ਅੰਮ੍ਰਿਤਸਰ 8 ਫਰਵਰੀ 2022
ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਡਾ: ਦਲਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਤੋਂ ਇਲਾਵਾ ਭੂਮੀ ਰੱਖਿਆ ਵਿਭਾਗ, ਪਸ਼ੂ ਪਾਲਣ, ਕਿ੍ਰਸ਼ੀ ਵਿਗਿਆਨ ਕੇਂਦਰ, ਬਾਗਬਾਨੀ ਵਿਭਾਗ ਅਤੇ ਵਣ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ।
ਹੋਰ ਪੜ੍ਹੋ :-12 ਮਾਰਚ 2022 ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ
ਮੀਟਿੰਗ ਵਿੱਚ ਸਾਲ 2022-23 ਦੋਰਾਨ ਆਤਮਾ ਸਕੀਮ ਅਧੀਨ ਵੱਖ-ਵੱਖ ਵਿਭਾਗਾ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਡਾ: ਬਿਕਰਮ ਸਿੰਘ ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ ਨੇ ਕਿਹਾ ਕਿ ਬਾਰਸ਼ ਨਾਲ ਕਈ ਥਾਵਾ ਤੇ ਕਣਕ ਦਾ ਕਾਫੀ ਨੁਕਸ਼ਾਨ ਹੋਇਆ ਹੈ।ਸਰਕਾਰ ਨੂੰ ਉਹਨਾ ਕਿਸਾਨਾ ਦੀ ਮਾਲੀ ਸਹਾਇਤਾ ਕਰਨੀ ਚਾਹੀਦੀ ਹੈ।ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਡਾ: ਦਲਜੀਤ ਸਿੰਘ ਗਿੱਲ ਨੇ ਬਾਕੀ ਵਿਭਾਗਾ ਤੋਂ ਆਏ ਅਧਿਕਾਰੀਆਂ ਨੂੰ ਕਿਹਾ ਕਿ ਜਿੰਨਾ ਕਿਸਾਨਾ ਦੀਆਂ ਫਸਲਾਂ ਦਾ ਬਾਰਸ਼ ਨਾਲ ਨੁਕਸ਼ਾਨ ਹੋਇਆ ਹੈ, ਉਹਨਾ ਨੂੰ ਵੱਖ-ਵੱਖ ਵਿਭਾਗਾ ਵਿੱਚ ਚੱਲ ਰਹੀਆਂ ਸਕੀਮਾਂ ਦਾ ਲਾਭ ਪਹਿਲ ਦੇ ਅਧਾਰ ਤੇ ਦਿੱਤਾ ਜਾਣਾ ਚਾਹੀਦਾ ਹੈ।
ਭੂਮੀ ਰੱਖਿਆ ਵਿਭਾਗ ਤੋਂ ਆਏ ਡਾ: ਦਿਲਾਵਰ ਸਿੰਘ ਨੇ ਕਿਹਾ ਕਿ ਵੱਖ-ਵੱਖ ਵਿਭਾਗਾ ਵਿੱਚ ਚੱਲ ਰਹੀਆ ਸਕੀਮਾਂ ਦਾ ਇੱਕ ਪੈਫਲਟ ਤਿਆਰ ਕੀਤਾ ਜਾਵੇ ਅਤੇ ਇਹ ਪੈਫਲਟ ਕਿਸਾਨਾ ਨੂੰ ਵੰਡੇ ਜਾਣ ਤਾਂ ਜ਼ੋ ਕਿਸਾਨਾ ਨੂੰ ਹਰੇਕ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਦੀ ਜਾਣਕਾਰੀ ਮਿਲ ਸਕੇ।ਮੀਟਿੰਗ ਵਿੱਚ ਆਏ ਕਿਸਾਨਾ ਦੇ ਪ੍ਰਸ਼ਨਾ ਦੇ ਉੱਤਰ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਨੇ ਕਿਹਾ ਕਿ ਖਾਦ ਦੀ ਨਿਰਵਿਘਨ ਸਪਲਾਈ ਅਤੇ ਚੰਗੀ ਕੁਆਲਟੀ ਦੇ ਬੀਜ ਅਤੇ ਦਵਾਈਆਂ ਮੁਹੱਈਆਂ ਕਰਵਾਉਣੀਆ ਅਤੇ ਕਿਸਾਨਾ ਦੀਆਂ ਮੁਸ਼ਕਲਾ ਪਹਿਲ ਦੇ ਅਧਾਰ ਤੇ ਹੱਲ ਕਰਨੀਆਂ ਹੀ ਵਿਭਾਗ ਦਾ ਉਦੇਸ਼ ਹੈ ਮੀਟਿੰਗ ਵਿੱਚ ਸੁਖਚੈਨ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ, ਅੰਮ੍ਰਿਤਸਰ, ਹਰਨੇਕ ਸਿੰਘ, ਜਗਦੀਪ ਕੋਰ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ, ਅੰਮ੍ਰਿਤਸਰ, ਡਾ: ਜ਼ਸਪ੍ਰੀਤ ਸਿੰਘ, ਡਾ:ਨਰਿੰਦਰਪਾਲ ਸਿੰਘ ਅਤੇ ਕਿਸਾਨ ਬਲਵਿੰਦਰ ਸਿੰਘ ,ਹਰਪਾਲ ਸਿੰਘ ਆਦਿ ਹਾਜਰ ਸਨ।