ਮੌਜਦਾ ਵਰ੍ਹੇ ਤੋਂ ਦਾਖ਼ਲੇ ਸਿਰਫ ਆਨਲਾਈਨ ਪ੍ਰਕਿਰਿਆ ਰਾਹੀਂ ਹੀ ਹੋਣਗੇ
ਐਸ ਏ ਐਸ ਨਗਰ (ਮੋਹਾਲੀ), 06 ਅਗਸਤ 2021
ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ ਵਿਜੇਤਾ) ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੇ ਪਹਿਲੇ ਸਮੈਸਟਰ ਲਈ ਆਨਲਾਈਨ ਦਾਖਲਾ ਪ੍ਰਕਿਰਿਆ 05 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ.ਜਤਿੰਦਰ ਕੌਰ ਨੇ ਦੱਸਿਆ ਕਿ ਇਸ ਵਰ੍ਹੇ ਤੋਂ ਇਹ ਦਾਖਲੇ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਆਨ-ਲਾਈਨ ਦਾਖਲਾ ਪੋਰਟਲ (https://admission.punjab.gov.in) ਰਾਹੀਂ ਹੀ ਕੀਤੇ ਜਾਣਗੇ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਜਾਰੀ ਅਕਾਦਮਿਕ ਕਲੰਡਰ ਦੇ ਮੁਤਾਬਿਕ ਐਂਟਰੀ ਪੱਧਰ ਦੇ ਦਾਖਲਿਆਂ ਦੀ ਅੰਤਿਮ ਮਿਤੀ ਬਿਨਾਂ ਲੇਟ ਫੀਸ 19 ਅਗੱਸਤ ਰੱਖੀ ਗਈ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਡਾਕਟਰ ਜਤਿੰਦਰ ਕੌਰ ਨੇ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਆਨ-ਲਾਈਨ ਰਜਿਸਟਰੇਸ਼ਨ ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਕਾਲਜ ਵਿਖੇ ਸਥਾਪਿਤ ਹੈਲਪ ਡੈਸਕ ਦੀ ਮਦਦ ਲੈ ਸਕਦਾ ਹੈ।
ਉਨ੍ਹਾਂ, ਵਿਦਿਆਰਥੀਆਂ ਨੂੰ ਕਾਲਜ ਦੇ ਹੈਲਪ ਡੈਸਕ ਦੀ ਸਹਾਇਤਾ ਲੈਂਦੇ ਸਮੇਂ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਵੀ ਕਿਹਾ।