ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੋਰ ਵਲੋਂ ਅੱਜ ਸਵੱਖਤੇ ਸ਼ਹਿਰ ਅੰਦਰ ਸਫਾਈ ਵਿਵਸਥਾ ਦਾ ਜਾਇਜ਼ਾ

_ADC Dr. Amandeep Kaur
ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੋਰ ਵਲੋਂ ਅੱਜ ਸਵੱਖਤੇ ਸ਼ਹਿਰ ਅੰਦਰ ਸਫਾਈ ਵਿਵਸਥਾ ਦਾ ਜਾਇਜ਼ਾ
ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼

ਗੁਰਦਾਸਪੁਰ, 20 ਅਪ੍ਰੈਲ 2022

ਡਾ. ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਦਾਸਪੁਰ ਵਲੋਂ ਅੱਜ ਸਵੱਖਤੇ ਕਰੀਬ 6.30 ਵਜੇ ਗੁਰਦਾਸਪੁਰ ਸ਼ਹਿਰ ਦਾ ਦੌਰਾ ਕੀਤਾ ਗਿਆ ਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਅਸ਼ੋਕ ਕੁਮਾਰ ਈ.ਓ ਨਗਰ ਕੌਂਸ਼ਲ ਗੁਰਦਾਸਪੁਰ ਵੀ ਮੋਜੂਦ ਸਨ।

ਹੋਰ ਪੜ੍ਹੋ :-ਕਿਸਾਨਾਂ ਦੀ ਆਮਦਨ ਵਾਧੇ ਲਈ ਸਾਰੇ ਵਿਭਾਗ ਕਰਨ ਯਤਨ: ਡਾ. ਹਿਮਾਂਸ਼ੂ ਅਗਰਵਾਲ

ਇਸ ਮੌਕੇ ਗੱਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੋਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸਾਂ ਤਹਿਤ ਸ਼ਹਿਰ ਅੰਦਰ ਸਫਾਈ ਵਿਵਸਥਾ ਨੂੰ ਬਰਕਾਰ ਰੱਖਣ ਦੇ ਮੰਤਵ ਨਾਲ ਅੱਜ ਉਨਾਂ ਵਲੋਂ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ (ਹਨੂੰਮਾਨ ਚੋਕ ਤੇ ਜਹਾਜ਼ ਚੋਂਕ) ਦਾ ਦੋਰਾ ਕੀਤਾ ਗਿਆ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਅੰਦਰ ਸਫਾਈ ਵਿਵਸਥਾ ਨੂੰ ਠੀਕ ਰੱਖਣ ਵਿਚ ਕੋਈ ਢਿੱਲਮੱਠ ਨਾ ਵਰਤੀ ਜਾਵੇ।

ਉਨਾਂ ਨਗਰ ਕੋਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਲੀਆਂ ਤੇ ਬਜਾਰਾਂ ਵਿਚ ਰੋਜਾਨਾ ਗੰਦਗੀ ਦੇ ਢੇਰਾਂ ਨੂੰ ਚੁੱਕਣ ਵਿਚ ਤੇਜ਼ੀ ਵਰਤਣ ਅਤੇ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਮੋਸਮੀ ਬਿਮਾਰੀਆਂ ਤੋਂ ਬਚਾਅ ਲਈ ਲਗਾਤਾਰ ਸਪਰੇਅ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਅੱਜਕੱਲ ਦੇ ਦਿਨਾਂ ਵਿਚ ਮੱਛਰਾਂ ਆਦਿ ਦੀ ਭਰਮਾਰ ਵੱਧ ਜਾਂਦੀ ਹੈ ਜੋ ਮਲੇਰੀਆ ਬੁਖਾਰ ਨੂੰ ਬੜਾਵਾ ਦਿੰਦੀ ਹੈ, ਇਸ ਲਈ ਸਫਾਈ ਵਿਵਸਥਾ ਵਿਚ ਕੋਈ ਕਮੀਂ ਨਹੀਂ ਆਉਣੀ ਚਾਹੀਦੀ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਸਹਿਯੋਗ ਕਰਨ ਅਤੇ ਕੂੜਾ ਆਦਿ ਗਲੀਆਂ ਜਾਂ ਖੁੱਲ੍ਹੇ ਵਿਚ ਨਾ ਸੁੱਟਿਆ ਜਾਵੇ। ਕੂੜਾ ਡਸਟਬੀਨਾਂ ਵਿਚ ਹੀ ਪਾ ਕੇ ਰੱਖਿਆ ਜਾਵੇ ਤੇ ਨਗਰ ਕੋਂਸਲ ਦੇ ਕਰਮੀਆਂ ਨਾਲ ਸਹਿਯੋਗ ਕੀਤਾ ਜਾਵੇ। ਉਨਾਂ ਕਿਹਾ ਕਿ ਸਮੂੁਹਿਕ ਸਹਿਯੋਗ ਨਾਲ ਹੀ ਅਸੀਂ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਤੇ ਖੂਬਸੂਰਤ ਰੱਖ ਸਕਦੇ ਹਾਂ।

ਡਾ. ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਦਾਸਪੁਰ ਸਫਾਈ ਵਿਵਸਥਾ ਜਾ ਜਾਇਜ਼ਾ ਲੈਂਦੇ ਹੋਏ।