ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਦੇ 9 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਬਰਨਾਲਾ, 25 ਅਗਸਤ 2021
ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਦੇ 9 ਵਿਦਿਆਰਥੀਆਂ ਦੀ ਜ਼ੌਹਨ ਡੀਅਰ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਨੌਕਰੀ ਲਈ ਚੋਣ ਹੋਈ ਹੈ।
ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਚੱਲ ਰਹੇ ਮਕੈਨੀਕਲ ਇੰਜੀਨੀਅਰਿੰਗ ਦੇ ਇਨਾਂ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਜ਼ੌਹਨ ਡੀਅਰ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੁਆਰਾ ਇੰਟਰਵਿਊ ਲਈ ਗਈ ਸੀ, ਜਿਸ ਵਿੱਚ ਕਾਲਜ ਦੇ 9 ਵਿਦਿਆਰਥੀਆਂ ਦੀ ਚੋਣ ਹੋਈ ਹੈ। ਇਨਾਂ ਵਿਦਿਆਰਥੀਆਂ ਵਿਚੋਂ ਸ਼ਹਿਰਾਜ ਅੰਸਾਰੀ, ਹਰਪ੍ਰੀਤ ਸਿੰਘ, ਜਸਕਰਨ ਸਿੰਘ, ਸਾਹਿਲ ਜਿੰਦਲ, ਅੰਮਿ੍ਰਤਪਾਲ ਸਿੰਘ, ਜਨਮੀਤ ਸਿੰਘ ਅਤੇ ਗੁਰਬੇਜ਼ ਸਿੰਘ ਨੇ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਉਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਹਰਿੰਦਰ ਸਿੰਘ ਸਿੱਧੂ ਮੁਖੀ ਵਿਭਾਗ ਮਕੈਨੀਕਲ ਸ੍ਰੀ ਜਗਦੀਪ ਸਿੰਘ ਸਿੱਧੂ ਟੀ.ਪੀ.ਓ. ਅਤੇ ਲਵਪ੍ਰੀਤ ਸਿੰਘ ਲੈਕਚਰਾਰ ਤੇ ਸਮੂਹ ਸਟਾਫ ਮੌਜੂਦ ਸੀ।

Spread the love