ਤਲਵੰਡੀ/ਫਿਰੋਜ਼ਪੁਰ 8 ਅਗਸਤ 2022
ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਤਹਿਤ ਸਬ ਤਹਿਸੀਲ ਤਲਵੰਡੀ ਭਾਈ ਵਿਖੇ ਬੂਟੇ ਲਗਾਏ ਗਏ। ਇਸ ਮੌਕੇ ਅਭਿਸ਼ੇਕ ਸ਼ਰਮਾ ਪੀਸੀਐਸ, ਰਾਕੇਸ਼ ਅਗਰਵਾਲ ਨਾਇਬ ਤਹਿਸੀਲਦਾਰ, ਰਾਜਿੰਦਰ ਸਿੰਘ, ਭੋਲਾ ਸਿੰਘ, ਸੁਰਿੰਦਰ ਸਿੰਘ ਹਾਜ਼ਰ ਸਨ।
ਹੋਰ ਪੜ੍ਹੋ :-ਐਨ.ਸੀ.ਸੀ ਕੈਡਿਟਾਂ ਨੇ 12 ਆਰਮਡ ਬ੍ਰਿਗੇਡ ਦਾ ਕੀਤਾ ਦੌਰਾ
ਨਾਇਬ ਤਹਿਸੀਲਦਾਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਬੂਟਿਆਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਇਨ੍ਹਾਂ ਨਾਲ ਵਾਤਾਵਰਣ ਵਿਚ ਸ਼ੁੱਧਤਾ ਬਰਕਰਾਰ ਰਹਿੰਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਆਪਣੇ ਹੋਰਨਾਂ ਸਾਥੀਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।