ਡੀ.ਏ.ਵੀ ਸਕੂਲ ਵਿੱਚ ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਲਗਾਇਆ ਸੈਮੀਨਾਰ: ਸੀ.ਜੇ.ਐਮ

ਰੂਪਨਗਰ 2 ਸਤੰਬਰ 2021
ਅੱਜ ਸੀ.ਜੀ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ, ਸ੍ਰੀ ਮਾਨਵ ਵੱਲੋਂ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿੱਚ ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਸੀ.ਜੇ.ਐਮ ਸਾਹਿਬ ਨੇ ਸੈਮੀਨਾਰ ਵਿੱਚ ਮੌਜੂਦ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜਿਸ ਨੂੰ ਕੇਸ ਪਾਉਣ ਬਾਰੇ ਜਾਂ ਕਾਨੂੰਨੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਉਹ ਕਾਨੂੰਨੀ ਸਹਾਇਤਾ ਜਾਂ ਸਲਾਹ ਪ੍ਰਾਪਤ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਦਫਤਰ ਵਿੱਚ ਪਹੁੰਚ ਕਰ ਸਕਦਾ ਹੈ। ਇਸ ਦਫਤਰ ਵੱਲੋਂ ਔਰਤਾਂ, ਗਰੀਬਾਂ, ਬੱਚਿਆਂ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਨੂੰ ਮੁਫਤ ਵਕੀਲ ਮੁਹਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਨੂੰਨੀ ਸੇਵਾਵਾਂ ਬਾਰੇ ਅਤੇ ਨਾਲਸਾ ਦੀਆਂ ਵੱਖ ਵੱਖ ਸਕੀਮਾਂ ਬਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਸੈਮੀਨਾਰ ਦੇ ਮੁਖ ਬੁਲਾਰ ਸ੍ਰੀ ਮਾਨਵ, ਸੀ.ਜੇ.ਐਮ, ਮੈਡਮ ਸੰਗੀਤਾ ਰਾਣੀ, ਪ੍ਰਿੰਸੀਪਲ, ਸ੍ਰੀ ਸਰੁਜਨ ਸਿੰਘ, ਮੈਂਬਰ ਡੀ.ਐਲ.ਐਸ.ਏ ਸਨ। ਸ੍ਰੀ ਅਸ਼ੋਕ ਕੁਮਾਰ, ਇੰਚਾਰਜ ਲੀਗਲ ਲਿਟਰੇਸੀ ਕਲੱਬ ਇਸ ਸੈਮੀਨਾਰ ਦੇ ਕਨਵੀਨਰ ਸਨ।

Spread the love