ਲੁਧਿਆਣਾ, 07 ਅਕਤੂਬਰ 2021
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਅੱਜ ਪੱਦੀ ਪਿੰਡ ਦੀ 74 ਸਾਲਾ ਸੈਲਫ ਹੈਲਪ ਗਰੁੱਪ ਦੀ ਮੈਂਬਰ ਅਮਰਜੀਤ ਕੌਰ ਨੂੰ ਆਪਣੇ ਸ਼ੌਂਕ ਨੂੰ ਰੋਜ਼ੀ ਰੋਟੀ ਦੇ ਮੌਕੇ ਵਿੱਚ ਬਦਲਣ ਅਤੇ ਪਿੰਡ ਦੀਆਂ ਕਈ ਔਰਤਾਂ ਨੂੰ ਦਸਤਕਾਰੀ ਉਤਪਾਦ ਤਿਆਰ ਕਰਨ ਵਜੋਂ ਪ੍ਰੇਰਿਤ ਕਰਨ ਲਈ ਸਨਮਾਨਿਤ ਕੀਤਾ।
ਹੋਰ ਪੜ੍ਹੋ :-ਭੁੱਲ ਸੁਧਾਰ ਰੈਲੀ’ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਸੁਖਬੀਰ ਬਾਦਲ ਅਤੇ ਜਸਵੀਰ ਸਿੰਘ ਗੜ੍ਹੀ ਵੱਲੋਂ ਆਗੂਆਂ ਨਾਲ ਕੀਤੀ ਗਈ ਮੀਟਿੰਗ
ਅਮਰਜੀਤ ਕੌਰ ਦੇ ਜੋਸ਼ ਅਤੇ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ, ਸ੍ਰੀ ਪੰਚਾਲ ਨੇ ਕਿਹਾ ਕਿ ਉਸਨੇ ਸਾਬਤ ਕਰ ਦਿੱਤਾ ਹੈ ਕਿ ਉਮਰ ਉਸਦੇ ਜੋਸ ਅੱਗੇ ਗੋਡੇ ਟੇਕ ਚੁੱਕੀ ਹੈ ਅਤੇ ਹਾਲੇ ਵੀ ਬਹੁਤ ਸਾਰੀਆਂ ਮੁਟਿਆਰਾਂ ਨੂੰ ਕੰਮ ਕਰਨ ਦੇ ਮਾਮਲੇ ‘ਚ ਮਾਤ ਪਾਉਂਦੀ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਅਤੇ ਹੋਰਨਾਂ ਔਰਤਾਂ ਨੂੰ ਸਿਖਲਾਈ ਦੇਣ ਲਈ ਉਨ੍ਹਾਂ ਦੇ ਸਹਿਯੋਗ ਪ੍ਰਤੀ ਅਪੀਲ ਕਰਦਿਆਂ ਕਿਹਾ ਕਿ ਅਮਰਜੀਤ ਕੌਰ ਵਰਗੀਆਂ ਤਜਰਬੇਕਾਰ ਔਰਤਾਂ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਦੀ ਇੱਕ ਸੰਪਤੀ ਹਨ ਅਤੇ ਪ੍ਰਸ਼ਾਸਨ ਅਜਿਹੀਆਂ ਔਰਤਾਂ ਦੀ ਪਛਾਣ ਕਰਕੇ, ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਯਤਨ ਕਰੇਗਾ।
ਬਹੁਤ ਹੀ ਨਿਮਰ ਪਿਛੋਕੜ ਨਾਲ ਸਬੰਧਤ, ਅਮਰਜੀਤ ਕੌਰ 5 ਬੱਚਿਆਂ ਦੀ ਮਾਂ ਹੈ. ਉਸਦਾ ਪਤੀ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਇਹੀ ਉਸਦੇ ਪਰਿਵਾਰ ਲਈ ਆਮਦਨੀ ਦਾ ਸਰੋਤ ਬਣਿਆ ਹੋਇਆ ਹੈ।
ਅਮਰਜੀਤ ਕੌਰ ਨੇ ਕਿਹਾ ਕਿ ਲੋਕ ਉਸ ਨੂੰ ਕੱਚਾ ਮਾਲ ਦਿੰਦੇ ਸਨ ਜਿਸ ਰਾਹੀਂ ਉਹ ਉਸ ਵਿੱਚੋਂ ਇੱਕ ਸੁੰਦਰ ਦਿੱਖ ਵਾਲੀ ਸਜਾਵਟੀ ਵਸਤੂ ਬਣਾਉਂਦੀ ਸੀ ਅਤੇ ਬਦਲੇ ਵਿੱਚ ਕੋਈ ਪੈਸਾ ਲਏ ਬਗੈਰ ਉਨ੍ਹਾਂ ਦੇ ਹਵਾਲੇ ਕਰਦੀ ਸੀ ਕਿਉਂਕਿ ਇਹ ਉਸ ਦਾ ਸ਼ੌਕ ਸੀ।
ਪਰ ਬਾਅਦ ਵਿੱਚ ਉਹ ਪਿੰਡ ਵਿੱਚ ਬੱਟਾ ਆਜੀਵਿਕਾ ਸੈਲਫ ਹੈਲਪ ਗਰੁੱਪ (ਐਸ.ਐਚ.ਜੀ.) ਦਾ ਹਿੱਸਾ ਬਣ ਗਈ ਜਿਸ ਵਿੱਚ 10 ਮੈਂਬਰ ਹਨ, ਇਹ ਸਾਰੇ 23 ਤੋਂ 74 ਸਾਲ ਦੇ ਵਿਚਕਾਰ ਹਨ। ਐਸ.ਐਚ.ਜੀ, ਜਿਸ ਨੂੰ ਹਾਲ ਹੀ ਵਿੱਚ ਰਸਮੀ ਰੂਪ ਦਿੱਤਾ ਗਿਆ ਹੈ, ਮੁੱਖ ਤੌਰ ‘ਤੇ ਕਈ ਤਰ੍ਹਾਂ ਦੇ ਦਸਤਕਾਰੀ ਉਤਪਾਦਾਂ ਦਾ ਉਤਪਾਦਨ ਕਰਦਾ ਹੈ ਜਿਵੇਂ ਕਿ ਉੱਨ ਅਧਾਰਤ ਸਿਰਹਾਣੇ ਦੇ ਕਵਰ, ਫੁੱਲਾਂ ਦੇ ਪੋਟ, ਸ਼ੋਅਪੀਸ ਅਤੇ ਪੇਪਰ ਮੈਸ਼ਡ ਆਈਟਮਾਂ।
ਸਹਾਇਕ ਕਮਿਸ਼ਨਰ (ਯ.{ਟੀ.) ਡਾ. ਹਰਜਿੰਦਰ ਸਿੰਘ ਅਤੇ ਜ਼ਿਲ੍ਹਾ ਵਿਕਾਸ ਫੈਲੋ ਪੀਯੂਸ਼ ਗੋਇਲ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਮੈਗਾ ਦੀਵਾਲੀ ਕਾਰਨੀਵਲ ਦੀ ਯੋਜਨਾ ਬਣਾਉਣ ਲਈ ਬੁਲਾਇਆ ਗਿਆ ਸੀ, ਜਿਸ ਵਿੱਚ ਜ਼ਿਲ੍ਹੇ ਭਰ ਦੇ ਐਸ.ਐਚ.ਜੀ, ਗੈਰ ਸਰਕਾਰੀ ਸੰਗਠਨਾਂ ਅਤੇ ਐਨ.ਸੀ.ਐਲ.ਪੀ. ਦੇ ਵਿਦਿਆਰਥੀਆਂ ਨੂੰ ਸਥਾਨਕ ਹੱਥ ਨਾਲ ਬਣੇ ਉਤਪਾਦਾਂ ਨੂੰ ਉਤਸ਼ਾਹਤ ਕਰਨ ਲਈ ਸ਼ਾਮਲ ਕੀਤਾ ਗਿਆ ਸੀ। ਇਸ ਕਾਰਨੀਵਲ ਦਾ ਮੁੱਖ ਉਦੇਸ਼ ਉੱਭਰਦੇ ਉੱਦਮੀਆਂ, ਵਿਸ਼ੇਸ਼ ਤੌਰ ‘ਤੇ ਲੋੜਵੰਦਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ।