ਬਰਨਾਲਾ 23 ਮਾਰਚ 2022
ਇਸ ਦਫ਼ਤਰ ਦੇ ਮੁੱਖ ਦਫ਼ਤਰ ਵੱਲੋਂ ਸਾਲ 2021-22 ਦੌਰਾਨ ਬਣਾਏ ਗਏ ਐਕਰੀਡੇਸ਼ਨ/ਪੀਲੇ ਕਾਰਡਾਂ ਦੀ ਮਿਆਦ 13-05-2022 ਨੂੰ ਖਤਮ ਹੋ ਰਹੀ ਹੈ। ਇਸ ਲਈ ਇਨ੍ਹਾਂ ਕਾਰਡਾਂ ਨੂੰ ਸਾਲ 2022-23 ਲਈ ਰੀਨਿਊ ਕੀਤਾ ਜਾਣਾ ਹੈ ਅਤੇ ਨਵੇਂ ਕਾਰਡ ਵੀ ਬਣਾਏ ਜਾਣੇ ਹਨ। ਇਸ ਸੁਨੇਹੇ ਨਾਲ ਕਾਰਡ ਨੂੰ ਰੀਨਿਊ ਕਰਵਾਉਣ ਜਾਂ ਨਵਾਂ ਬਣਾਉਣ ਸਬੰਧੀ ਪ੍ਰੋਫ਼ਾਰਮਾ ਅਤੇ ਸਵੈ-ਘੋਸ਼ਣਾ ਪੱਤਰ ਭੇਜਿਆ ਜਾ ਰਿਹਾ ਹੈ। ਪ੍ਰੋਫ਼ਾਰਮੇ ਉਪਰ ਸਾਰੀਆਂ ਸ਼ਰਤਾਂ ਦਰਜ ਹਨ, ਇਨ੍ਹਾਂ ਸ਼ਰਤਾਂ ਤਹਿਤ ਫ਼ਾਰਮ ਭਰਿਆ ਜਾਵੇ ਅਤੇ ਤੈਅ ਸ਼ਰਤਾਂ ਅਨੁਸਾਰ ਸਾਰੇ ਦਸਤਾਵੇਜ ਅਤੇ ਸਵੈ-ਘੋਸ਼ਣਾ ਪੱਤਰ ਇਸ ਪ੍ਰੋਫ਼ਾਰਮੇ ਨਾਲ ਨੱਥੀ ਕਰਕੇ ਇਸ ਦਫ਼ਤਰ ਵਿਖੇ ਮਿਤੀ 24-03-2022 ਤੋਂ ਲੈਕੇ 28-03-2022(ਸੋਮਵਾਰ)ਦਫ਼ਤਰੀ ਸਮੇਂ ਅਨੁਸਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ (ਛੁੱਟੀ ਵਾਲੇ ਦਿਨ ਸਨਿੱਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਐਤਵਾਰ ਨੂੰ ਨਹੀਂ) ਜਮ੍ਹਾਂ ਕਰਵਾਏ ਜਾਣ।
ਹੋਰ ਪੜ੍ਹੋ :-ਸ਼ਹੀਦੀ ਦਿਵਸ ਸਾਈਕਲ ਰਾਈਡ 2022 ਹੁਸੈਨੀਵਾਲਾ ਪਹੁੰਚੀ
ਤੁਹਾਡੇ ਵੱਲੋਂ ਭਰੇ ਗਏ ਫ਼ਾਰਮਾਂ ਨੂੰ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਚੈਕ ਕਰ ਲਿਆ ਜਾਵੇ ਕਿ ਫ਼ਾਰਮ ਦੇ ਨਾਲ ਲੋੜੀਂਦੇ ਸਾਰੇ ਦਸਤਾਵੇਜ ਨੱਥੀ ਕੀਤੇ ਗਏ ਹਨ ਕਿ ਨਹੀਂ। ਤੁਹਾਡੇ ਵੱਲੋਂ ਜਮ੍ਹਾਂ ਕਰਵਾਏ ਜਾਣ ਵਾਲੇ ਫ਼ਾਰਮ ਸਿਰਫ਼ ਦਸਤੀ ਹੀ ਜਮ੍ਹਾਂ ਕਰਵਾਏ ਜਾਣੇ। (ਈ-ਮੇਲ, ਰਜਿਸਟਰਡ ਡਾਕ ਜਾਂ ਪਾਰਸਲ ਆਦਿ ਰਾਹੀਂ ਫ਼ਾਰਮ ਜਮ੍ਹਾਂ ਨਾ ਕਰਵਾਏ ਜਾਣ ਇਸ ਤਰ੍ਹਾਂ ਜਮ੍ਹਾਂ ਕਰਵਾਏ ਫ਼ਾਰਮ ਯੋਗ ਨਹੀਂ ਪਾਏ ਜਾਣਗੇ।)