ਸਿਹਤ ਵਿਭਾਗ ਦੀ ਟੀਮ ਨੇ ਡਰਾਈ ਡੇਅ ਮੌਕੇ ਕੀਤੀ ਚੈਕਿੰਗ

DANGUE
A team from the health department conducted a dry day check
ਆਪਣੇ ਘਰਾਂ ਅਤੇ ਦਫ਼ਤਰਾਂ ਦੇ ਆਲੇ-ਦੁਆਲੇ ਸਾਫ-ਸਫਾਈ ਰੱਖਣ ਦੀ ਅਪੀਲ

ਫ਼ਿਰੋਜ਼ਪੁਰ 24 ਸਤੰਬਰ 2021

ਮਲੇਰੀਆ/ਡੇਂਗੂ ਦੇ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ  ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਥਾਵਾਂ ‘ਤੇ ਡਰਾਈ ਡੇਅ ਮਨਾਇਆ ਗਿਆ ਜਿਸ ਤਹਿਤ ਲੋਕਾਂ ਨੂੰ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਉਣ ਸਬੰਧੀ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਵੀ ਕੀਤਾ ਗਿਆ ਅਤੇ ਚੈਕਿੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਹਾਊਸਿੰਗ ਬੋਰਡ, ਹੋਮਗਾਰਡਜ ਦਫਤਰ, ਲੋਕੋ ਸ਼ੈੱਡ, ਰਿੱਖੀ ਕਲੋਨੀ, ਪੁਲਿਸ ਲਾਈਨ, ਪਿੰਡ ਕਟੋਰਾ, ਆਰਿਫ ਕੇ, ਆਨੰਦ ਪੈਲਸ ਤਲਵੰਡੀ, ਸਬ ਸੈਂਟਰ ਕੋਹਰ ਸਿੰਘ, ਕਸੋਆਣਾ, ਸੈਦੇ ਕੇ ਮੋਹਨ ਗੁਰੂਹਰਸਹਾਏ, ਪਿੰਡ ਖਿਲਚੀਆਂ, ਖੁੰਦੜ ਹਿਥਾੜ ਆਦਿ ਥਾਵਾਂ ‘ਤੇ ਟੀਮਾਂ ਵੱਲੋਂ ਕੂਲਰਾਂ, ਪਾਣੀ ਦੀਆਂ ਬਾਲਟੀਆਂ ਸਮੇਤ ਹੋਰ ਥਾਵਾਂ ਜਿਨ੍ਹਾਂ ਵਿਚ ਪਾਣੀ ਖੜ੍ਹਾ ਰਹਿੰਦਾ ਹੈ ਦੀ ਸਫ਼ਾਈ ਕਰਵਾਈ ਗਈ। ਇਸ ਤੋਂ ਇਲਾਵਾ ਸ਼ਹਿਰ ਵਿਚ ਕਬਾੜ ਦੀਆਂ ਦੁਕਾਨਾਂ ਵਾਲਿਆਂ ਨੂੰ ਵੀ ਕਬਾੜ ਨੂੰ ਇਸ ਢੰਗ ਨਾਲ ਰੱਖਣ ਦੀ ਹਦਾਇਤ ਕੀਤੀ ਕਿ ਉਨ੍ਹਾਂ ਵਿਚ ਬਾਰਸ਼ ਆਦਿ ਦਾ ਪਾਣੀ ਨਾ ਖੜ੍ਹਾ ਹੋ ਸਕੇ ਅਤੇ ਡੇਂਗੂ ਅਤੇ ਮਲੇਰੀਆ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਸਾਫ-ਸਫਾਈ ਰੱਖਣ, ਪਾਣੀ ਨੂੰ ਖੜ੍ਹੇ ਨਾ ਹੋਣ ਦੇਣ ਅਤੇ ਆਪਣੇ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਹੀ ਪਹਿਨਣ ਤਾਂ ਜੋ ਉਹ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕਣ। ਇਸ ਮੌਕੇ ਪੂਰੇ ਸਟਾਫ਼ ਨੇ ਆਪਣੇ-ਆਪਣੇ ਦਫ਼ਤਰ ਦੇ ਕੂਲਰਾਂ, ਫ਼ਰਿਜ ਦੀ ਟਰੇਅ ਅਤੇ ਦਫ਼ਤਰ ਦੀ ਸਫ਼ਾਈ ਕੀਤੀ ਅਤੇ ਡਰਾਈ ਡੇ ਨੂੰ ਆਪਣੇ ਘਰਾਂ ਵਿਚ ਵੀ ਮਨਾਉਣ ਦਾ ਪ੍ਰਣ ਵੀ ਲਿਆ ।  ਇਸ ਤੋਂ ਇਲਾਵਾ ਮੱਛਰਾ ਤੋਂ ਬਚਾਅ ਲਈ ਫੋਗਿੰਗ ਅਤੇ ਸਪਰੇਅ ਦਾ ਕੰਮ ਵੀ ਜਾਰੀ ਹੈ।