ਸਕਿਲ ਡਿਵੈਲਪਮੈਟ ਵੱਲੋਂ ਹੁਨਰ `ਚ ਵਾਧਾ ਕਰਨ ਲਈ ਲੜਕੀਆਂ ਕੋਲੋਂ ਮੰਗੀਆਂ ਅਰਜੀਆਂ

ਕੋਰਸ ਕਰਨ ਦੀਆਂ ਚਾਹਵਾਨ ਲੜਕੀਆਂ 15 ਸਤੰਬਰ ਤੱਕ ਕਰ ਸਕਦੀਆਂ ਨੇ ਅਪਲਾਈ
ਫਾਜ਼ਿਲਕਾ, 26 ਅਗਸਤ 2021
ਲੜਕੀਆਂ ਨੂੰ ਸਵੈ-ਰੋਜ਼ਗਾਰ ਅਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ, ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਮਾਈਕਰੋਸਾਫਟ ਕੰਪਨੀ ਵੱਲੋਂ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਔਰਤਾਂ ਨੂੰ ਤਕਨੀਕੀ ਹੁਨਰ ਅਤੇ ਗਿਆਨ `ਚ ਵਾਧਾ ਕਰਨ ਲਈ ਕੋਰਸ ਕਰਵਾਇਆ ਜਾਵੇਗਾ ਜਿਸ ਤਹਿਤ ਵੱਖ-ਵੱਖ ਖੇਤਰਾਂ ਵਿਚ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।ਉਨ੍ਹਾਂ ਕਿਹਾ ਕਿ ਕੋਰਸ ਕਰਨ ਦੇ ਚਾਹਵਾਨਾਂ ਲਈ 15 ਸਤੰਬਰ 2021 ਤੱਕ ਅਰਜੀਆਂ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਜਿਲ੍ਹਾ ਮੈਨੇਜਰ ਮੈਡਮ ਮੀਨਾਕਸ਼ੀ ਗੁਪਤਾ ਨੇ ਦੱਸਿਆ ਕਿ 1 ਲੱਖ ਤੋਂ ਵੱਧ ਔਰਤਾਂ ਨੂੰ ਕੰਮ ਦੇ ਸਮਰੱਥ ਬਣਾਉਣ ਲਈ ਯੋਜਨਾਬੱਧ 70 ਘੰਟਿਆਂ ਦਾ ਕੋਰਸ ਕਰਵਾਇਆ ਜਾਵੇਗਾ।ਇਸ ਕੋਰਸ ਵਿਚ 4 ਖੇਤਰਾਂ ਨੂੰ ਪਹਿਲ ਦਿੱਤੀ ਗਈ ਹੈ ਜਿਸ ਵਿਚ ਡਿਜੀਟਲ ਹੁਨਰ, ਗਲਬਾਤ ਕਰਨ ਦਾ ਹੁਨਰ, ਐਂਟਰਪਰਿਨਿਉਰਸ਼ਿਪ ਅਤੇ ਰੋਜ਼ਗਾਰ ਯੋਗਤਾ ਦਾ ਹੁਨਰ ਸ਼ਾਮਿਲ ਹੋਵੇਗਾ।ਕੋਰਸ ਕਰਨ ਲਈ ਯੋਗਤਾ ਅਠਵੀ ਪਾਸ ਦੀ ਲਾਜ਼ਮੀ ਹੈ ਅਤੇ 18 ਤੋਂ 30 ਸਾਲ ਦੀਆਂ ਲੜਕੀਆਂ ਜਾਂ ਔਰਤਾਂ ਕੋਰਸ ਲਈ ਯੋਗ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਕੋਰਸ ਨੂੰ ਕਰਨ ਨਾਲ ਪ੍ਰਮਾਣਿਤ ਵਿਦਿਆਰਥੀਆਂ ਨੂੰ ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਤਾਇਨਾਤ ਹੋਰ ਰੁਜ਼ਗਾਰ ਨਾਲ ਸਬੰਧਤ ਪ੍ਰੋਗਰਾਮਾਂ ਵਿਚ ਸ਼ਾਮਿਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਚਾਹਵਾਨ ਲੜਕੀਆਂ ਆਪਣੇ ਆਪ ਨੂੰ https://rebrand.ly/mdsppb ਲਿੰਕ `ਤੇ ਰਜਿਸਟਰ ਕਰਨ ਅਤੇ ਆਪਣੇ ਸਰਟੀਫਿਕੇਟ ਤੇ ਹੁਨਰ ਨੂੰ ਅਪਡੇਟ ਕਰਨ ਲਈ ਸਾਈਟ ਨਾਲ ਰਾਬਤਾ ਕਾਇਮ ਰੱਖਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 7717302458 ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love