ਖੇਤੀਬਾੜੀ ਵਿਭਾਗ ਵੱਲੋਂ ਆਪਣੇ ਦਫ਼ਤਰਾਂ ਦੀਆਂ ਖਾਲੀ ਥਾਵਾਂ ‘ਤੇ ਬੂਟੇ ਲਾਉਣ ਲਈ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ, 21 ਜੂਨ :-  

            ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਨੇ ਪੰਜਾਬ ਨੂੰ ਹਰਾ-ਭਰਾ ਬਣਾਉਣ ਦੇ ਉਦੇਸ਼ ਤਹਿਤ ਸੂਬਾ ਭਰ ਵਿਚ ਆਪਣੇ ਦਫ਼ਤਰਾਂ ਦੀ ਖਾਲੀ ਥਾਂ ’ਤੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ।

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਦੇ ਡਾਇਰੈਕਟਰ ਡਾਕਟਰ ਗੁਰਵਿੰਦਰ ਸਿੰਘ ਨੇ ਮੋਹਾਲੀ ਵਿਖੇ ਸਥਿਤ ਖੇਤੀ ਭਵਨ ਵਿਖੇ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ।

ਇਸ ਮੌਕੇ ਡਾਇਰੈਕਟਰ ਨੇ ਦੱਸਿਆ ਗਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੀਆਂ ਇਮਾਰਤਾਂ ਵਿੱਚ ਗਰਮੀਆਂ ਦੌਰਾਨ ਹਰੇਕ ਮੁਲਾਜ਼ਮ ਆਪਣਾ ਤਾਂ ਵਾਹਨ ਛਾਵੇਂ ਲਾਉਣਾ ਚਾਹੁੰਦਾ ਹੈ ਪਰ ਬੂਟੇ ਦਾ ਉਪਰਾਲਾ ਕੋਈ ਵਿਰਲਾ ਹੀ ਕਰਦਾ। ਇਸੇ ਮੰਤਵ ਨਾਲ ਪੰਜਾਬ ਨੂੰ ਦੁਬਾਰਾ ਹਰਾ-ਭਰਾ ਬਣਾਉਣ ਲਈ ਖੇਤੀਬਾੜੀ ਵਿਭਾਗ ਛੋਟੀ ਜਿਹੀ ਪਹਿਲ ਆਪਣੇ ਦਫਤਰ ਰਾਹੀਂ ਕਰ ਰਿਹਾ ਹੈ ਤਾਂ ਜੋ ਕਿ ਬਾਕੀ ਵਿਭਾਗਾਂ ਦੇ ਦਫਤਰ ਵੀ ਜਾਗਰੂਕ ਹੋਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਉਤਸ਼ਾਹਿਤ ਹੋ ਸਕਣ।

ਦੱਸਣਯੋਗ ਹੈ ਕਿ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਤੋਂ i-Haryali App ਰਾਹੀਂ ਪੰਜਾਬ ਦੇ ਵਸਨੀਕਾਂ ਨੂੰ ਮੁਫਤ ਬੂਟੇ ਲਾਉਣ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਖ-ਵੱਖ ਮੈਡੀਸਨਲ ਅਤੇ ਹੋਰ ਬੂਟੇ ਜਿਵੇਂ ਕਿ ਬਹੇੜਾ, ਪਿੱਪਲ, ਟਾਹਲੀ, ਅਰਜੁਨ, ਜਾਮੁਨ, ਅੰਬ, ਨਿੰਬੂ, ਗਲਮੋਹਰ ਅਤੇ ਬੋਹੜ ਆਦਿ ਦਰਖਤਾਂ ਦੇ ਬੂਟੇ ਲਾਏ ਗਏ।

ਇਸ ਮੌਕੇ ਖੇਤੀਬਾੜੀ ਸੂਚਨਾ ਅਫਸਰ ਸੰਦੀਪ ਕੁਮਾਰਮੁੱਖ ਬੀਜ ਪ੍ਰਮਾਣਨ ਅਫਸਰਮੋਹਾਲੀ ਗੁਰਪਾਲ ਸਿੰਘਐਗਰੋਨੋਮਿਸਟ ਸੁਰਿੰਦਰਪਾਲ ਸਿੰਘਸੁਪਰਡੰਟ ਹਰਿੰਦਰ ਸਿੰਘ ਅਤੇ ਹੋਰ ਸਟਾਫ ਹੀ ਹਾਜ਼ਰ ਸੀ।

 

ਹੋਰ ਪੜ੍ਹੋ :- ਵਿਧਾਇਕ ਭੋਲਾ ਵੱਲੋਂ ਚੰਡੀਗੜ੍ਹ ਰੋਡ ‘ਤੇ 1.87 ਕਰੋੜ ਰੁਪਏ ਦੀ ਲਾਗਤ ਵਾਲੇ ਸੜ੍ਹਕੀ ਪ੍ਰਾਜੈਕਟ ਦੀ ਸ਼ੁਰੂਆਤ