ਪੰਜਵੀ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ੍ਰੇਣੀ Term-1 ਦਸੰਬਰ 2021 ਦੌਰਾਨ ਗੈਰ ਹਾਜ਼ਰ ਹੋਏ ਪ੍ਰੀਖਿਆਰਥੀਆ ਦੀ ਮੁੜ ਪ੍ਰੀਖਿਆ ਦੇਣ ਦਾ ਸੁਨਹਿਰੀ ਮੌਕਾ

PSEB
ਪੰਜਵੀ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ੍ਰੇਣੀ Term-1 ਦਸੰਬਰ 2021 ਦੌਰਾਨ ਗੈਰ ਹਾਜ਼ਰ ਹੋਏ ਪ੍ਰੀਖਿਆਰਥੀਆ ਦੀ ਮੁੜ ਪ੍ਰੀਖਿਆ ਦੇਣ ਦਾ ਸੁਨਹਿਰੀ ਮੌਕਾ
ਪੰਜਵੀਂ ਅਤੇ ਅੱਠਵੀਂ ਸ੍ਰੇਣੀ ਦੀਆਂ 5 ਤੋਂ 8 ਮਾਰਚ ਤੱਕ ਅਤੇ ਦਸਵੀਂ/ਬਾਰਵੀਂ ਸ਼੍ਰੇਣੀ ਦੀਆਂ 24 ਤੋਂ 31 ਮਾਰਚ ਤੱਕ ਸਵੇਰੇ 10.30 ਵਜੇ ਹੋਣਗੀਆਂ ਪ੍ਰੀਖਿਆਵਾਂ
ਪ੍ਰੀਖਿਆ ਸਮੇਂ ਦੌਰਾਨ ਜ਼ਿਲ੍ਹੇ ਦੇ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ 200 ਮੀਟਰ ਦੇ ਅੰਦਰ ਜਾਣ ਜਾਂ ਇਕੱਠੇ ਹੋਣ ਤੇ ਪਾਬੰਦੀ

ਫਿਰੋਜ਼ਪੁਰ 4 ਮਾਰਚ 2022

ਜ਼ਿਲ੍ਹਾ ਮੇਜਿਸਟਰੇਟ ਫਿਰੋਜ਼ਪੁਰ ਅ/ਧ 144 ਸੀ.ਆਰ.ਪੀ.ਸੀ. 1973 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਪ੍ਰੀਖਿਆ ਸਮੇਂ ਦੌਰਾਨ ਪ੍ਰੀਖਿਆ ਕੇਂਦਰ ਤੋਂ 200 ਮੀਟਰ ਦੇ ਅੰਦਰ ਜਾਣ ਜਾਂ ਇਕੱਠੇ ਹੋਣ ਤੇ ਪਾਬੰਦੀ ਲਗਾਈ ਗਈ ਹੈ।

ਹੋਰ ਪੜ੍ਹੋ :-ਜ਼ਿਲੇ ਦੀਆਂ ਵਿਦਿਆਰਥਣਾਂ ਵੱਲੋਂ ਸੂਬਾ ਪੱਧਰੀ ਕੁਈਜ਼ ’ਚ ਸ਼ਾਨਦਾਰ ਪ੍ਰਦਰਸ਼ਨ

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪੰਜਵੀ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ੍ਰੇਣੀ Term-1 ਦਸੰਬਰ 2021 ਦੌਰਾਨ ਗੈਰ ਹਾਜ਼ਰ ਹੋਏ ਪ੍ਰੀਖਿਆਰਥੀਆ ਦੀ ਮੁੜ ਪ੍ਰੀਖਿਆ ਦੇਣ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੌਕਾ ਦਿੱਤਾ ਗਿਆ ਹੈ। ਹੁਣ ਪੰਜਵੀਂ ਅਤੇ ਅੱਠਵੀਂ ਸ੍ਰੇਣੀ ਦੀਆਂ ਪ੍ਰੀਖਿਆਵਾਂ ਮਿਤੀ 5 ਮਾਰਚ ਤੋਂ 8 ਮਾਰਚ 2022 ਤੱਕ ਅਤੇ ਦਸਵੀਂ/ਬਾਰਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਮਿਤੀ 24 ਮਾਰਚ ਤੋਂ 31 ਮਾਰਚ 2022 ਤੱਕ ਸਵੇਰੇ 10.30 ਵਜੇ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਅਤੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਕਰਵਾਈਆਂ ਜਾਣਗੀਆਂ।

Spread the love