ਚੰਡੀਗੜ, 5 ਜਨਵਰੀ ( )– ਪੰਜਾਬ ਦੇ ਰਾਜਪਾਲ ਵੱਲੋਂ ਮੰਨੇ-ਪ੍ਰਮੰਨੇ ਸਮਾਜਸੇਵੀ ਅਜੈ ਸ਼ਰਮਾ ਨੂੰ ਪੰਜਾਬ ਐਗਰੋ ਫੂਡਗ੍ਰੇਨਜ ਕਾਰਪੋਰੇਸ਼ਨ ਦੇ ਡਾਇਰੈਕਟਰ ਦੀ ਜਿੰਮੇਵਾਰੀ ਸੌਂਪੀ ਗਈ ਹੈ। ਸਿਵਿਲ ਇੰਜੀਨਿਅਰ ਅਜੈ ਸ਼ਰਮਾ ਚੰਡੀਗੜ ਦੇ ਸੈਕਟਰ 50 ਦੇ ਰਹਿਣ ਵਾਲੇ ਹਨ। ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਪੱਤਰ ਰਾਹੀਂ ਅਜੈ ਸ਼ਰਮਾ ਨੂੰ ਪੰਜਾਬ ਐਗਰੋ ਫੁਡਗ੍ਰੇਨਜ ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਵਾਈਸ ਚੇਅਰਮੈਨ ਦੀ ਜਿੰਮੇਦਾਰੀ ਸੌਂਪੀ ਗਈ ਹੈ।