ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਪਾਬੰਦੀ ਦੇ ਹੁਕਮ  ਜਾਰੀ

RAHUL ADC
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਪਾਬੰਦੀ ਦੇ ਹੁਕਮ  ਜਾਰੀ

ਗੁਰਦਾਸਪੁਰ ,4 ਮਾਰਚ 2022

ਸ੍ਰੀ ਰਾਹੁਲ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਗੁਰਦਾਸਪੁਰ ਜਾਬਤਾ ਫੋਜਦਾਰੀ ਸੰਘਤਾ 1973 (ਐਕਟ ਨੰ: 2 ਆਫ 1974 ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ , ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਾਪਤ ਕੀਤੇ ਗਏ ਪ੍ਰੀਖਿਆਵਾਂ ਕੇਦਰਾਂ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਇਕੱਠੇ ਹੋਣ ਤੇ ਮਿਤੀ 5 ਮਾਰਚ 2022 ਤੋ 8 ਮਾਰਚ 2022 ਤੱਕ ਅਤੇ  ਮਿਤੀ 24 ਮਾਰਚ 2022 ਤੋ 31 ਮਾਰਚ 2022  ਤੱਕ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ , ਪਰ ਇਹ ਹੁਕਮ ਉਹਨਾਂ ਵਿਅਕਤੀਆਂ ਤੇ ਲਾਗੂ ਨਹੀ ਹੋਵੇਗਾ ਜੋ ਇਨ੍ਹਾਂ ਪ੍ਰੀਖਿਆਵਾਂ ਵਿੱਚ ਡਿਊਟੀ ਤੇ ਹੋਣਗੇ ।

ਹੋਰ ਪੜ੍ਹੋ :-ਵਧੀਕ ਮੁੱਖ ਚੋਣ ਅਫਸਰ ਵੱਲੋਂ ਸਟਰਾਂਗ ਰੂਮਾਂ ਤੇ ਗਿਣਤੀ ਕੇਂਦਰਾਂ ਦਾ ਦੌਰਾ

ਇਹਨਾਂ  ਹੁਕਮਾਂ ਵਿੱਚ ਅੱਗੇ  ਕਿਹਾ ਗਿਆ ਹੈ ਕਿ ਚੇਅਰਮੈਨ , ਪੰਜਾਬ ਸਕੂਲ ਸਿਖਿਆ ਬੋਰਡ, ਐਸ.ਏ.ਐਸ ਨਗਰ ( ਮੋਹਾਲੀ)  ਵੱਲੋ ਸੂਚਿਤ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿਖਿਆ ਬੋਰਡ ਵੱਲੋ ਪੰਜਵੀ, ਅਠਵੀ ਸ੍ਰੇਣੀ ਦੀਆਂ ਪਰੀਖਿਅਵਾਂ ਮਿਤੀ 5 ਮਾਰਚ 2022 ਤੋ 8 ਮਾਰਚ 2022 ਅਤੇ ਦਸਵੀ/ ਬਾਰਵੀਂ ਸ੍ਰੇਣੀ ਦੀਆਂ ਪਰੀਖਿਆਵਾਂ ਮਿਤੀ 24 ਮਾਰਚ 2022 ਅਤੇ 31 ਮਾਰਚ 2022 ਤਕ ਸਵੇਰੇ 10-30 ਵਜੇ ਬੋਰਡ ਵੱਲੋ ਸਥਾਪਿਤ ਕੀਤੇ ਗਏ ਪਰੀਖਿਆ ਕੇਦਰਾਂ ਵਿੱਚ ਕਰਵਾਈਆਂ ਜਾ ਰਹੀ ਹਨ । ਇਸ ਲਈ ਪਰੀਖਿਆਵਾਂ ਦੇ ਸੁਚੱਜੇ ਸੰਚਾਲਣ ਲਈ ਪ੍ਰੀਖਿਆ ਕੇਦਰਾਂ ਦੇ ਆਲੇ-ਦੁਆਲੇ ਦਫਾ 144  CRPC   ਲਗਾਈ ਜਾਵੇ ।

Spread the love