ਸਿਵਲ ਸਰਜਨ ਵੱਲੋਂ ਐਚਆਈਵੀ/ਏਡਜ਼ ਰੋਕੂ ਜਾਗਰੂਕਤਾ ਵੈਨ ਰਵਾਨਾ

Van pic
ਸਿਵਲ ਸਰਜਨ ਵੱਲੋਂ ਐਚਆਈਵੀ/ਏਡਜ਼ ਰੋਕੂ ਜਾਗਰੂਕਤਾ ਵੈਨ ਰਵਾਨਾ
ਜ਼ਿਲੇ ਦੇ ਪਿੰਡਾਂ-ਸ਼ਹਿਰਾਂ ’ਚ ਵੈਨ ਰਾਹੀਂ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ

ਬਰਨਾਲਾ, 8 ਨਵੰਬਰ 2021

ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਚਆਈਵੀ/ਏਡਜ਼ ਜਨ ਜਾਗਰੂਕਤਾ ਵੈਨ ਰਾਹੀਂ ਬਰਨਾਲਾ ਜ਼ਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਕੀਤਾ। ਉਨਾਂ ਦੱਸਿਆ ਕਿ ਇਸ ਵੈਨ ਰਾਹੀਂ ਜ਼ਿਲਾ ਵਾਸੀਆਂ ਨੂੰ ਏਡਜ਼ ਤੋਂ ਬਚਾਅ, ਟੈਸਟ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ’ਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ

ਇਸ ਵੈਨ ਨਾਲ ਕਾੳਂੂਸਲਰ ਅਤੇ ਟੈਸਟ ਕਰਨ ਲਈ ਟੀਮ ਦੀ ਡਿਊਟੀ ਲਗਾਈ ਗਈਹੈ। ਉਨਾਂ ਦੱਸਿਆ ਕਿ ਇਹ ਵੈਨ 8 ਨਵੰਬਰ ਤੋਂ 17 ਨਵੰਬਰ ਤੱਕ ਬਰਨਾਲਾ,  ਤਪਾ, ਧਨੌਲਾ ਤੇ ਮਹਿਲ ਕਲਾਂ ਸਿਹਤ ਬਲਾਕ ਦੇ ਪਿੰਡਾਂ ਵਿਚ ਜਾਗਰੂਕ ਕਰੇਗੀ ਅਤੇ ਜਾਗਰੂਕਤਾ  ਨਾਟਕ ਵੀ ਦਿਖਾਇਆ ਜਾਵੇਗਾ।

ਇਸ ਮੌਕੇ ਪਰਿਵਾਰ ਭਲਾਈ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ, ਜ਼ਿਲਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ, ਐਸ ਐਮ ਓ ਡਾ. ਤਪਿੰਦਰਜੋਤ ਕੌਂਸ਼ਲ, ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ, ਗੁਰਮੇਲ ਢਿੱਲੋਂ, ਕਾਊਂਸਲਰ ਜਤਿੰਦਰ ਤੇ ਸਿਹਤ ਵਿਭਾਗ ਕਰਮਚਾਰੀ ਹਾਜ਼ਰ ਸਨ।

Spread the love