ਫਾਜ਼ਿਲਕਾ 7 ਜਨਵਰੀ 2022
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈ.ਏ.ਐਸ. ਨੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਦਿਵਿਆਂਗ ਵੋਟਰਾਂ ਲਈ ਪਹੁੰਚਯੋਗ ਚੋਣ ਪ੍ਰਕਿਰਿਆਂ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਨਿਗਰਾਨ ਕਮੇਟੀ ਦਾ ਗਠਨ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਜਨਰਲ ਇਸ ਦੇ ਚੇਅਰਮੈਨ ਹੋਣਗੇ ਜਦਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਇਸ ਕਮੇਟੀ ਦੇ ਨੋਡਲ ਅਫ਼ਸਰ ਹੋਣਗੇ।
ਹੋਰ ਪੜ੍ਹੋ :-ਸਵਰਾਜ ਇੰਜਣ ਲਿਮਟਿਡ ਵੱਲੋਂ 8 ਤੋਂ 15 ਜਨਵਰੀ ਤੱਕ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਇਸ ਤੋਂ ਬਿਨਾਂ ਸਿਵਲ ਸਰਜਨ, ਜ਼ਿਲ੍ਹਾ ਭਲਾਈ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ, ਡਿਸੈਬਲਿਟੀ ਰਾਈਟ ਐਕਟ ਤਹਿਤ ਗਠਤ ਜ਼ਿਲ੍ਹਾ ਸਲਾਹਕਾਰ ਕਮੇਟੀ ਦਾ ਨੁਮਾਇੰਦਾ, ਸਕੱਤਰ ਰੈੱਡ ਕਰਾਸ ਆਦਿ ਨੂੰ ਇਸ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਹ ਕਮੇਟੀ ਹਰ 15 ਦਿਨਾਂ ਬਾਅਦ ਬੈਠਕ ਕਰੇਗੀ ਅਤੇ ਦਿਵਿਆਂਗ ਵੋਟਰਾਂ ਲਈ ਮਤਦਾਨ ਕਰਨ ਹਿੱਤ ਢੁੱਕਵੇਂ ਪ੍ਰਬੰਧ ਕਰਨੇ ਯਕੀਨੀ ਬਣਾਏਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਲਿੰਗ ਬੂਥਾਂ `ਤੇ ਵੀਲਚੇਅਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਬੂਥ ਵਲੰਟੀਅਰ ਤੈਨਾਤ ਕਰਕੇ ਉਥੇ ਹੈਲਪ ਡੈਸਕ ਬਣਾਏ ਜਾਣਗੇ। ਇਸੇ ਤਰ੍ਹਾਂ ਦਿਵਿਆਂਗ ਵੋਟਰਾਂ ਨੂੰ ਮੱਤਦਾਨ ਲਈ ਲੈ ਕੇ ਆਉਣ ਲਈ ਸਾਧਨ ਪੋਲਿੰਗ ਸਟੇਸ਼ਨ ਤੇ ਉਨ੍ਹਾਂ ਲਈ ਪੀਣ ਦੇ ਪਾਣੀ, ਟਾਇਲਟ, ਰੈਂਪ ਆਦਿ ਦੀ ਵਿਵਸਥਾ ਕਰਨ ਦੇ ਨਾਲ-ਨਾਲ ਇਹ ਕਮੇਟੀ ਦਿਵਿਆਂਗਜਨਾਂ ਨੂੰ ਮੱਤਦਾਨ ਲਈ ਵੱਧ ਤੋਂ ਵੱਧ ਪ੍ਰੇਰਿਤ ਕਰੇਗੀ।