ਚੰਡੀਗੜ, 26 ਅਗਸਤ 2021
ਪੰਜਾਬ ਸਰਕਾਰ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਵਿੱਚ ਦੋ ਨਾਨ-ਆਫੀਸ਼ਿਅਲ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ।
ਸਰਕਾਰੀ ਬੁਲਾਰੇ ਅਨੁਸਾਰ ਮਿਸ ਪਰਮਿਲਾ ਪੁੱਤਰੀ ਸ੍ਰੀ ਮੋਹਨ ਸਿੰਘ ਵਾਸੀ ਫਰਿੋਜਪੁਰ ਸਹਿਰ ਅਤੇ ਸ੍ਰੀ ਚੰਦਰੇਸਵਰ ਸਿੰਘ ਮੋਹੀ ਪੁੱਤਰ ਸਤਵੰਤ ਸਿੰਘ ਮੋਹੀ ਵਾਸੀ ਪਟਿਆਲਾ ਨੂੰ ਕਮਿਸਨ ਵਿੱਚ ਬਤੌਰ ਨਾਨ-ਆਫੀਸ਼ਿਅਲ ਮੈਂਬਰ ਸ਼ਾਮਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਸਬੰਧੀ ਨੋਟੀਫਕਿੇਸਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਹੋਰ ਨਿਯਮ ਅਤੇ ਸਰਤਾਂ ਵੱਖਰੇ ਤੌਰ ‘ਤੇ ਜਾਰੀ ਕੀਤੀਆਂ ਜਾਣਗੀਆਂ।