ਪਿੰਡ ਰਡਿਆਲਾ ਵਿਖੇ ਆਤਮਾ ਸਕੀਮ ਅਧੀਨ ਵੰਡੇ ਗਏ ਬਟਨ ਮਸ਼ਰੂਮ ਦੇ ਬੈਗ

ਆਤਮਾ ਸਕੀਮ
ਪਿੰਡ ਰਡਿਆਲਾ ਵਿਖੇ ਆਤਮਾ ਸਕੀਮ ਅਧੀਨ ਵੰਡੇ ਗਏ ਬਟਨ ਮਸ਼ਰੂਮ ਦੇ ਬੈਗ
ਐਸ.ਏ.ਐਸ. ਨਗਰ 27 ਦਸੰਬਰ 2021
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ , ਐਸ.ਏ.ਐਸ.ਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ.ਰਾਜੇਸ ਕੁਮਾਰ ਰਾਹੇਜਾ ਦੇ ਦਿਸ਼ਾ ਨਿਰਦੇਸਾਂ, ਅਨੁਸਾਰ ਜਿਲ੍ਹਾ ਸਿਖਲਾਈ ਅਫਸਰ ਡਾ.ਹਰਵਿੰਦਰ ਲਾਲ ਦੀ ਅਗਵਾਈ ਹੇਠ ਅਤੇ ਖੇਤੀਬਾੜੀ ਅਫਸਰ, ਖਰੜ ਡਾ.ਸੰਦੀਪ ਕਮਾਰ ਰਿਣਵਾ ਦੇ ਸਹਿਯੋਗ ਨਾਲ ਆਤਮਾ ਸਕੀਮ ਅਧੀਨ ਪਿੰਡ ਰਡਿਲਾਆ ਬਲਾਕ ਖਰੜ ਵਿਖੇ ਫੂਡ ਸਕਿਊਰਟੀ ਗਰੁੱਪ ਤਹਿਤ ਬਟਨ ਖੂੰਬਾਂ ਦੇ ਬੈਗ ਕਿਸਾਨ ਬੀਬੀਆਂ ਨੂੰ ਵੰਡੇ ਗਏ।

ਹੋਰ ਪੜ੍ਹੋ :-9 ਕਰੋੜ ਨਾਲ ਨਹਿਰਾਂ ਨੂੰ ਪੱਕਾ ਕਰਨ ਦਾ ਪ੍ਰੋਜ਼ੈਕਟ ਆਖਰੀ ਪੜਾਅ ਵਿਚ

ਇਸ ਮੌਕੇ ਤੇ ਸ੍ਰੀਮਤੀ ਅਨੁਰਾਧਾ ਸ਼ਰਮਾ ਡਿਪਟੀ ਪ੍ਰੋਜੈਕਟ ਡਾਇਰੈਕਟਰ ਵੱਲੋੋਂ ਖੂੰਬਾਂ ਦੀ ਕਾਸਤ ਸਬੰਧੀ ਕਿਸਾਨ ਬੀਬੀਆਂ ਨੂੰ ਵਿਸਥਾਰ ਰੂਪ ਵਿੱਚ ਦੱਸਿਆ ਗਿਆ ਕਿ ਇਹਨਾਂ ਬੈਗਾਂ ਨੂੰ ਹਨੇਰੇੇ ਕਮਰੇ ਵਿੱਚ ਰੱਖਣਾ ਅਤੇ ਸਮੇਂ-ਸਮੇਂ ਤੇ ਨਿਰੀਖਣ ਕਰਨਾ ਜ਼ਰੂਰੀ ਹੈ ਤਾਂ ਜੋ ਇਸ ਬੈਗ ਵਿੱਚ ਨਮੀ ਬਰਕਰਾਰ ਰਹੇ ਅਤੇ ਇਸ ਦੀ ਕਾਸਤ ਵਧੀਆਂ ਹੋ ਸਕੇ।  ਉਹਨਾਂ ਵੱਲੋੋਂ ਖੂੰਬਾਂ ਦੇ ਪੋਸ਼ਟਿਕ ਤੱਤਾਂ (ਪ੍ਰੋਟੀਨ, ਫਾਇਬਰ, ਅਤੇ ਸਲੀਨੀਅਮ ) ਬਾਰੇ ਅਤੇ ਖੂੰਬਾਂ ਦੀ ਕਾਸਤ ਨੂੰ ਵਪਾਰਿਕ ਤੌਰ ਤੇ ਅਪਣਾ ਕੇ ਇਸ ਤੋਂ ਵੱਧ ਮੁਨਾਫਾ ਕਮਾਉਣ ਲਈ ਕਿਸਾਨ ਬੀਬੀਆਂ ਨੂੰ ਜਾਗਰੂਕ ਕੀਤਾ ਗਿਆ।
ਇਸ ਦੇ ਨਾਲ ਡਾ.ਮਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ, ਖਰੜ ਵੱਲੋੋਂ 2-2 ਖੂੰਬਾਂ ਦੇ ਬੈਗ ਕਿਸਾਨ ਬੀਬੀਆਂ ਨੂੰ ਦਿੱਤੇ ਗਏ ਜਿਸ ਵਿੱਚੋ ਦੋ ਤੋ ਢਾਈ ਕਿਲੋਂ ਖੂੰਬਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਬਜ਼ਾਰ ਤੋਂ ਮਹਿਗੀਆਂ ਖੂੰਬਾਂ ਨਾ ਖਰੀਦ ਕੇ ਘਰ ਵਿੱਚ ਹਾਨੀਕਾਰਕ ਸਪਰੇਅ ਮੁਕਤ ਖੂੰਬਾਂ ਉਗਾ ਕੇ ਆਪ ਅਤੇ ਆਪਣੇ ਪਰਿਵਾਰ ਨੂੰ ਖਵਾਉਣ ਤਾਂ ਜੋ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਸ਼ੁਗਰ ਆਦਿ ਤੋਂ ਬਚਾਅ ਕੀਤਾ ਜਾ ਸਕੇ। ਇਸ ਮੌਕੇ ਤੇ ਕਿਸਾਨ ਬਹਾਦੁਰ ਸਿੰਘ ਅਤੇ ਪਿੰਡ ਦੀਆਂ ਕਿਸਾਨ ਬੀਬੀਆਂ ਮੌਜੂਦ ਸਨ।
Spread the love