ਪੋਸ਼ਣ ਮਾਹ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਬਲਾਕਾਂ ਵਿੱਚ ਗਤੀਵਿਧੀਆਂ ਜਾਰੀ

ਜਿਲ੍ਹਾ  ਫਾਜ਼ਿਲਕਾ ਵਿੱਚ 1 ਸਤੰਬਰ ਤੋ 30 ਸਤੰਬਰ 2022 ਤੱਕ ਮਨਾਇਆ ਜਾ ਰਿਹਾ ਹੈ ਪੋਸ਼ਣ ਮਾਹ 

  • ਪੋਸ਼ਣ ਮਾਹ ਦਾ ਅਰਥ ਬੱਚਿਆਂ, ਕਿਸ਼ੋਰੀਆਂ ਅਤੇ ਔਰਤਾਂ ਨੂੰ ਪੋਸ਼ਣ ਮੁਕਤ, ਸਵੱਸਥ ਅਤੇ ਮਜ਼ਬੂਤ ਕਰਨਾ
  • ਆਂਗਣਵਾੜੀ ਕੇਂਦਰ ਸੱਪਾਂਵਾਲੀ ਅਤੇ ਅਭੁੰਨ ਵਿਖੇ ਬੱਚਿਆਂ ਅਤੇ ਸਮੂਹ ਹਾਜ਼ਰੀਨ ਨੂੰ ਕਰਵਾਇਆ ਗਿਆ ਯੋਗਾ

ਫਾਜ਼ਿਲਕਾ 2 ਸਤੰਬਰ :- 

          ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਹਰਦੀਪ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੇਠ ਜਿਲ੍ਹਾ  ਫਾਜ਼ਿਲਕਾ ਵਿੱਚ 1 ਸਤੰਬਰ ਤੋ 30 ਸਤੰਬਰ 2022 ਤੱਕ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਹੀ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

          ਪੋਸ਼ਣ ਮਾਹ ਦਾ ਅਰਥ ਬੱਚਿਆਂ, ਕਿਸ਼ੋਰੀਆਂ ਅਤੇ ਔਰਤਾਂ ਨੂੰ ਪੋਸ਼ਣ ਮੁਕਤ, ਸਵੱਸਥ ਅਤੇ ਮਜ਼ਬੂਤ ਕਰਨਾ ਹੈ। ਸਹੀ ਪੋਸ਼ਣ ਦਾ ਅਰਥ ਪੌਸਟਿਕ ਭੋਜਨ ਆਹਾਰ, ਸਾਫ ਪਾਣੀ ਆਦਿ ਹੈ। ਪੋਸ਼ਣ ਮਾਹ ਦੇ ਇਸ ਦੌਰ ਦੇ ਦੌਰਾਨ ਹਰ ਘਰ ਤੱਕ ਸਹੀ ਪੋਸ਼ਣ ਦਾ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ। ਇਸ ਪੋਸ਼ਣ ਮਾਹ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸੀ.ਡੀ.ਪੀ.ੳ, ਸੁਪਰਵਾਈਜਰ ਅਤੇ ਆਂਗਣਵਾੜੀ ਵਰਕਰ ਆਦਿ ਦਾ ਸਹਿਯੋਗ ਲਿਆ ਜਾ ਰਿਹਾ ਹੈ।

          ਡਾਇਰੈਕਟਰ ਆਯੁਰਵੇਦ ਪੰਜਾਬ ਡਾ: ਸ਼ਸ਼ੀ ਭੂਸ਼ਣ ਦੇ ਮਾਰਗਦਰਸ਼ਨ ਅਤੇ ਡੀਏਯੂਓ ਫਾਜ਼ਿਲਕਾ ਡਾ: ਰਵੀ ਡੂਮਰਾ ਜੀ ਦੀ ਅਗਵਾਈ ਹੇਠ ਡਾ: ਵਿਕਰਾਂਤ ਕੁਮਾਰ ਏਐੱਮਓ ਦੁਆਰਾ ਯੋਗਾ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਭਾਸ਼ਣ ਦਿੱਤਾ ਗਿਆ। ਇਸੇ ਤਹਿਤ ਹੀ ਸੁਰਿੰਦਰ ਕੌਰ ਆਂਗਣਵਾੜੀ ਵਰਕਰ ਅਤੇ ਮੰਜੂ ਬਾਲਾ ਆਂਗਣਵਾੜੀ ਵਰਕਰ ਸੁਰਿੰਦਰ ਕੌਰ ਵੱਲੋਂ ਆਂਗਣਵਾੜੀ ਕੇਂਦਰ ਚੱਕ ਰੂਮਵਾਲਾ, ਬਿਸਨਪੁਰਾ ਵਿਖੇ ਪੋਸ਼ਣ ਮਾਹ ਸਬੰਧੀ ਸਿਖਲਾਈ ਦਿੱਤੀ ਗਈ। ਡਾ. ਪਰਵਿੰਦਰ ਸਿੰਘ ਏ.ਐੱਮ. ਓ ਵੱਲੋਂ ਆਂਗਣਵਾੜੀ ਕੇਂਦਰ ਸੱਪਾਂਵਾਲੀ, ਅਭੁੰਨ ਵਿਖੇ ਬੱਚਿਆਂ ਅਤੇ ਸਮੂਹ ਹਾਜ਼ਰੀਨ ਨੂੰ ਯੋਗਾ ਕਰਵਾਇਆ। ਇਸ ਦੌਰਾਨ ਹੀ ਛੋਟੇ ਬੱਚਿਆਂ ਦਾ ਭਾਰ ਵੀ ਤੋਲਿਆ ਗਿਆ ਅਤੇ ਕੱਦ ਵੀ ਮਿਣਿਆ ਗਿਆ। ਉਨ੍ਹਾਂ ਕਿਹਾ ਕਿ ਭਾਰ ਤੋਲਣ ਅਤੇ ਕੱਦ ਮਿਣਨ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਕੀ ਬੱਚੇ ਦਾ ਸਰੀਰ ਸਹੀ ਤਰ੍ਹਾਂ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਮਾਹ ਬਾਰੇ ਘਰਾਂ ਤੱਕ ਪਹੁੰਚ ਕਰਕੇ ਵੀ ਜਾਗਰੂਕਤਾ ਫੈਲਾਈ ਗਈ।

 

ਹੋਰ ਪੜ੍ਹੋ :- ਪਟਿਆਲ਼ਾ ਦੀ ਵੱਡੀ ਨਦੀ ਅਤੇ ਛੋਟੀ ਨਦੀ ਦਾ 165 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ ਸੁੰਦਰੀਕਰਨ: ਡਾ. ਇੰਦਰਬੀਰ ਸਿੰਘ ਨਿੱਜਰ

Spread the love