ਸਮੂਹ ਜੀਓਜੀ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿੱਚ ਨਿਭਾਉਣ ਅਹਿਮ ਭੂਮਿਕਾ

ਸਮੂਹ ਜੀਓਜੀ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿੱਚ ਨਿਭਾਉਣ ਅਹਿਮ ਭੂਮਿਕਾ
ਸਮੂਹ ਜੀਓਜੀ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿੱਚ ਨਿਭਾਉਣ ਅਹਿਮ ਭੂਮਿਕਾ
ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ

ਫਾਜ਼ਿਲਕਾ 06 ਅਪ੍ਰੈਲ 2022

ਖੁਸ਼ਹਾਲੀ ਦੇ ਰਾਖੇ ਤਹਿਸੀਲ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਜੀਓਜੀ ਜ਼ਿਲਾ ਮੁੱਖੀ ਕਰਨਲ ਅਜੀਤ ਸਿੰਘ ਸਮਾਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜੀਓਜੀ ਦੁਆਰਾ ਕੀਤੀਆਂ ਗਈਆਂ ਰਿਪੋਰਟਾਂ ਦੀ ਸਮੀਖਿਆ ਕੀਤੀ ਗਈ ਅਤੇ ਜੀਓਜੀ ਨੂੰ ਸਾਰੀਆਂ ਲਾਭਪਾਤਰੀ ਸਕੀਮਾਂ ਦੀ ਰਿਪੋਰਟ ਕਰਨ ਲਈ ਕਿਹਾ ਗਿਆ।

ਹੋਰ ਪੜ੍ਹੋ :-ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ-ਸਿਵਲ ਸਰਜਨ

ਬੈਠਕ ਵਿੱਚ ਕਰਨਲ ਅਜੀਤ ਸਿੰਘ ਸਮਾਘ ਨੇ ਸਮੁਹ ਜੀਓਜੀ ਨੂੰ ਹਦਾਇਤ ਕੀਤੀ ਗਈ ਕਿ ਜੀਓਜੀ ਆਂਗਣਵਾੜੀ ਸੈਂਟਰ ਤੋ ਸ਼ੁਰੂ ਹੋ ਕੇ ਲਾਭਪਾਤਰੀਆਂ ਦੀ ਬੁਢਾਪਾ ਪੈਨਸ਼ਨ ਤੱਕ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦੀਆਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਜਿਵੇਂ ਕਿ ਆਟਾ ਦਾਲ, ਸਕੂਲ ਗਰਾਂਟ, ਵਜ਼ੀਫਾ, ਸਕੂਲ ਵਰਦੀਆਂ, ਮਿਡ ਡੇ ਮੀਲ, ਸਕੂਲ ਬਿਲਡਿੰਗ ਅਤੇ ਮੁਢਲਾ ਢਾਂਚਾ, ਅਧਿਆਪਕ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਖਾਸ ਕਰਕੇ ਮਨਰੇਗਾ ਸਹਿਤ ਸਾਰੀਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਾਭਪਾਤਰੀਆਂ ਅਤੇ ਪ੍ਰਸ਼ਾਸਨ ਵਿਚਕਾਰ ਇੱਕ ਕੜੀ ਹਨ। ਜੀਓਜੀ ਆਮ ਨਾਗਰਿਕਾਂ ਨੂੰ ਆਪਣੀਆਂ ਮੁਸ਼ਕਿਲਾਂ ਹਲ ਕਰਵਾਣ ਵਿਚ ਖਾਸ ਭੂਮਿਕਾ ਅਦਾ ਕਰ ਰਹੇ ਹਨ।  ਉਨ੍ਹਾਂ ਜੀਓਜੀ ਦੁਆਰਾ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਕੀਤੀ ਕਿ ਜੀਓਜੀ ਨੇ ਰਾਸ਼ਨ ਵੰਡ ਪ੍ਰਣਾਲੀ ਵਿੱਚ ਖ਼ੁਰਾਕ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਹੈ।

ਬੈਠਕ ਦੌਰਾਨ ਉਨ੍ਹਾਂ ਤਹਿਸੀਲ ਸੁਪਰਵਾਈਜ਼ਰ ਅਤੇ ਤਹਿਸੀਲ ਮੁਖੀ ਨੂੰ ਕਿਹਾ ਕਿ ਮਨਰੇਗਾ ਵਰਕਰ ਦੀ ਮਜ਼ਦੂਰੀ ਦੀ ਸਮੇਂ ਸਿਰ ਅਦਾਇਗੀ ਲਈ, ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾਵੇ।  ਉਨ੍ਹਾਂ ਨੇ ਸਾਰੇ ਜੀਓਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕਰੋਨਾ ਕਾਲ ਵਿੱਚ ਅਤੇ ਖਾਸ ਕਰਕੇ ਮੰਡੀਆਂ ਵਿੱਚ ਵੀ ਮੁਖ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਹਰ ਇੱਕ ਜੀਓਜੀ ਆਪਣੇ ਆਪਣੇ ਕਲਸਟਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂਹੰਦ ਨੂੰ ਜ਼ਮੀਨ ਵਿੱਚ ਵਾਹੁਣ ਲਈ ਪ੍ਰੇਰਿਤ ਕਰਨ ਤਾਂ ਕਿ ਵਾਤਾਵਰਣ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਤਹਿਸੀਲ ਮੁਖੀ ਅਬੋਹਰ ਕਰਨਲ ਇੰਦਰਪਾਲ ਸਿੰਘ ਘੁੰਮਣ, ਤਹਿਸੀਲ ਮੁਖੀ ਫਾਜ਼ਿਲਕਾ ਕਰਨਲ ਸਤਪਾਲ ਗਾਬਾ, ਤਹਿਸੀਲ ਮੁਖੀ ਜਲਾਲਾਬਾਦ ਕੈਪਟਨ ਅੰਮ੍ਰਿਤ ਲਾਲ, ਜ਼ਿਲ੍ਹਾ ਅਤੇ ਤਹਿਸੀਲ ਸੁਪਰਵਾਈਜ਼ਰ ਹਾਜ਼ਰ ਸਨ।

Spread the love