਸਬੰਧ ਹੈ, ਪਹਿਲਾਂ ਹੀ ਨਿਗਮ ਦੁਆਰਾ ਬਲੈਕਲਿਸਟ ਕੀਤਾ ਜਾ ਚੁੱਕਾ ਹੈ ਅਤੇ ਆਪਣੇ ਝੂਠੇ ਦੋਸ਼ਾਂ ਦੁਆਰਾ ਆਪਣੇ ਨਿੱਜੀ ਸਵਾਰਥਾਂ ਲਈ ਨਗਰ ਨਿਗਮ ਦਾ ਅਕਸ ਖਰਾਬ ਕਰਨਾ ਚਾਹੁੰਦਾ ਹੈ।
ਠੇਕੇਦਾਰਾਂ ਦੁਆਰਾ ਸੜਕ ਨਿਰਮਾਣ ਕਾਰਜਾਂ (ਬਿਟੂਮਨ ਅਧਾਰਤ) ਦੇ ਬਾਈਕਾਟ ਦੇ ਸੱਦੇ ‘ਤੇ, ਉਨ੍ਹਾਂ ਕਿਹਾ ਕਿ ਜੇ ਉਹ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਂਦੇ, ਤਾਂ ਨਗਰ ਨਿਗਮ ਵਿਕਾਸ ਕਾਰਜਾਂ ਦੇ ਟੈਂਡਰ ਆਰ.ਐਮ.ਸੀ. ਤਕਨੀਕ ਨਾਲ ਦੁਬਾਰਾ ਕਾਲ ਕਰੇਗਾ।
ਨਗਰ ਨਿਗਮ ਦੁਆਰਾ ਤਿਆਰ ਕੀਤੇ ਗਏ ਅਨੁਮਾਨ ਦੀ 6 ਪ੍ਰਤੀਸ਼ਤ ਘੱਟ ਰਕਮ ‘ਤੇ, ਮੇਅਰ ਨੇ ਕਿਹਾ ਕਿ ਜਦੋਂ ਐਮ.ਸੀ.ਐਲ. ਦੀ ਅਗੁਵਾਈ 2017 ਵਿੱਚ ਅਕਾਲੀ ਸਰਕਾਰ ਕਰ ਰਹੀ ਸੀ ਤਾਂ ਇਨ੍ਹਾਂ ਠੇਕੇਦਾਰਾਂ ਨੇ 5 ਪ੍ਰਤੀਸ਼ਤ ਘੱਟ ਰਕਮ ‘ਤੇ ਵੀ ਕੰਮ ਕੀਤਾ ਸੀ।
ਮੇਅਰ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਹ ਵੀ ਜਾਂਚ ਕਰਨ ਲਈ ਕਿਹਾ ਕਿ ਬਲੈਕਲਿਸਟ ਕੀਤੇ ਠੇਕੇਦਾਰ ਨੇ ਕਿਵੇਂ ਟੈਂਡਰ ਪ੍ਰਾਪਤ ਕੀਤੇ ਅਤੇ ਜਾਂਚ ਦੇ ਆਦੇਸ਼ ਦਿੱਤੇ ਕਿ ਡਿਸਪੈਂਸਰੀ ਦੀ ਜਗ੍ਹਾ ਵਪਾਰਕ ਇਮਾਰਤ ਵਿੱਚ ਕਿਵੇਂ ਬਦਲ ਗਈ।
ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਲੁਧਿਆਣਾ ਸਰਕਾਰ ਨੇ ਸੂਬਾ ਸਰਕਾਰ ਦੇ ਪਿਛਲੇ ਚਾਰ ਸਾਲਾਂ ਵਿੱਚ ਸ਼ਹਿਰ ਦਾ ਬੇਮਿਸਾਲ ਵਿਕਾਸ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਾਰੇ ਕੰਮਾਂ ਵਿੱਚ ਪੂਰੀ ਪਾਰਦਰਸ਼ਤਾ ਬਣਾ ਕੇ ਰੱਖੀ ਗਈ ਹੈ।

Spread the love