5400 Tablets of LOMOTIL ਅਤੇ 1900 Tablets of Tramadol Hydrochloride ਸਮੇਤ ਦੋਸ਼ੀ ਗ੍ਰਿਫਤਾਰ

ਐਸ ਏ ਐਸ ਨਗਰ, 25 ਮਈ 2021
ਸ੍ਰੀ ਸਤਿੰਦਰ ਸਿੰਘ (ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ.ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿਚ ਨਸ਼ੀਲੇ ਪਦਾਰਥ ਦੀ ਰੋਕ ਧਾਮ ਸਬੰਧੀ ਦਿਤੀਆ ਹਦਾਇਤਾ ਅਨੁਸਾਰ ਉਸ ਵੇਲੇ ਸਫਲਤਾ ਮਿਲੀ ਜਦੋਂ ਡਾ. ਰਵਜੋਤ ਗਰੇਵਾਲ (ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਅਮਰਜ ਸਿੰਘ (ਪੀ.ਪੀ.ਐਸ) ਉਪ ਕਪਤਾਨ ਪੁਲਿਸ ਸਬ ਡਵੀਜ਼ਨ ਜ਼ੀਰਕਪੁਰ ਦੀ ਯੋਗ ਰੇਹਨੁਮਾਈ ਹੇਠ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਦੀ ਨਿਗਰਾਨੀ ਅਧੀਨ ਐਸ.ਆਈ ਜਸਨਪ੍ਰੀਤ ਸਿੰਘ ਇੰਚਾਰਜ ਪੁਲਿਸ ਚੌਕੀ ਬਲਟਾਣਾ ਸਮੇਤ ਪੁਲਿਸ ਪਾਰਟੀ ਵਲੋਂ ਮਿਤੀ 24/05/2021 ਨੂੰ ਜਦੋਂ ਪੁਲਿਸ ਪਾਰਟੀ ਗਸਤ ਕਰਦੇ ਹੋਏ ਫਰਨੀਚਰ ਮਾਰਕੀਟ ਬਲਟਾਣਾ ਤੋਂ ਰਾਧਾ ਸੁਆਮੀ ਸਤ ਸੰਗ ਭਵਨ ਬਲਟਾਣਾ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗੰਦਾ ਨਾਲਾ ਨੇੜੇ ਸਿੰਗਲਾ ਮਾਰਕੀਟ ਪਿੰਡ ਬਲਟਾਣਾ ਪੂਰਬ ਤਾ ਨੜ ਗੰਦਾ ਨਾਲਾ, ਸਿੰਗਲਾ ਮਾਰਕੀਟ ਪਿੰਡ ਬਲਟਾਣਾ ਵਿਖੇ ਇੱਕ ਮੋਨਾ ਨੌਜਵਾਨ ਉਮਰ ਕਰੀਬ 25 ਸਾਲ, ਆਪਣੇ ਹੱਥ ਵਿਚ ਇੱਕ ਮੋਮੀ ਲਿਫਾਫਾ ਫੜ ਕੇ ਬੈਠਾ ਸੀ। ਜੋ ਪੁਲਿਸ ਪਾਰਟੀ ਨੂੰ ਦੇਖਦੇ ਹੀ ਪੈਦਲ ਹੀ ਗੰਦਾ ਨਾਲਾ ਕਰਾਸ ਕਰਨ ਦੀ ਕੋਸੀਸ ਕਰਦੇ ਹੋਏ ਖਿਸਕਣ ਲੱਗਾ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਹੁਕਮ ਪਾਲ ਉਰਫ ਨਨੀ ਪੁੱਤਰ ਅੰਤਰਾਮ ਵਾਸੀ ਪਿੰਡ ਢਕਿਯਾ, ਤਹਿਸੀਲ ਅਤੇ ਥਾਣਾ ਸ਼ਾਹਬਾਦ ਜਿਲਾ ਰਾਮਪੁਰ ਯੂ.ਪੀ ਹਾਲ ਵਾਸੀ ਮਕਾਨ ਨੰ: 524 ਵਿਕਾਸ ਨਗਰ ਮੋਲੀ ਜਾਗਰਾ ਯੂ.ਟੀ ਚੰਡੀਗੜ ਦਸਿਆ ਜਿਸ ਦੇ ਹੱਥ ਵਿਚ ਫੜ ਮੋਮੀ ਲਿਫਾਫ ਦੀ ਤਲਾਸ਼ੀ ਡੀ.ਐਸ.ਪੀ. ਅਮਰੇਜ ਸਿੰਘ ਪੀ.ਪੀ.ਐਸ. ਦੀ ਹਾਜਰੀ ਵਿਚ ਕੀਤੀ ਗਈ ਜੋ ਦੌਰਾਨ ਤਲਾਸ਼ੀ 5400 Tablets of LOMOTIL ਅਤੇ 1900 Tablets of Tramadol Hydrochloride ਬ੍ਰਾਮਦ ਹੋਈਆਂ।ਜੋ ਦੋਸ਼ੀ ਨੇ ਦੌਰਾਨੇ ਪੁੱਛ ਗਿੱਛ ਦਸਿਆ ਕਿ ਮੈ ਰਾਮਪੁਰ ਯੂ.ਪੀ ਦਾ ਰਹਿਣ ਵਾਲਾ ਹੈ ਅਤੇ ਅੱਜ ਕੱਲ ਮੋਟਰਾਂ ਮਾਰਕੀਟ ਮਨੀਮਾਜਰਾ ਚੰਡੀਗੜ ਵਿਖੇ ਕੰਮ ਕਰਦਾ ਹੈ ਅਤੇ ਵਿਕਾਸ ਨਗਰ ਮੋਲੀ ਜਾਗਰਾ ਚੰਡੀਗੜ ਵਿਖੇ ਰਹਿੰਦਾ ਹਾਂ ਅਤੇ ਇਹ ਨਸ਼ੀਲੀ ਗੋਲੀਆਂ ਰੁੜਕੀ ਤੋਂ ਲੈ ਕੇ ਆਇਆ ਸੀ ਅਤੇ ਮੋਟਰ ਮਾਰਕੀਟ ਵਿਖੇ ਵੇਚਣੀਆਂ ਸਨ ਜੋ ਦੋਸ਼ੀ ਖਿਲਾਫ ਮੁਕੱਦਮਾ ਨੰ: 310 ਮਿਤੀ 24/05/2021 ਅਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਜੀਰਕਪੁਰ ਦਰਜ ਰਜਿਸਟਰ ਕੀਤਾ ਗਿਆ ਹੈ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਡੇਰਾਬਸੀ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਜੋ ਦੋਸ਼ੀ ਦੀ ਪੁੱਛ ਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਮੁਕੱਦਮਾ ਦੀ ਤਫਤੀਸ਼ ਜਾਰੀ ਹੈ |
ਗ੍ਰਿਫਤਾਰੀ ਸਬੰਧੀ ਵੇਰਵਾ :
ਹੁਕਮ ਪਾਲ ਉਰਫ ਨੰਨੀ ਪੁੱਤਰ ਅੰਤਰਾਮ ਵਾਸੀ ਪਿੰਡ ਢਕਿਯਾ, ਤਹਸੀਲ ਅਤੇ ਥਾਣਾ ਸ਼ਾਹਬਾਦ, ਜਿਲਾ ਰਾਮਪੁਰ, ਯੂ.ਪੀ ਹਾਲ ਵਾਸੀ ਮਕਾਨ ਨੰ 524, ਵਿਕਾਸ ਨਗਰ, ਮੋਲੀ ਜਾਗਰਾਂ, ਯੂ.ਟੀ ਚੰਡੀਗੜ੍ਹ
ਬਾਮਦਗੀ:- 5400 Tablets of LOMOTIL ਅਤੇ 1900 Tablets of Tramadol Hydrochloride 3-p

Spread the love