ਫਿਰੋਜ਼ਪੁਰ 2 ਸਤੰਬਰ 2021 ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਸੁਖਪ੍ਰੀਤ ਸਿੰਘ ਸਿੱਧੂ, ਏ.ਡੀ.ਸੀ (ਜਰਨਲ) ਫਿਰੋਜ਼ਪਰ, ਦੀ ਕੋਰਟ ਵਿਖੇ ਸ਼੍ਰੀ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ ਦੀ ਹਾਜਰੀ ਵਿੱਚ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਚਲ ਰਹੇ ਕੇਸਾਂ ਵਿੱਚ ਮਾਨਯੋਗ ਅਦਾਲਤ ਵੱਲੋ ਦੁੱਧ ਅਤੇ ਪਨੀਰ ਦੇ ਕੇਸਾਂ ਵਿੱਚ 5000-5000 ਹਜਾਰ ਜੁਰਮਾਨਾ ਕੀਤਾ ਗਿਆ । ਜਿਨ੍ਹਾਂ ਵਿੱਚ ਸੋਹਨ ਸਿੰਘ ਅਤੇ ਗੁਰਬਚਨ ਸਿੰਘ ਵਾਸੀ ਗੁਰੂਹਰਸਹਾਏ, ਮਹਿੰਦਰ ਸਿੰਘ, ਵਾਸੀ ਮੱਲਾਵਾਲ, ਰਾਜਵਿੰਦਰ ਸਿੰਘ, ਫਿਰੋਜ਼ਪੁਰ, ਗੁਰਪ੍ਰੀਤ ਸਿੰਘ, ਫਿਰੋਜ਼ਪੁਰ ਨੂੰ ਜੁਰਮਾਨਾ ਕੀਤਾ ਗਿਆ। ਫੂਡ ਸੇਫਟੀ ਅਫਸਰ ਨੇ ਮਿਲਾਵਟ ਖੋਰਾ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਲ੍ਹੇ ਵਿੱਚ ਮਿਲਾਵਟ ਖੋਰਾ ਨੂੰ ਬਖਸਿ਼ਆ ਨਹੀਂ ਜਾਵੇਗਾ।ਉਨ੍ਹਾਂ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਲਾਵਟ ਖੋਰਾ ਤੋਂ ਬਚਿਆ ਜਾਵੇ ਅਤੇ ਉਹਨਾਂ ਬਾਰੇ ਵਿਭਾਗ ਨੂੰ ਸੂਚੀਤ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਤਹਿਤ ਗੁਣਵੱਤਾਂ ਭਰਪੂਰ ਫੂਡ ਪ੍ਰਾਪਤ ਹੋ ਸਕੇ। ਦੁਕਾਨਦਾਰ ਨੂੰ ਹਦਾਇਤ ਕਰਦਿਆਂ ਕਿਹਾ ਗਿਆ ਕਿ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਫੂਡ ਲਾਇੰਸਸ ਲਿਆ ਜਾਵੇ ਅਤੇ ਬਿੱਲ ਬੁੱਕ ਤੇ ਲਾਇੰਸਸ/ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਲਿਖਿਆ ਜਾਵੇ ਅਤੇ ਸਲਾਨਾ ਰਿਟਰਨ ਫੂਡ ਸੇਫਟੀ ਲਾਇੰਸਸ/ ਰਜਿਸਟ੍ਰੇਸ਼ਨ ਤੇ ਅੱਪਲੋਡ ਕੀਤੀ ਜਾਵੇ ਵਧੇਰੇ ਜਾਣਕਾਰੀ ਲਈ (www.foscos.fssai.gov.in) ਤੇ ਚੈੱਕ ਕੀਤਾ ਜਾਵੇ।