ਜਿਵੇਂ ਕਿ ਕਸਟਮਜ਼ ਡਿਊਟੀ ਦੀ ਪਹਿਲਾਂ ਹੀ ਛੋਟ ਹੈ, ਇਸ ਦਰਾਮਦ ਤੇ ਕਸਟਮ ਡਿਊਟੀ ਜਾਂ ਆਈ ਜੀ ਐੱਸ ਟੀ ਨਹੀਂ ਲੱਗੇਗੀ
ਕੋਵਿਡ—19 ਮਹਾਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇੱਕ ਸੀਮਤ ਸਮੇਂ ਲਈ ਕੋਵਿਡ—19 ਨਾਲ ਸੰਬੰਧਤ ਰਾਹਤ ਸਮੱਗਰੀ ਦੀ ਦਰਾਮਦ ਤੇ ਮੂਲ ਕਸਟਮ ਡਿਊਟੀ ਜਾਂ ਸਿਹਤ ਸੈੱਸ ਨੂੰ ਛੋਟ ਸੰਬੰਧੀ ਨੋਟੀਫਿਕੇਸ਼ਨਜ਼ ਜਾਰੀ ਕਰ ਦਿੱਤੇ ਹਨ । ਇਹਨਾਂ ਵਿੱਚ ਹੇਠ ਲਿਖੇ ਨੋਟੀਫਿਕੇਸ਼ਨ ਸ਼ਾਮਲ ਹਨ ।
S. No. |
Notification |
Purpose |
|
27/2021-Customs dated 20.04.21 (as amended by notification No.29/2021-Customs dated 30.4.21) |
Remdesivir injection/ API and Beta Cyclodextrin (SBEBCD), Inflammatory diagnostic (markers) kits, till 31st Octber,2021 |
|
28/2021-Customs dated 24.04.21 |
Medical grade Oxygen, oxygen therapy related equipment such as oxygen concentrators, cryogenic transport tanks, etc, and COVID-19 vaccines till 31st July, 2021 |
ਕੇਂਦਰ ਸਰਕਾਰ ਨੂੰ ਕਈ ਚੈਰੀਟੇਬਲ ਸੰਸਥਾਵਾਂ , ਕਾਰਪੋਰੇਟ ਇਕਾਈਆਂ ਅਤੇ ਹੋਰ ਐਸੋਸੀਏਸ਼ਨਾਂ ਤੇ ਸੰਸਥਾਵਾਂ , ਜੋ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਹਨ , ਵੱਲੋਂ ਕੋਵਿਡ—19 ਰਾਹਤ ਸਮੱਗਰੀ ਤੇ ਛੋਟ ਦੇਣ ਲਈ ਕਈ ਪ੍ਰਤੀਨਿਧਾਂ ਦੀਆਂ ਬੇਨਤੀਆਂ ਪ੍ਰਾਪਤ ਹੋਈਆਂ ਸਨ (ਕਸਟਮ ਡਿਊਟੀ ਤੇ ਪਹਿਲਾਂ ਹੀ ਛੋਟ ਦਿੱਤੀ ਹੋਈ ਹੈ) । ਇਹਨਾਂ ਸੰਸਥਾਵਾਂ ਵੱਲੋਂ ਵਿਦੇਸ਼ਾਂ ਤੋਂ ਦਾਨ ਵਜੋਂ ਪ੍ਰਾਪਤ ਹੋਣ ਵਾਲੀ ਅਤੇ ਭਾਰਤ ਵਿੱਚ ਮੁਫ਼ਤ ਵੰਡੀ ਜਾਣ ਵਾਲੀ ਰਾਹਤ ਸਮੱਗਰੀ ਤੇ ਛੋਟ ਲਈ ਬੇਨਤੀ ਕੀਤੀ ਗਈ ਸੀ । ਇਸ ਅਨੁਸਾਰ ਕੇਂਦਰ ਸਰਕਾਰ ਨੇ ਆਪਣੇ ਮਿਤੀ 03 ਮਈ 2021, ਹੁਕਮ ਨੰਬਰ 4/2021 ਰਾਹੀਂ ਕੋਵਿਡ ਰਾਹਤ ਲਈ ਮੁਫ਼ਤ ਵੰਡੀ ਜਾਣ ਵਾਲੀ ਤੇ ਵਿਦੇਸ਼ਾਂ ਤੋਂ ਪ੍ਰਾਪਤ ਹੋਣ ਵਾਲੀ ਦਰਾਮਦ ਉਪਰ ਛੋਟ ਦੇਣ ਲਈ ਹੁਕਮ ਜਾਰੀ ਕੀਤੇ ਹਨ ।
ਇਹ ਛੋਟ 30 ਜੂਨ 2021 ਤੱਕ ਲਾਗੂ ਰਹੇਗੀ । ਇਹਨਾਂ ਵਿੱਚ ਉਹ ਵਸਤਾਂ ਵੀ ਆਉਣਗੀਆਂ , ਜੋ ਛੋਟ ਲਈ ਜਾਰੀ ਹਕਮਾਂ ਵੇਲੇ ਕਲੀਅਰ ਨਹੀਂ ਕੀਤੀਆਂ ਗਈਆਂ ਅਤੇ ਅੱਜ ਕਸਟਮ ਵਿਭਾਗ ਕੋਲ ਹੀ ਕਲਿਅਰੈਂਸ ਲਈ ਪਈਆਂ ਹਨ ।
ਇਹ ਛੋਟ ਹੇਠ ਲਿਖੀਆਂ ਸ਼ਰਤਾਂ ਤਹਿਤ ਦਿੱਤੀ ਜਾਵੇਗੀ ।
1. ਸੂਬਾ ਸਰਕਾਰ ਇਸ ਛੋਟ ਦੇ ਮਕਸਦ ਲਈ ਸੂਬੇ ਵਿਚ ਇੱਕ ਨੋਡਲ ਅਥਾਰਟੀ ਨਿਯੁਕਤ ਕਰੇਗੀ । ਕੇਂਦਰੀ ਵਸਤਾਂ ਤੇ ਸੇਵਾਵਾਂ ਟੈਕਸ ਐਕਟ 2017 ਦੇ ਸੈਕਸ਼ਨ 2(103) ਅਨੁਸਾਰ ਉਹ ਸੂਬੇ ਵੀ ਆਉਂਦੇ ਹਨ , ਜਿਹੜੇ ਕੇਂਦਰ ਸ਼ਾਸਤ ਪ੍ਰਦੇਸ਼ ਹਨ ਪਰ ਉਹਨਾਂ ਵਿੱਚ ਵਿਧਾਨ ਸਭਾ ਹੈ ।
2. ਨਿਯੁਕਤ ਕੀਤੀ ਗਈ ਨੋਡਲ ਅਥਾਰਟੀ ਕਿਸੇ ਸੰਸਥਾ , ਰਾਹਤ ਏਜੰਸੀ ਜਾਂ ਵਿਧਾਨਕ ਸੰਸਥਾ ਨੂੰ ਅਜਿਹੀ ਕੋਵਿਡ ਰਾਹਤ ਸਮੱਗਰ ਨੂੰ ਮੁਫ਼ਤ ਵੰਡਣ ਦੀ ਅਧਿਕਾਰੀ ਦੇਵੇਗੀ ।
3. ਉੱਪਰ ਦੱਸੀਆਂ ਗਈਆਂ ਵਸਤਾਂ ਭਾਰਤ ਵਿੱਚ ਕਿਸੇ ਵੀ ਥਾਂ ਤੇ ਮੁਫ਼ਤ ਵੰਡਣ ਲਈ ਸੂਬਾ ਸਰਕਾਰ ਜਾਂ ਕੋਈ ਸੰਸਥਾ / ਰਾਹਤ ਏਜੰਸੀ / ਵਿਧਾਨਕ ਸੰਸਥਾ ਜਾਂ ਅਧਿਕਾਰਤ ਸੰਸਥਾ, ਮੁਫ਼ਤ ਦਰਾਮਦ ਕਰ ਸਕਦੀ ਹੈ ।
4. ਦਰਾਮਦਕਾਰ ਕਸਟਮਜ਼ ਤੋਂ ਵਸਤਾਂ ਦੀ ਕਲਿਅਰੈਂਸ ਤੋਂ ਪਹਿਲਾਂ ਨਿਯੁਕਤ ਨੋਡਲ ਅਥਾਰਟੀ ਵੱਲੋਂ ਇੱਕ ਪ੍ਰਮਾਣ ਪੱਤਰ ਪੇਸ ਕਰੇਗੀ ਕਿ ਵਸਤਾਂ ਕੋਵਿਡ ਲਈ ਮੁਫ਼ਤ ਵੰਡਣ ਲਈ ਹਨ ।
5. ਦਰਾਮਦ ਪਿੱਛੋਂ ਦਰਾਮਦਕਾਰ ਬੰਦਰਗਾਹ ਤੇ ਤਾਇਨਾਤ ਡਿਪਟੀ ਜਾਂ ਅਸਿੱਸਟੈਂਟ ਕਮਿਸ਼ਨਰ ਕਸਟਮਜ਼ ਨੂੰ ਦਰਾਮਦ ਕਰਨ ਦੀ ਤਰੀਕ ਤੋ 6 ਮਹੀਨਿਆਂ ਦੇ ਅੰਦਰ ਅੰਦਰ ਜਾਂ ਵਧਾਏ ਗਏ ਸਮੇਂ , ਪਰ 9 ਮਹੀਨਿਆਂ ਤੋਂ ਜਿ਼ਆਦਾ ਨਹੀਂ , ਨੂੰ ਇਕ ਸਦਾਦ ਬਿਆਨ ਪੇਸ਼ ਕਰੇਗਾ , ਜਿਸ ਵਿੱਚ ਦਰਾਮਦ ਅਤੇ ਮੁਫ਼ਤ ਵੰਡੀਆਂ ਗਈਆਂ ਵਸਤਾਂ ਦਾ ਵੇਰਵਾ ਹੋਵੇਗਾ। ਇਹ ਬਿਆਨ ਸੂਬਾ ਸਰਕਾਰ ਦੀ ਨੋਡਲ ਅਥਾਰਟੀ ਵੱਲੋਂ ਪ੍ਰਮਾਣਿਤ ਹੋਵੇਗਾ ।
ਇਹ ਛੋਟ ਆਈ ਜੀ ਐੱਸ ਟੀ ਦੀ ਅਦਾਇਗੀ ਤੋਂ ਬਿਨਾਂ ਮੁਫ਼ਤ ਵੰਡਣ ਲਈ ਮੁਫ਼ਤ ਦਰਾਮਦ ਕੀਤੀ ਗਈ ਕੋਵਿਡ ਰਾਹਤ ਸਪਲਾਈ ਦੀ ਦਰਾਮਦ ਕਰਵਾਉਣ ਵਿੱਚ ਸਹਾਇਤਾ ਕਰੇਗੀ (ਛੋਟ 30 ਜੂਨ 2021 ਤੱਕ ਹੈ) ।
ਜਿਵੇਂ ਕਿ ਕਸਟਮਜ਼ ਡਿਊਟੀ ਤੇ ਪਹਿਲਾਂ ਹੀ ਛੋਟ ਦਿੱਤੀ ਗਈ ਹੈ , ਇਸ ਲਈ ਇਹਨਾਂ ਦਰਾਮਦਾਂ ਤੇ ਕੋਈ ਕਸਟਮ ਡਿਊਟੀ ਜਾਂ ਆਈ ਜੀ ਐੱਸ ਟੀ ਨਹੀਂ ਲੱਗੇਗੀ ।