ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਏ.ਸੀ.ਪੀ. ਰਮਨਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਗੁਰਪ੍ਰੀਤ ਸਿੰਘ ਭੁੱਲਰ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਏ.ਸੀ.ਪੀ. ਰਮਨਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ, 22 ਅਕਤੂਬਰ 2021

ਪੁਲਿਸ ਲਾਈਨਜ਼ ਲੁਧਿਆਣਾ ਵਿਖੇ ਆਯੋਜਿਤ ਸਮਾਰੋਹ ਵਿੱਚ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਵਿਮੈਨ ਸੈਲ ਦੇ ਸਹਾਇਕ ਕਮਿਸ਼ਨਰ ਸ.ਰਮਨਿੰਦਰ ਸਿੰਘ ਦਿਓਲ ਨੂੰ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਹੋਰ ਪੜ੍ਹੋ :-ਕਾਨਾ ਗਲੀਲੀ ਮਿਨਿਸਟ੍ਰੀ ਚਰਚ ਫਿਰੋਜਪੁਰ ਕੈਂਟ ਵੱਲੋਂ ਦੋ ਜਰੂਰਤਮੰਦ ਲੜਕੀਆਂ ਦਾ ਵਿਆਹ ਕਰਕੇ ਦਿੱਤਾ ਵਿਆਹੁਤਾ ਜੀਵਨ ਜੀਣ ਦਾ ਅਸ਼ੀਰਵਾਦ

ਸ਼ਹਿਰ ਨਿਵਾਸੀ ਸ੍ਰੀਮਤੀ ਸਿਮਤਾ ਸਲਵਾਨ ਵੱਲੋਂ ਪੁਲਿਸ ਵਿਭਾਗ ਦੁਆਰਾ ਕੀਤੇ ਗਏ ਚੰਗੇ ਕੰਮਾਂ ਨੂੰ ਅੱਗੇ ਲਿਆਉਣ ਲਈ, ਧੰਨਵਾਦ ਕਰਦਿਆਂ ਕਮਿਸ਼ਨਰ ਭੁੱਲਰ ਨੇ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀ ਜਿਹੜੇ ਕਿ ਬਿਨ੍ਹਾਂ ਕਿਸੇ ਦਬਾਅ ਵਿੱਚ ਆਏ, ਭਾਵਨਾਤਮਕ ਸਥਿਤੀਆਂ ਵਿੱਚ ਵੱਖ-ਵੱਖ ਧਿਰਾਂ ਦੀਆਂ ਸਮੱਸਿਆਵਾਂ ਦਾ ਬਿਨ੍ਹਾਂ ਪੱਖਪਾਤ ਕੀਤੇ ਨਿਬੇੜਾ ਕਰਦੇ ਹਨ। ਉਨ੍ਹਾ ਕਿਹਾ ਕਿ ਇਹ ਅਧਿਕਾਰੀ ਲੋਕਾਂ ਵਿੱਚ ਜਿੱਥੇ ਪੁਲਿਸ ਵਿਭਾਗ ਦਾ ਵਿਸ਼ਵਾਸ਼ ਪੱਕਾ ਕਰਦੇ ਹਨ ਓਥੇ ਹੀ ਵਿਭਾਗ ਦੇ ਦੂਜੇ ਅਧਿਕਾਰੀਆਂ ਲਈ ਵੀ ਪ੍ਰੇਰਣਾ ਸ੍ਰੋਤ ਬਣਦੇ ਹਨ।

Spread the love