ਵਧੀਕ ਡਿਪਟੀ ਕਮਿਸ਼ਨਰ ਵੱਲੋਂ 18 ਪ੍ਰਾਰਥੀਆਂ ਨੂੰ ਨਿਯੁੱਕਤੀ ਪੱਤਰ ਵੰਡੇ ਗਏ

_Dr. Nidhi Kumudh Bamba
ਵਧੀਕ ਡਿਪਟੀ ਕਮਿਸ਼ਨਰ ਵੱਲੋਂ 18 ਪ੍ਰਾਰਥੀਆਂ ਨੂੰ ਨਿਯੁੱਕਤੀ ਪੱਤਰ ਵੰਡੇ ਗਏ

ਰੂਪਨਗਰ, 25 ਮਈ 2022

ਪੰਜਾਬ ਸਕਿੱਲ ਦੇ ਡਿਵੈਲਪਮੈਂਟ ਮਿਸ਼ਨ ਦੇ ਅਧੀਨ ਚੱਲ ਰਹੇ ਡੀ.ਡੀ.ਯੂ.ਜੀ.ਕੇ.ਵਾਈ ਦੇ ਐਸ.ਬੀ.ਐਸ ਸਕਿੱਲ ਸੈਂਟਰ, ਬੇਲਾ ਵਿਖੇ ਟ੍ਰੇਨਿੰਗ ਪੂਰੀ ਕਰ ਚੁੱਕੇ 18 ਪ੍ਰਾਰਥੀਆਂ ਨੂੰ ਡਾ: ਨਿਧੀ ਕੁਮੁਧ ਬਾਂਬਾ ਵਧੀਕ ਡਿਪਟੀ ਕਮਿਸ਼ਨਰ (ਜ), ਰੂਪਨਗਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਟ੍ਰੇਨਿੰਗ ਮੁਕੰਮਲ ਕਰ ਚੁੱਕੇ 20 ਪ੍ਰਾਰਥੀਆਂ ਨੂੰ ਸਫ਼ਰੀ ਭੱਤੇ ਦੇ ਤੌਰ ਤੇ 2 ਲੱਖ 70 ਹਜ਼ਾਰ ਰੁਪਏ ਦੇ ਚੈੱਕ ਵੀ ਵੰਡੇ ਗਏ। ਇਸ ਮੌਕੇ ਪ੍ਰਾਰਥੀਆਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਆਤਮ ਨਿਰਭਰ ਬਨਣ ਅਤੇ ਚੰਗੇ ਭਵਿੱਖ ਲਈ ਕਾਮਨਾ ਕੀਤੀ।

ਹੋਰ ਪੜ੍ਹੋ :-ਏਵੀਏਸ਼ਨ ਕਲੱਬ ਦੇ 2 ਕਿਲੋਮੀਟਰ ਘੇਰੇ ‘ਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਉਡਾਉਣ ‘ਤੇ ਪਾਬੰਦੀ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਅਰੁਣ ਕੁਮਾਰ, ਰੋਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਬੇਰੋਜ਼ਗਾਰਾਂ ਨੂੰ ਆਤਮ ਨਿਰਭਰ ਬਨਾਉਣ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਸਕਿੱਲ ਸੈਂਟਰ ਚਲਾਏ ਜਾ ਰਹੇ ਹਨ। ਸ਼ਹੀਦ ਭਗਤ ਸਿੰਘ ਚੈਰੀਟੇਬਲ ਐਜੂਕੇਸ਼ਨ ਸੋਸਾਇਟੀ ਬੇਲਾ ਵੱਲੋਂ ਚਲਾਏ ਜਾ ਰਹੇ ਡੋਮੈਸਟਿਕ ਆਈ.ਟੀ. ਹੈਲਪ ਡੈਸਕ ਅਟੈਂਡਟ ਦਾ ਕੋਰਸ ਮੁਕੰਮਲ ਕਰ ਚੁੱਕੇ 18 ਪ੍ਰਾਰਥੀਆਂ ਨੂੰ ਟੈਲੀਪ੍ਰੋਫਾਰਮੈਂਸ, ਡਾ.ਆਈ.ਟੀ.ਐਮ., ਕੋਨੈਕਟ ਬਿਜਨਸ ਸਲਿਊਸ਼ਨ ਕੰਪਨੀਆਂ ਵਿੱਚ ਪਲੇਸਮੈਂਟ ਕਰਵਾਈ ਗਈ ਜਿਨ੍ਹਾਂ ਦਾ ਸਲਾਨਾ ਪੈਕਿਜ ਸ਼ੁਰੂਆਤੀ ਦੌਰ ਵਿੱਚ ਡੇਢ ਲੱਖ ਤੋਂ ਦੋ ਲੱਖ ਤੱਕ ਹੋਵੇਗਾ। ਇਸ ਤੋਂ ਇਲਾਵਾ ਡੀ.ਡੀ.ਯੂ.ਜੀ.ਕੇ.ਵਾਈ ਕੋਰਸ ਕਰਨ ਵਾਲੀਆਂ ਲੜਕੀਆਂ ਨੂੰ ਸਕਿੱਲ ਸੈਂਟਰ ਆਉਣ ਜਾਣ ਲਈ ਰੋਜ਼ਾਨਾ 125 ਰੁਪਏ ਸਫ਼ਰੀ ਭੱਤਾ ਦਿੱਤਾ ਜਾਂਦਾ ਹੈ। ਜਿਸ ਤਹਿਤ ਕੋਰਸ ਮੁਕੰਮਲ ਕਰ ਚੁੱਕੀਆਂ 20 ਪ੍ਰਾਰਥਣਾਂ ਨੂੰ ਲਗਭਗ ਦੋ ਲੱਖ ਸੱਤਰ ਹਜ਼ਾਰ ਰੁਪਏ ਸਫਰੀ ਭੱਤੇ ਦੇ ਚੈੱਕ ਵੀ ਵੰਡੇ ਗਏ।

ਇਸ ਤੋਂ ਇਲਾਵਾ ਉਹਨਾਂ ਵੱਲੋਂ ਪ੍ਰਾਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਕਰਕੇ, ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਪ੍ਰਾਪਤੀ ਦੇ ਮੌਕੇ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਵਿਸ਼ੇ਼ਸ਼ ਤੌਰ ਤੇ ਪਹੁੰਚੇ ਸ੍ਰੀਮਤੀ ਅਰਵਿੰਦਰ ਕੌਰ, ਡਿਪਟੀ ਡਾਇਰੈਕਟਰ ਵੱਲੋਂ ਪ੍ਰਾਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ।

ਇਸ ਮੌਕੇ ਉਕਤ ਤੋਂ ਇਲਾਵਾ ਸਰਵ ਸ੍ਰੀ ਸੰਦੀਪ ਸੈਣੀ, ਟ੍ਰੇਨਿੰਗ ਪਾਰਟਨਰ, ਸ਼ਹੀਦ ਭਗਤ ਸਿੰਘ ਚੈਰੀਟੇਬਲ ਐਜੂਕੇਸ਼ਨ ਸੋਸਾਇਟੀ ਬੇਲਾ, ਐਸ.ਬੀ.ਐਸ ਦੇ ਸਟੇਟ ਹੈੱਡ ਗੁਰਦੀਪ ਸਿੰਘ ਅਤੇ ਸੈਂਟਰ ਹੈੱਡ ਕਰਨੈਲ ਸਿੰਘ, ਸ਼ਿਵਮ ਚੇਤਨ, ਸੁਪ੍ਰੀਤ ਕੌਰ, ਕਰੀਅਰ ਕਾਊਂਸਲਰ, ਮੀਨਾਕਸ਼ੀ ਬੇਦੀ, ਪਲੇਸਮੈਂਟ ਅਫ਼ਸਰ ਅਤੇ ਪੀ.ਐਸ.ਡੀ.ਐਮ ਦਾ ਜਿਲ੍ਹਾ ਪੱਧਰੀ ਸਟਾਫ ਹਾਜ਼ਰ ਸੀ।

Spread the love