ਜ਼ਿਲ੍ਹੇ ਦੇ 714685 ਵੋਟਰ ਚਾਰ ਵਿਧਾਨਸਭਾ ਹਲਕਿਆਂ ਵਿਚ ਕਰਨਗੇ ਵੋਟ ਦਾ ਇਸਤੇਮਾਲ- ਵਧੀਕ ਜ਼ਿਲ੍ਹਾ ਚੋਣ ਅਫਸਰ

AMIT MAHAJAN
ਜ਼ਿਲ੍ਹੇ ਦੇ 714685 ਵੋਟਰ ਚਾਰ ਵਿਧਾਨਸਭਾ ਹਲਕਿਆਂ ਵਿਚ ਕਰਨਗੇ ਵੋਟ ਦਾ ਇਸਤੇਮਾਲ- ਵਧੀਕ ਜ਼ਿਲ੍ਹਾ ਚੋਣ ਅਫਸਰ
ਵਧੀਕ ਜ਼ਿਲ੍ਹਾ ਚੋਣ ਅਫਸਰ ਵੱਲੋਂ ਰਿਟਰਨਿੰਗ ਅਫਸਰਾ, ਲਾਇਜਨ ਅਤੇ ਨੋਡਲ ਅਫਸਰਾਂ ਨਾਲ ਮੀਟਿੰਗ
ਜ਼ਿਲ੍ਹੇ ਵਿਚ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਕੀਤੀ ਵਿਚਾਰ ਚਰਚਾ

ਫਿਰੋਜ਼ਪੁਰ 13 ਜਨਵਰੀ 2022

ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀ ਅਮਿੱਤ ਮਹਾਜਨ ਵੱਲੋਂ ਜ਼ਿਲ੍ਹੇ ਵਿਚ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ/ਪ੍ਰਬੰਧਾਂ ਨੂੰ ਲੈ ਕੇ ਸਮੂਹ ਰਿਟਰਨਿੰਗ ਅਫਸਰਾਂ, ਲਾਇਜਨ ਅਫਸਰਾਂ ਅਤੇ ਨੋਡਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਮੂਹ ਅਫਸਰਾਂ ਨੂੰ ਕਿਹਾ ਕਿ ਸਮੂਹ ਅਫਸਰ ਆਪਸੀ ਤਾਲਮੇਲ ਬਣਾ ਕੇ ਰੱਖਣ ਅਤੇ ਚੋਣਾਂ ਤੋਂ ਪਹਿਲਾਂ ਹੀ ਸਾਰੇ ਪ੍ਰਬੰਧ ਮੁਕੰਮਲ ਰੱਖਣ। ਉਨ੍ਹਾਂ ਇਸ ਦੌਰਾਨ ਟਰੇਨਿੰਗ ਮੈਨਜਮੈਂਟ, ਪੋਲਿੰਗ ਮਟੀਰੀਅਲ, ਸਟਾਂਗ ਰੂਮਾਂ, ਐਕਸਪੇਂਡੀਚਰ ਮੋਨੀਟਰਿੰਗ, ਸੀ-ਵਿਜਲ ਸਮੇਤ ਰੋਜਾਨਾਂ ਦੀਆਂ ਰਿਪੋਰਟਾ ਆਦਿ ਬਾਰੇ ਵਿਚਾਰ ਚਰਚਾ ਕੀਤੀ।

ਹੋਰ ਪੜ੍ਹੋ :-ਸੇਵਾ ਕੇਂਦਰਾਂ ਦੇ ਸਮੇਂ ‘ਚ ਹੋਈ ਤਬਦੀਲੀ, ਸਵੇਰੇ 9:30 ਤੋਂ ਸ਼ਾਮ 4:30 ਵਜੇ ਤੱਕ ਮਿਲਣਗੀਆਂ ਸੇਵਾਵਾਂ

ਇਸ ਮੌਕੇ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਨੇ ਚੋਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੱਸਿਆ ਕਿ ਵਿਧਾਨ ਸਭਾ ਚੋਣਾਂ 14 ਫ਼ਰਵਰੀ ਨੂੰ ਹੋਣਗੀਆਂ, ਜਿਨ੍ਹਾਂ ਦੇ ਨਤੀਜ਼ੇ 10 ਮਾਰਚ ਨੂੰ ਘੋਸ਼ਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ 21 ਜਨਵਰੀ ਨੂੰ ਭਰਨੇ ਸ਼ੁਰੂ ਹੋਣਗੇ, ਜੋ ਕਿ 28 ਜਨਵਰੀ ਤੱਕ ਭਰੇ ਜਾਣਗੇ। 29 ਜਨਵਰੀ ਨੂੰ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਹੋਵੇਗੀ ਤੇ 31 ਜਨਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੇ 04 ਵਿਧਾਨ ਸਭਾ ਹਲਕਿਆਂ (75 ਜ਼ੀਰਾ, 76 ਫਿਰੋਜ਼ਪੁਰ ਦਿਹਾਤੀ, 77 ਫਿਰੋਜ਼ਪੁਰ ਸ਼ਹਿਰੀ, 78 ਗੁਰੂਹਰਸਹਾਏ) ਲਈ  ਕੁੱਲ 902 ਪੋਲਿੰਗ ਸਟੇਸ਼ਨ ਹਨ। ਵੋਟਾਂ ਦੀ ਸਰਸਰੀ ਸੁਧਾਈ 5 ਜਨਵਰੀ ਤੋਂ ਬਾਅਦ ਜ਼ਿਲ੍ਹੇ ਅੰਦਰ ਕੁੱਲ 714685 ਵੋਟਰ  ਹਨ, ਜਿਨ੍ਹਾਂ ਵਿਚੋਂ 375845 ਮਰਦ, 338825 ਔਰਤਾਂ ਅਤੇ ਥਰਡ ਜੈਂਡਰ 15 ਹਨ। ਇਸ ਤੋਂ ਇਲਾਵਾ 2832 ਸਰਵਿਸ ਵੋਟਰ ਹਨ, ਜਿਨ੍ਹਾਂ ਵਿਚੋਂ 2805 ਮਰਦ, 27 ਔਰਤਾਂ ਸ਼ਾਮਲ ਹਨ।

ਇਸ ਮੌਕੇ ਐਸਡੀਐਮ ਫਿਰੋਜ਼ਪੁਰ ਓਮ ਪ੍ਰਕਾਸ਼, ਐਸਡੀਐਮ ਜ਼ੀਰਾ ਸੂਬਾ ਸਿੰਘ, ਐਸਡੀਐਮ ਗੁਰੂਹਰਸਹਾਏ ਬਬਨਦੀਪ ਸਿੰਘ ਅਤੇ ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼ ਸਮੇਤ ਸਮੂਹ ਲਾਇਜਨ ਅਤੇ ਨੋਡਲ ਅਫਸਰ ਮੌਜੂਦ ਸਨ।

Spread the love