ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਥਿਓਰੋ ਦੇ ਕੰਮਾਂ ਦਾ ਜਾਇਜ਼ਾ 

District Employment Origin
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਥਿਓਰੋ ਦੇ ਕੰਮਾਂ ਦਾ ਜਾਇਜ਼ਾ 
ਐਸ.ਏ.ਐਸ ਨਗਰ 4  ਮਈ 2022
ਸੂਬਾ ਸਰਕਾਰ ਲੋਕ ਭਲਾਈ ਲੋਕ ਭਲਾਈ ਕੰਮਾਂ  ਦਾ ਬਰੀਕੀ ਨਾਲ ਨਿਰੀਖਣ ਕਰ ਰਹੀ ਹੈ । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਗੁਜਰਾਲ ਵਲੋਂ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਥਿਓਰੋ, ਐਸ.ਏ.ਐਸ. ਨਗਰ ਦੇ ਕੰਮਾਂ ਦਾ  ਜਾਇਜ਼ਾ ਲਿਆ ਗਿਆ । ਇਸ ਦੌਰਾਨ ਉਨ੍ਹਾਂ ਬੱਚਿਆ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਲਈ ਉਤਸਾਹਿਤ ਕੀਤਾ ।

ਹੋਰ ਪੜ੍ਹੋ :-ਮੋਹਾਲੀ ਮਾਰਕਿਟ ਕਮੇਟੀ ਹੋਂਦ ਵਿੱਚ ਆਈ : ਐਸ.ਡੀ.ਐਮ. ਮੋਹਾਲੀ

ਜਾਣਕਾਰੀ ਦਿੰਦੇ ਹੋਏ ਸ੍ਰੀ ਗੁਜਰਾਲ  ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ   ਰੁਜ਼ਗਾਰ ਥਿਊਰੋ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਨਿਰੀਖਣ  ਗਿਆ ਹੈ  । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੁਜ਼ਗਾਰ ਬਿਊਰੋ ‘ਚ ਇੰਟਰਵਿਊ ਦੇਣ ਆਏ ਬੱਚਿਆ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਬੱਚਿਆ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਹਰ ਕਰਮਚਾਰੀ ਨਾਲ ਮਿਲ ਕਿ ਉਹਨਾਂ ਦੇ ਕੰਮ-ਕਾਜ ਦਾ ਵੀ ਪੂਰਨ ਤੌਰ ਤੇ ਜਾੲਿਜ਼ਾ ਲਿਆ ਗਿਆ ਅਤੇ ਉਹਨਾਂ ਨੂੰ ਦਫਤਰ ਵਿੱਚ ਪੂਰਨ ਕੁਸ਼ਲਤਾ ਅਤੇ ਲਗਨ ਨਾਲ ਕੰਮ ਦੀ ਹਦਾਇਤ ਕੀਤੀ ।
ਇਸ ਮੌਕੇ ਦਫਤਰ ਦੇ ਅਧਿਕਾਰੀ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ, ਸ੍ਰੀਮਤੀ ਡਿੰਪਲ ਥਾਪਰ ਰੋਜਗਾਰ ਅਫਸਰ ਅਤੇ ਸ੍ਰੀ ਮੰਜੇਸ਼ ਸ਼ਰਮਾ (ਡਿ.ਸੀ.ਈ.ਓ),ਵੀ ਹਾਜ਼ਰ ਸਨ।