ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ – ਜਿਲ੍ਹਾ ਚੋਣ ਅਫ਼ਸਰ

election rehersal
ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ - ਜਿਲ੍ਹਾ ਚੋਣ ਅਫ਼ਸਰ
ਵਿਧਾਨ ਸਭਾ ਚੋਣਾਂ-2022

ਅੰਮ੍ਰਿਤਸਰ 7 ਫਰਵਰੀ 2022

ਜ਼ਿਲ੍ਹਾ ਅੰਮ੍ਰਿਤਸਰ ਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੋÇਲੰਗ ਸਟਾਫ ਦੀ ਵੱਖ-ਵੱਖ ਥਾਵਾਂ ਤੇ ਰਿਹਰਸਲ ਕਰਵਾਈ ਗਈ ਅਤੇ ਜਿਲ੍ਹਾ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋਂ ਰਿਹਰਸਲਾਂ ਦਾ ਖੁਦ ਜਾਇਜਾ ਲਿਆ ਗਿਆ।

ਹੋਰ ਪੜ੍ਹੋ:-ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕਰੋਨਾ ਪਾਬੰਦੀਆਂ ਵਿੱਚ 15 ਫਰਵਰੀ 2022 ਤੱਕ ਵਾਧਾ

ਰਿਹਰਸਲਾਂ ਦਾ ਜਾਇਜਾ ਲੈਣ ਉਪਰੰਤ ਸ: ਖਹਿਰਾ ਨੇ ਕਿਹਾ ਕਿ ਜਿਹੜੇ ਕਰਮਚਾਰੀ ਚੋਣ ਰਿਹਰਸਲ ਵਿੱਚ ਗੈਰਹਾਜ਼ਰ ਪਾਏ ਗਏ  ਹਨ। ਉਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਰਮਚਾਰੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਉਹ ਰਿਹਰਸਲਾਂ ਵਾਲੇ ਦਿਨ ਸਮੇਂ ਸਿਰ ਆਪਣੀ ਡਿਊਟੀ ਤੇ ਰਿਪੋਰਟ ਕਰਨ ਅਤੇ ਜਿਹੜੇ ਕਰਮਚਾਰੀ ਆਪਣੇ ਚੋਣ ਰਿਹਸਲ ਵਿੱਚ ਨਹੀਂ ਪਹੁੰਚੇਉਨਾਂ ਨੂੰ ਜਲਦੀ ਹੀ ਨੋਟਿਸ ਜਾਰੀ ਕੀਤੇ ਜਾਣਗੇ। ਜਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਅਜਨਾਲਾ ਦੀ ਰਿਹਰਸਲ ਆਡੀਟੋਰਿਅਮ ਹਾਲ ਸਰਕਾਰੀ ਕਾਲਜ ਅਜਨਾਲਾਰਾਜਾਸਾਂਸੀ ਦੀ ਚੋਣ ਰਿਹਰਸਲ ਪ੍ਰੀਖਿਆ ਹਾਲ ਸਰਕਾਰੀ ਨਰਸਿੰਗ ਕਾਲਜ ਮੈਡੀਕਲ ਇਨਕਲੇਵ ਅੰਮ੍ਰਿਤਸਰਮਜੀਠਾ ਦੀ ਚੋਣ ਰਿਹਰਸਲ ਮਲਟੀਪਰਪਸ ਹਾਲਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡਅੰਮ੍ਰਿਤਸਰਜੰਡਿਆਲਾ ਦੀ ਰਿਹਰਸਲ ਕਾਮਨ ਰੂਮ ਸੀ:ਸੈਕ: ਰੈਜੀਡੈਸ਼ਿਅਲ ਮੈਰੀਟੋਰੀਅਸ ਸਕੂਲ ਅੰਮ੍ਰਿਤਸਰਅੰਮ੍ਰਿਤਸਰ ਉੱਤਰੀ ਦੀ ਰਿਹਰਸਲ ਸਰਕਾਰੀ ਇੰਸਟੀਚਿਊਟ ਗਾਰਮੈਂਟ ਟੈਕਾਨਾਲੋਜੀਇੰਨਸਾਈਡ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡਅੰਮ੍ਰਿਤਸਰਅੰਮ੍ਰਿਤਸਰ ਪੱਛਮੀ  ਦੀ ਰਿਹਰਸਲ ਪ੍ਰੀਖਿਆ ਹਾਲ ਪੋਲੋਟੈਕਨੀਕਲ ਕਾਲਜ ਜੀ.ਟੀ. ਰੋਡਛੇਹਰਟਾਅੰਮ੍ਰਿਤਸਰਅੰਮ੍ਰਿਤਸਰ ਕੇਂਦਰੀ ਦੀ ਰਿਹਰਸਲ ਪ੍ਰੀਖਿਆ ਹਾਲ ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟਬੀ-ਬਲਾਕਰਣਜੀਤ ਐਵੀਨਿਊ ਅੰਮ੍ਰਿਤਸਰਅੰਮ੍ਰਿਤਸਰ ਪੂਰਬੀ ਦੀ ਰਿਹਰਸਲ ਜਿਮਨੇਜਿਅਮ ਹਾਲਸਰਕਾਰੀ ਸੀ:ਸੈਕ: ਸਕੂਲ ਟਾਊਨ ਹਾਲਅੰਮ੍ਰਿਤਸਰਅੰਮ੍ਰਿਤਸਰ ਦੱਖਣੀ ਦੀ ਰਿਹਰਸਲ ਮਲਟੀਸਕਿਲਡ ਡਿਵਲਪਮੈਂਟ ਸੈਂਟਰਕਬੀਰ ਪਾਰਕਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀਅੰਮ੍ਰਿਤਸਰਅਟਾਰੀ ਦੀ ਰਿਹਰਸਲ ਜਿਮਨੇਜਿਅਮ ਹਾਲ ਖਾਲਸਾ ਕਾਲਜ ਸੀ:ਸੈਕ: ਸਕੂਲ ਲੜਕੇਅੰਮ੍ਰਿਤਸਰ ਅਤੇ ਬਾਬਾ ਬਕਾਲਾ ਦੀ ਚੋਣ ਰਿਹਰਸਲ ਹਾਲ ਨੰ:1 ਸ੍ਰੀਮਾਤਾ ਗੰਗਾ ਕੰਨਿਆ ਸੀ:ਸੈਕ: ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਹੋਈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 2218 ਚੋਣ ਬੂਥ ਬਣਾਏ ਗਏ ਹਨਜਿਨ੍ਹਾਂ ਤੇ  ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀਵੀਪੈਟ ਵੀ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਰਿਹਰਸਲ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਹਿਸਾਬ ਨਾਲ 10664 ਚੋਣ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ। ਉਨਾਂ ਦੱਸਿਆ ਕਿ ਹੁਣ ਇਸ ਸਟਾਫ ਦਾ ਅਭਿਆਸ 17 ਫਰਵਰੀ ਨੂੰ ਰਿਟਰਨਿੰਗ ਅਧਿਕਾਰੀਆਂ ਵਲੋਂ ਕਰਵਾਇਆ ਜਾਵੇਗਾ। ਇਸ ਉਪਰੰਤ 19 ਫਰਵਰੀ ਨੂੰ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ। ਉਨਾਂ ਦੱਸÇਆ ਕਿ ਅਜਨਾਲਾ ਹਲਕੇ ਲਈ 904ਰਾਜਾਸਾਂਸੀ ਲਈ 1068ਮਜੀਠਾ ਲਈ 1012ਜੰਡਿਆਲਾ ਲਈ 1040ਅੰਮ੍ਰਿਤਸਰ ਉੱਤਰੀ ਲਈ 1052ਅੰਮ੍ਰਿਤਸਰ ਪੱਛਮੀ ਲਈ 1024ਅੰਮ੍ਰਿਤਸਰ ਕੇਂਦਰੀ ਲਈ 788ਅੰਮ੍ਰਿਤਸਰ ਪੂਰਬੀ ਲਈ 840ਅੰਮ੍ਰਿਤਸਰ ਦੱਖਣੀ ਲਈ 840ਅਟਾਰੀ ਲਈ 972 ਅਤੇ ਬਾਬਾ ਬਕਾਲਾ ਲਈ 1124 ਕਰਮਚਾਰੀਆਂ ਨੂੰ ਬਤੌਰ ਪੀ.ਆਰ.ਓ.ਏ.ਪੀ.ਆਰ.ਓ ਅਤੇ ਪੋÇਲੰਗ ਸਟਾਫ ਵਜੋਂ ਤਾਇਨਾਤ ਕੀਤਾ ਜਾਵੇਗਾ।