ਖੇਤੀ ਇਨਪੁਟਸ ਦਾ ਪੱਕਾ ਬਿੱਲ ਕਿਸਾਨਾਂ ਨੂੰ ਜ਼ਰੂਰ ਦਿੱਤਾ ਜਾਵੇ: ਡਾ. ਕੈਂਥ

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖਾਦ, ਬੀਜ ਤੇ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾਵਾਂ ਨਾਲ ਮੀਟਿੰਗ
ਤਪਾ/ਬਰਨਾਲਾ, 26 ਅਗਸਤ 2021
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਸਿੱਧੂ ਦੇ ਆਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਆਪਣੀ ਟੀਮ ਨਾਲ ਤਪਾ ਵਿਖੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸਮੂਹ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਵਿਭਾਗ ਦੀਆਂ ਗਾਈਡਲਾਇਨਾਂ ਅਨੁਸਾਰ ਡੀਲਰ ਕਿਸਾਨਾਂ ਵੱਲੋਂ ਖਰੀਦੀ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦਾ ਸਹੀ ਫਾਰਮੈਟ ਵਿੱਚ ਪੱਕਾ ਬਿੱਲ ਜ਼ਰੂਰ ਦੇਣ। ਉਨਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਵੀ ਬੇਲੋੜੇ ਇਨਪੁਟਸ ਨਾ ਦਿੱਤੇ ਜਾਣ। ਉਨਾਂ ਡੀਲਰਾਂ ਨੂੰ ਵੀ ਹਦਾਇਤ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਆਲੂ ਅਤੇ ਮਟਰ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪਹਿਲ ਦੇ ਅਧਾਰ ’ਤੇ ਖਾਦ ਦਿੱਤੀ ਜਾਵੇ ਅਤੇ ਇਸ ਦਾ ਰਿਕਾਰਡ ਰੱਖਿਆ ਜਾਵੇ। ਹਰੇਕ ਡੀਲਰ ਦੀ ਦੁਕਾਨ ’ਤੇ ਸਟਾਕ ਬੋਰਡ ਲੱਗਿਆ ਹੋਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਗੁਰਚਰਨ ਸਿੰਘ ਏ.ਡੀ.ਓ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਵਿੰਦਰ ਸਿੰਘ ਸਿੱਧੂ, ਦੀਪਕ ਬਾਂਸਲ ਪੈਸਟੀਸਾਈਡ ਯੂਨੀਅਨ ਪ੍ਰਧਾਨ, ਵਿਜੈ ਕੁਮਾਰ, ਪਵਨ ਕੁਮਾਰ, ਧਰਮਪਾਲ, ਪ੍ਰਵੀਨ ਕੁਮਾਰ, ਸੁਭਾਸ਼ ਕੁਮਾਰ, ਸੁਖਜੀਤ ਸ਼ਰਮਾ ਅਤੇ ਰਾਜੇਸ਼ ਕੁਮਾਰ ਸਮੇਤ ਹੋਰ ਡੀਲਰ ਹਾਜ਼ਰ ਸਨ।

Spread the love