ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਲਗਾਏ ਟੈਂਡਰ
ਫਾਜਿ਼ਲਕਾ, 8 ਅਕਤੂਬਰ 2021
ਫਾਜ਼ਿਲਕਾ ਜ਼ਿਲ੍ਹੇ ਦੇ ਵਾਟਰ ਵਰਕਸ ਵਾਲੇ ਸਾਫ ਪਾਣੀ ਦੀ ਸਪਲਾਈ ਤੋਂ ਵਾਂਝੇ ਪਿੰਡ ਕਾਂਵਾਂ ਵਾਲੀ ਦੇ ਲੋਕਾਂ ਦਾ ਸਾਫ ਪਾਣੀ ਪੀਣ ਦਾ ਸੁਪਨਾ ਹੁਣ ਸਾਹਕਾਰ ਹੋ ਜਾਵੇਗਾਂ ਕਿਉਕਿ ਪੰਜਾਬ ਸਰਕਾਰ ਨੇ ਇਥੇ ਨਵਾਂ ਵਾਟਰ ਵਕਸ ਬਣਾਉਣ ਦਾ ਫੈਸਲਾ ਕਰ ਲਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਬੀਤਾ ਕਲੇਰ ਆਈ.ਏ.ਐਸ ਨੇ ਦਿੱਤੀ ਹੈ।ਇੱਥੇ ਜਿਕਰਯੋਗ ਹੈ ਕਿ ਪਿੰਡ ਕਾਂਵਾਂਵਾਲੀ ਫਾਜਿ਼ਲਕਾ ਜਿ਼ਲ੍ਹੇ ਦੇ ਆਖਰੀ ਅਜਿਹਾ ਪਿੰਡ ਸੀ ਜਿੱਥੋਂ ਤੱਕ ਪਹਿਲਾਂ ਵਾਟਰ ਵਰਕਸ ਦੇ ਸਾਫ ਪਾਣੀ ਦੀ ਪਹੁੰਚ ਨਹੀਂ ਸੀ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾ ਮਹੁੱਈਆਂ ਕਰਾਉਣ ਲਈ ਉਪਰਾਲੇ ਕਰ ਰਹੀ ਹੈ ਅਤੇ ਇਨ੍ਹਾ ਹੀ ਉਪਰਾਲੀਆਂ ਦੀ ਲੜੀ ਤਹਿਤ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਕਾਂਵਾਂ ਵਾਲੀ ਵਿੱਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵਾਟਰ ਵਰਕਸ ਦੀ ਉਸਾਰੀ ਕਰਨ ਦਾ ਫੈਸਲਾ ਕਰਦਿਆ ਇਸ ਦੇ ਨਿਰਮਾਣ ਲਈ ਟੈਂਡਰ ਲਗਾ ਦਿੱਤੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਚਮਕ ਸਿੰਗਲਾ ਨੇ ਦੱਸਿਆ ਕਿ ਨਵੇ ਵਾਟਰ ਵਕਸ ਦੇ ਨਿਰਮਾਣ ਤੇ 69 ਲੱਖ ਦੀ ਲਾਗਤ ਆਵੇਗੀ ਅਤੇ ਇਥੋ ਕਾਂਵਾਂ ਵਾਲੀ ਦੇ 242 ਅਤੇ ਨਿਊ ਕਾਂਵਾਂ ਵਾਲੀ ਦੇ 110 ਘਰਾਂ ਸਮੇਤ ਕੁੱਲ 352 ਘਰਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲੇਗਾ। ਉਨ੍ਹਾ ਆਖਿਆ ਕਿ ਕਾਵਾਂ ਵਾਲੀ ਦੇ 1450 ਦੇ ਨਿਊ ਕਾਂਵਾਂ ਵਾਲੀ ਦੇ 589 ਲੋਕਾਂ ਦੀਆਂ ਜ਼ਰੂਰਤਾ ਪੂਰੀਆਂ ਹੋਣਗੀਆਂ।ਇਸ ਵਾਟਰ ਵਰਕਸ ਤੋਂ ਪਿੰਡ ਦੇ ਹਰ ਘਰ ਤੱਕ ਪਾਈਪ ਰਾਹੀਂ ਪਾਣੀ ਪੁੱਜੇਗਾ।