ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋ ਆਜ਼ੀਵਿਕਾ ਮਿਸ਼ਨ ਅਧੀਨ ਬੀ ਸੀ ਸਖੀਆਂ ਨੂੰ ਵੰਡੀਆਂ ਬਾਇਉਮੈਟ੍ਰਿਕ ਮਸ਼ੀਨਾ

ਗੁਰਦਾਸਪੁਰ 1 ਸਤੰਬਰ 2021 ਪੇਡੂ ਵਿਕਾਸ ਤੇ ਪੰਚਾਇਕ ਵਿਭਾਗ ਜਿਲ੍ਹਾ ਗੁਰਦਾਸਪੁਰ ਵਿਚ ਚੱਲ ਰਹੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਵੱਖ ਵੱਖ ਪਿੰਡਾਂ ਦੀਆਂ 35 ਬੈਕਿੰਗ ਕਾਰਸਪੌਡੈਟ ( ਬੀ ਸੀ) ਸਖੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਵੱਲੋ ਬਾਇੳਮੈਟ੍ਹਿਕ ਮਸ਼ੀਨਾ ਵੰਡੀਆਂ ਗਈਆਂ ਤਾਂ ਜੋ ਉਹ ਕਾਮਨ ਸਰਵਿਸ ਸੈਟਰ ਅਧੀਨ ਚਲਾਈਆ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਲਾਭ ਜਿਆਦਾ ਤੋ ਜਿਆਦਾ ਪੇਡੂ ਖੇਤਰ ਦੇ ਲੋਕਾਂ ਨੂੰ ਦਿੱਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਨੇ ਦੱਸਿਆ ਕਿ ਬੀ ਸੀ ਸਖੀਆਂ ਇਹਨਾ ਮਸ਼ੀਨਾ ਨਾਲ ਡਿਜੀਟਲ ਟਰਾਂਸ਼ੈਕਸ਼ਨ, ਪਾਸਪੋਰਟ ਅਪਲਾਈ ਕਰਨਾ, ਆਯੂਸ਼ਮਾਨ ਭਾਰਤ ਕਾਰਡ,ਪੈਨਸ਼ਨ ਅਤੇ ਹੋਰ ਸੇਵਾਵਾ ਦਾ ਲਾਭ ਲੋਕਾਂ ਨੂੰ ਦੇਣਗੀਆਂ। ਹੁਣ ਤੱਕ ਇਸ ਮਸ਼ੀਨ ਰਾਹੀ ਆਪਣੇ ਪੈਸੇ ਕਢਵਾ ਸਕਦੀਆਂ ਹਨ। ਉਹਨਾ ਨੂੰ ਬੈਕ ਜਾਣ ਦੀ ਜਰੂਰਤ ਨਹੀ ਹੋਵੇਗੀ, ਇਸ ਮੌਕੇ ਸੁਖਜਿੰਦਰ ਸਿੰਘ ਬੀ ਡੀ ਪੀ ੳ,ਅਮਰਪਾਲ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ, ਵਰਿੰਦਰ ਸਿੰਘ ਰੰਧਾਵਾ,ਜਿਲ੍ਹਾ ਮੈਨੇਜਰ,ਸਿਮਰਨਜੀਤ ਸਿੰਘ ਜਿਲ੍ਹਾ ਫੰਕਸ਼ਨਲ ਮੈਨੇਜਰ,ਪ੍ਰਵੀਨ ਕੁਮਾਰ ਜਿਲ੍ਹਾ ਮੈਨੇਜਰ,ਦਿਲਾਵਰ ਸਿੰਘ ਜਿਲ੍ਹਾ ਕੁਆਰਡੀਨੇਟਰ,ਕੁਲਦੀਪ ਸਿੰਘ, ਕੁਲਬੀਰ ਸਿੰਘ ਬਲਾਕ ਪ੍ਰੋਗਰਾਮ ਮੈਲੈਜਰ,ਸ਼ੁਨੀਲ ਕੁਮਾਰ ਜਿਲ੍ਹਾ ਮੈਨੇਜਰ ਅਤੇ ਬੀ ਸੀ ਸਖੀਆਂ ਹਾਜਰ ਸਨ।
ਕੈਪਸ਼ਨ ਬਲਾਰਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬੈਕਿੰਗ ਕਾਰਸਪੌਡੈਟ ਸਖੀਆ ਨੂੰ ਬਾਇੳਮੈਟ੍ਰਿਕ ਮਸ਼ੀਨਾ ਵੰਡਦੇ ਹੋਏ

Spread the love