ਜ਼ਿਲੇ ਦੇ ਅਚਵੀਰਜ਼, ਮੈਂਟਰਸ਼ਿਪ ਪ੍ਰੋਗਰਾਮ ਜਰੀਏ ਵਿਦਿਆਰਥੀਆਂ ਨਾਲ ਹੋਣਗੇ ਰੂਬਰੂ

ਜ਼ਿਲੇ ਦੇ ਅਚਵੀਰਜ਼, ਮੈਂਟਰਸ਼ਿਪ ਪ੍ਰੋਗਰਾਮ ਜਰੀਏ ਵਿਦਿਆਰਥੀਆਂ ਨਾਲ ਹੋਣਗੇ ਰੂਬਰੂ
ਜ਼ਿਲੇ ਦੇ ਅਚਵੀਰਜ਼, ਮੈਂਟਰਸ਼ਿਪ ਪ੍ਰੋਗਰਾਮ ਜਰੀਏ ਵਿਦਿਆਰਥੀਆਂ ਨਾਲ ਹੋਣਗੇ ਰੂਬਰੂ
ਆਈ.ਟੀ ਖੇਤਰ ਵਿਚ ਰੁਜ਼ਗਾਰ ਦੀਆਂ ਅਸੀਮ ਸੰਭਾਵਨਾਂਵਾ
‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 70ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ

ਗੁਰਦਾਸਪੁਰ, 5 ਦਸੰਬਰ 2021

ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਜ਼ਿਲ੍ਹੇ ਦੇ ਅਚੀਵਰਜ਼, ਵਿਦਿਆਰਥੀਆਂ ਦੇ ਮੈਂਟਰ (Mentorship- ਮਾਰਗਦਰਸ਼ਨ ) ਬਣਨਗੇ, ਤਾਂ ਜੋ ਉਹ ਵੀ ਜ਼ਿੰਦਗੀ ਵਿਚ ਅੱਗੇ ਵੱਧ ਸਕਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 70ਵੇਂਂ ਐਡੀਸ਼ਨ ਵਿਚ ਕੀਤਾ। ਇਸ ਪ੍ਰੋਗਰਾਮ ਵਿਚ ਵਿਸ਼ੇਸ ਮਹਿਮਾਨ ਵਜੋਂ ਡਾ. ਅਸ਼ੋਕ ਓਬਰਾਏ, ਪ੍ਰਧਾਨ ਆਈ.ਐਮ.ਏ ਗੁਰਦਾਸਪੁਰ, ਹਰਜਿੰਦਰ ਸਿੰਘ ਕਲਸੀ, ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੈਬਐਕਸ ਜਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਯੂ ਟਿਊਬ ਉੱਪਰ ਲਾਈਵ ਕੀਤਾ ਗਿਆ।

ਹੋਰ ਪੜ੍ਹੋ :-ਜ਼ਿਲਾ ਮੈਜਿਸਟ੍ਰੇਟ ਵੱਲੋਂ ਬਿਨਾਂ ਪ੍ਰਵਾਨਗੀ ਦੇ ਡ੍ਰੋਨ ਦੀ ਵਰਤੋਂ `ਤੇ ਪਾਬੰਦੀ

ਇਸ ਮੌਕੇ ਸੰਬੋਧਨ ਕਰਦਿਆਂ ਡਾ.ਅਸ਼ੋਕ ਓਬਰਾਏ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ‘ਅਚੀਵਰਜ਼ ਪ੍ਰੋਗਰਾਮ’ ਨੋਜਵਾਨ ਪੀੜ੍ਹੀ ਲਈ ਬਹੁਤ ਸਫਲ ਸਿੱਧ ਹੋਇਆ ਹੈ ਤੇ ਅਚੀਵਰਜ਼ ਵਲੋਂ ਕੀਤੀਆਂ ਪ੍ਰਾਪਤੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਅੱਗੇ ਵਧੋ ਅਤੇ ਭਾਰਤ ਦੇਸ਼ ਵਿਚ ਹੀ ਤਰੱਕੀ ਦੀਆਂ ਬਹੁਤ ਜ਼ਿਆਦਾ ਸੰਭਾਵਨਾਂਵ ਹਨ। ਉਨਾਂ ਕਿਹਾ ਕਿ ਜੇਕਰ ਤੁਹਾਡੇ ਵਿਚ ਟੈਲੇਂਟ ਹੈ, ਤਾਂ ਤੁਹਾਨੂੰ ਅੱਗੇ ਵੱਧਣ ਤੋਂ ਕੋਈ ਨਹੀਂ ਰੋਕ ਸਕਦਾ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਵਿਸ਼ੇਸ ਮਹਿਮਾਨ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਕ ਹੋ ਨਿਬੜਿਆ ਹੈ ਕਿ ਸਰਹੱਦੀ ਜ਼ਿਲਾ ਹੋਣ ਦੇ ਬਾਵਜੂਦ ਗੁਰਦਾਸਪੁਰ ਵਾਸੀਆਂ ਨੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ ਹੈ, ਜੋ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਵਲੋਂ ਮੈਂਟਰਸ਼ਿਪ ਪ੍ਰੋਗਰਾਮ ਜ਼ਰੀਏ, ਘਰ ਬੈਠੇ ਹੀ ਵਿਦਿਆਰਥੀਆਂ/ਨੋਜਵਾਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਜਾਵੇਗਾ, ਇਸ ਪ੍ਰੋਗਰਾਮ ਸਬੰਧੀ ਉਨਾਂ ਸਬੰਧਤ ਅਧਿਕਾਰੀਆਂ ਨੂੰ ਮੈਂਟਰਸ਼ਿਪ ਪ੍ਰੋਗਰਾਮ ਜਲਦ ਸ਼ੁਰੂ ਕਰਨ ਲਈ ਕਿਹਾ। ਉਨਾਂ ਕਿਹਾ ਕਿ ਅਚੀਵਰਜ਼ ਦੀਆਂ ਲਿਸਟਾਂ ਬਣਾ ਕੇ ਜਿਲੇ ਦੀਆਂ ਸਮੂਹ ਸਿੱਖਿਆ ਸੰਸਥਾਵਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਜਿਸ ਵੀ ਖੇਤਰ ਵਿਚ ਅਗਵਾਈ ਲੈਣਾ ਚਾਹੁੰਦੇ ਹਨ, ਉਸ ਅਚੀਵਰਜ਼ ਨਾਲ ਜੁੜ ਸਕਣ।

ਇਸ ਮੌਕੇ ਪਹਿਲੇ ਅਚੀਵਰਜ਼ ਅਭਿਸ਼ੇਕ ਤਰੇਹਨ, ਜੋ ਬਟਾਲਾ ਦੇ ਵਸਨੀਕ ਹਨ, ਨੇ ਦੱਸਿਆ ਕਿ ਮੁੱਢਲੀ ਸਿੱਖਿਆ ਆਰ.ਡੀ. ਖੋਸਲਾ ਸਕੂਲ, ਡੀ.ਏ.ਵੀ ਮਾਡਲ ਸਸਸਕੂਲ, ਬਟਾਲਾ ਤੋਂ ਪਾਸ ਕੀਤੀ ਅਤੇ ਗਰੈਜ਼ੂਏਸ਼ਨ ਬੇਰਿੰਗ ਕਾਲਜ ਬਟਾਲਾ ਤੋਂ ਕੀਤੀ। ਉਸਨੇ ਦੱਸਿਆ ਕਿ ਵੈਬਸਾਈਟ  ਡਿਜ਼ਾਇਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਟੱਚ ਸਕਰੀਨ ਮੋਬਾਇਲ ਫੋਨ ’ਤੇ ਅਲਫਾਬੈਟ ਸਭ ਤੋਂ ਵੱਧ ਤੇਜ਼ੀ ਨਾਲ ਟਾਈਪ ਕਰਨ ਦਾ ਗੁਨੀਜ਼ ਵਰਲਡ ਰਿਕਾਰਡ ਬਣਾਇਆ ਹੈ।

 ਇਸ ਤੋਂ ਇਲਾਵਾ ਟਾਈਪਿੰਗ ਵਿਚ ਇੰਡੀਆਂ ਬੁੱਕ ਅਤੇ ਏਸ਼ੀਆਂ ਬੁੱਕ ਵਿਚ ਰਿਕਾਰਡ ਦਰਜ ਕੀਤੇ ਹਨ। ਉਸਨੇ ਦੱਸਿਆ ਕਿ ਹੁਣ ਉਙ ਆਪਣੀ ਕੰਪਨੀ ਵੈਬਸਾਈਟ ਸਾਫਟਵੇਅਰ ਅਤੇ ਮੋਬਾਇਲ ਐਪ, ਰੀਨਿਊ ਕੋਡਰ ਦੇ ਨਾਂਅ ’ਤੇ ਚਲਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਮਿਹਨਤ ਕਰੋ, ਘਬਰਾਓ ਨਾ ਅਤੇ ਭਾਰਤ ਦੇਸ਼ ਵਿਚ ਹੀ ਰਹਿ ਕੇ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ। ਉਸਨੇ ਦੱਸਿਆ ਕਿ ਕੰਪਿਊਟਰ ਖੇਤਰ (ਆਈ.ਟੀ) ਖੇਤਰ, ਜਿਵੇਂ ਡਾਟਾ ਐਂਟਰੀ, ਵੀਡੀਓ ਅਡੀਟਿੰਗ, ਗਰਾਫਿਕਸ, ਕੋਡਿੰਗ, ਐਕਸਲ ਸੀਟ ਆਦਿ ਵਿਚ ਅਸੀਮ ਸੰਭਾਵਨਾਂਵਾ ਹਨ ਅਤੇ ਵਿਦੇਸ਼ ਜਾਣ ਦੀ ਥਾਂ, ਭਾਰਤ ਵਿਚ ਰਹਿ ਕੇ ਖੁਸ਼ਹਾਲ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਉਨਾਂ ਵਿਦਿਆਰਥੀਆਂ ਨੂੰ ਟੈਕਨੀਕਲ ਖੇਤਰ ਵਿਚ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਨਰਮੰਦ ਬਣੋ।

ਦੂਸਰੇ ਅਚੀਵਰ, ਨਵਜੋਤ ਸਿੰਘ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਮੁੱਢਲੀ ਪੜ੍ਹਾਈ ਕਾਨਵੈਂਟ ਸਕੂਲ ਧਾਰੀਵਾਲ ਤੋ ਪਾਸ ਕੀਤੀ।ਉਸਦਾ ਸੁਪਨਾ ਡਾਕਟਰ ਬਣਨਾ ਸੀ ਅਤੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਹੁਣ ਸਰਕਾਰੀ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ ਐਮ.ਬੀ.ਬੀ.ਐਸ ਦੀ ਸਟੱਡੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ। ਮੋਬਾਇਲ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਮਿਹਨਤ ਤੇ ਲਗਨ ਨਾਲ ਆਪਣੇ ਮੁਕਾਮ ਵੱਲ ਅੱਗੇ ਵੱਧਣਾ ਚਾਹੀਦਾ ਹੈ।

ਸਮਾਗਮ ਦੇ ਆਖਰ ਵਿਚ ਵੈੱਬਐਕਸ ਰਾਹੀਂ ਪ੍ਰੋਗਰਾਮ ਵਿਚ ਜੁੜੇ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਸਵਾਲ-ਜਵਾਬ ਵੀ ਕੀਤੇ ਗਏ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਦਿੱਤਾ ਗਿਆ।