ਬਰਨਾਲਾ, 29 ਮਾਰਚ 2022
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਅਕਾਲੀ ਅਕੈਡਮੀ ਮਨਾਲ ਨਾਲ ਤਾਲਮੇਲ ਕਰਕੇ 30 ਮਾਰਚ (ਬੁੱਧਵਾਰ) ਨੂੰ ਸਵੇਰੇ 10 ਵਜੇ ਅੰਗਰੇਜ਼ੀ, ਪੀ.ਟੀ.ਆਈ., ਪੰਜਾਬੀ, ਕਿੰਡਰਗਾਰਟਨ/ਨਰਸਰੀ ਟੀਚਰਜ਼ ਦੀ ਅਸਾਮੀ ਲਈ ਅਕਾਲ ਅਕੈਡਮੀ ਮਨਾਲ, ਨੇੜੇ ਧਾਲੀਵਾਲ ਪਾਈਪ ਫੈਕਟਰੀ ਬਰਨਾਲਾ-ਮਲੇਰਕੋਟਲਾ ਰੋਡ ਵਿਖੇ ਇੰਟਰਵਿਊ ਲਈ ਜਾਵੇਗੀ।
ਹੋਰ ਪੜ੍ਹੋ :-ਲੋਕ ਪੱਖੀ ਸਕੀਮਾਂ ਲੋੜਵੰਦ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ – ਸਿਵਲ ਸਰਜਨ ਲੁਧਿਆਣਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰਤੇਜ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਯੋਗਤਾ ਗਰੈਜੂਏਟ ਅਤੇ ਪੋਸਟ ਗਰੈਜੂਏਟ, (ਮੇਲੇ ਅਤੇ ਫੀਮੇਲ ਦੋਵਾਂ ਲਈ) ਉਮਰ ਘੱਟੋਂ-ਘੱਟ 18 ਤੋਂ 50 ਸਾਲ ਹੋਣੀ ਚਾਹੀਦੀ ਹੈ। ਇਸ ਇੰਟਰਵਿਊ ਵਿੱਚ ਫਰੈਸ਼ਰ ਅਤੇ ਤਜਰਬੇਕਾਰ ਦੋਵੇਂ ਤਰ੍ਹਾਂ ਦੇ ਪ੍ਰਾਰਥੀ ਆਪਣੀ ਇੰਟਰਵਿਊ ਦੇ ਸਕਦੇ ਹਨ ਅਤੇ ਪ੍ਰਾਰਥੀ ਨੂੰ ਅੰਗਰੇਜ਼ੀ ਬੋਲਦ ਵਿੱਚ ਮੁਹਾਰਤ ਹੋਣੀ ਲਾਜ਼ਮੀ ਹੈ।
ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜੂਅਮ ਅਤੇ ਇੰਟਰਵਿਊ ਦੌਰਾਨ ਪ੍ਰਾਰਥੀ ਫਾਰਮਲ ਡਰੈਸ ਵਿੱਚ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।