ਮਗਨਰੇਗਾ ਸਕੀਮ ਅਧੀਨ ਨਵੇਂ ਜਾਬ ਕਾਰਡ ਬਣਾਉਣ ਲਈ ਲਗਾਇਆ ਗਿਆ ਕੈਂਪ

ਫਾਜ਼ਿਲਕਾ, 27 ਨਵੰਬਰ :-  

ਪਿੰਡ ਵਾਸੀਆਂ ਵੱਲੋਂ ਪਹਿਲਾਂ ਤੋਂ ਬਣੇ ਜ਼ੋਬ ਕਾਰਡ ਵਿਚ ਸ਼ੋਧ ਕਰਨ ਅਤੇ ਨਵੇਂ ਜ਼ੋਬ ਕਾਰਡ ਵਾਸਤੇ ਕੈਂਪ ਲਗਾਉਣ ਦੀ ਮੰਗ ਸਦਕਾ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੰਦੀਪ ਕੁਮਾਰ ਦੇ ਦਿਸ਼ਾ—ਨਿਰਦੇਸ਼ਾ ਤਹਿਤ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜਗਾਰ ਗਾਰੰਟੀ ਐਕਟ ਤਹਿਤ ਬਲਾਕ ਫਾਜ਼ਿਲਕਾ ਦੇ ਵਸਨੀਕਾਂ ਦੇ ਨਵੇਂ ਜ਼ੋਬ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ।
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ—ਕਮ—ਪ੍ਰੋਗਰਾਮ ਅਫਸਰ ਮਗਨਰੇਗਾ ਦੀ ਹਦਾਇਤਾਂ *ਤੇ ਗ੍ਰਾਮ ਰੋਜ਼ਗਾਰ ਸੇਵਕ ਸ੍ਰੀ ਸੁਨੀਲ ਕੁਮਾਰ ਅਤੇ ਏ.ਪੀ.ਓ ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ, ਲਗਾਏ ਗਏ ਕੈਂਪ ਦੌਰਾਨ 60 ਜ਼ੋਬ ਕਾਰਡ ਦੀਆਂ ਅਰਜੀਆਂ ਪ੍ਰਾਪਤ ਹੋਈਆਂ।ਉਨ੍ਹਾਂ ਦੱਸਿਆ ਕਿ ਪ੍ਰਾਪਤ ਜ਼ੋਬ ਕਾਰਡ ਦੀਆਂ ਅਰਜੀਆਂ ਦੀ ਜਾਂਚ ਕਰਨ ਉਪਰੰਤ ਸਬੰਧਤ ਵਸਨੀਕਾਂ ਨੂੰ ਜਾਬ ਕਾਰਡ ਜਾਰੀ ਕਰ ਦਿੱਤੇ ਜਾਣਗੇ।
ਇਸ ਮੌਕੇ ਮਗਨਰੇਗਾ ਕਰਮਚਾਰੀਆਂ ਵੱਲੋਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

 

ਹੋਰ ਪੜ੍ਹੋ :-  ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦਿਆਂ ਮਹਿਜ਼ ਅੱਠ ਮਹੀਨਿਆਂ ਵਿਚ 21000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ-ਮੁੱਖ ਮੰਤਰੀ