ਰੂਪਨਗਰ, 5 ਮਈ 2022
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਵਿਖੇ ਵੀਰਵਾਰ ਨੂੰ ਅਜ਼ਾਦੀ ਦਾ ਅਮ੍ਰਿਤ ਮਹਾਉਤਸਵ ਮਨਾਇਆ ਗਿਆ। ਇਸ ਦੇ ਤਹਿਤ ਬਲਜਿੰਦਰ ਸਿੰਘ ਲੈਕ.-ਡੀ.ਐਮ. ਸਪੋਰਟਸ ਨੇ ਅਜ਼ਾਦੀ ਦੇ ਨਾਇਕ ਸ. ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਸ. ਊਧਮ ਸਿੰਘ ਅਤੇ ਸ. ਕਰਤਾਰ ਸਿੰਘ ਸਰਾਭਾ ਵਰਗੀਆਂ ਮਹਾਨ ਸ਼ਖਸੀਅਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਅਜ਼ਾਦੀ ਦੇ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਸੰਘਰਸ਼ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ।
ਹੋਰ ਪੜ੍ਹੋ :-ਰੋਮੇਸ ਮਹਾਜਨ 17 ਵੀਂ ਵਾਰ ਬਣੇ 11 ਸਟਾਰ ਲਾਇਨਜ਼ ਕਲੱਬ ਕਾਹਨੂੰਵਾਨ ਫਤਿਹ ਦੇ ਪ੍ਰਧਾਨ
ਇਸ ਮੌਕੇ ‘ਤੇ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਸ਼ਰਮਾਂ ਨੇ ਅਜੌਕੇ ਸਮੇਂ ਦੇ ਸ਼ਹੀਦਾਂ ਦੇ ਪਰਿਵਾਰ ਦਾ ਸਨਮਾਨ ਕਰਨ ਲਈ ਕਿਹਾ। ਇਸ ਮੌਕੇ ‘ਤੇ ਸਮੂਹ ਸਟਾਫ ਮੈਂਬਰਾ ਤੇ 335 ਵਿਦਿਆਰਥੀ ਹਾਜ਼ਰ ਸਨ।