ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰ ਦੇ ਆਨੰਦ ਧਾਮ ਕੁਸ਼ਟ ਆਸ਼ਰਮ ਵਿਖੇ ਲੱਖਾਂ ਦੀ ਲਾਗਤ ਨਾਲ ਬਣੇ ਦੋ ਦੋ ਕਮਰਿਆਂ ਦੇ 10 ਸੈੱਟ ਬਣਵਾ ਕੇ  ਆਸ਼ਰਮ ਦੇ ਲੋਕਾਂ ਨੂੰ ਚਾਬੀਆਂ ਭੇਂਟ ਕੀਤੀਆਂ। 

ASHRAM
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰ ਦੇ ਆਨੰਦ ਧਾਮ ਕੁਸ਼ਟ ਆਸ਼ਰਮ ਵਿਖੇ ਲੱਖਾਂ ਦੀ ਲਾਗਤ ਨਾਲ ਬਣੇ ਦੋ ਦੋ ਕਮਰਿਆਂ ਦੇ 10 ਸੈੱਟ ਬਣਵਾ ਕੇ  ਆਸ਼ਰਮ ਦੇ ਲੋਕਾਂ ਨੂੰ ਚਾਬੀਆਂ ਭੇਂਟ ਕੀਤੀਆਂ। 
ਦੀਵਾਲੀ ਦੇ ਸ਼ੁਭ ਮੌਕੇ ‘ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰ ਦੇ ਆਨੰਦ ਧਾਮ ਕੁਸ਼ਟ ਆਸ਼ਰਮ ਵਿਖੇ ਲੱਖਾਂ ਦੀ ਲਾਗਤ ਨਾਲ ਬਣੇ ਦੋ ਦੋ ਕਮਰਿਆਂ ਦੇ 10 ਸੈੱਟ ਬਣਵਾ ਕੇ  ਆਸ਼ਰਮ ਦੇ ਲੋਕਾਂ ਨੂੰ ਚਾਬੀਆਂ ਭੇਂਟ ਕੀਤੀਆਂ।
30 ਲੱਖ ਹੋਰ ਦੇਣ ਦਾ ਵੀ ਕੀਤਾ ਐਲਾਨ
ਫਿਰੋਜ਼ਪੁਰ 6 ਨਵੰਬਰ 2021

ਦੀਵਾਲੀ ਦੇ ਸ਼ੁਭ ਮੌਕੇ ‘ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਨੰਦ ਧਾਮ ਕੁਸ਼ਟ ਆਸ਼ਰਮ ਵਿਖੇ ਰਹਿ ਰਹੇ ਲੋਕਾਂ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ। ਉਹਨਾਂ ਨੇ ਆਸ਼ਰਮ ਦੇ ਲੋਕਾਂ ਨੂੰ ਭੇਂਟ ਸਰੂਪ ਮਠਿਆਈ ਅਤੇ ਵਾਲ ਕਲੌਕ ਵੰਡੇ।ਇਸ ਦੌਰਾਨ  40 ਲੱਖ ਦੀ ਲਾਗਤ ਨਾਲ ਬਣੇ ਨਵੇਂ ਦੋ ਕਮਰਿਆਂ ਦੇ 10 ਸੈੱਟ ਤਿਆਰ  ਕਰਵਾ ਕੇ ਆਸ਼ਰਮ ਦੇ ਲੋਕਾਂ ਨੂੰ ਚਾਬੀਆਂ ਭੇਂਟ ਕੀਤੀਆਂ।ਇਸ ਦੇ ਨਾਲ ਹੀ ਬਾਕੀ ਰਹਿੰਦੇ ਕੰਮਾਂ ਅਤੇ ਹੋਰ ਕਮਰਿਆਂ ਲਈ 30 ਲੱਖ ਰੁਪਏ ਹੋਰ ਦੇਣ ਦਾ ਵੀ ਐਲਾਨ ਕੀਤਾ।

ਹੋਰ ਪੜ੍ਹੋ :-ਪੰਜਾਬ ਸਰਕਾਰ ਗਊਧਨ ਦੀ ਭਲਾਈ ਲਈ ਵਚਨਬੱਧ-ਚੇਅਰਮੈਨ ਸਚਿਨ ਸ਼ਰਮਾ
ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਹਾਜ਼ਰ ਸਨ।  ਜਾਣਕਾਰੀ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਉਹਨਾਂ ਲਈ ਦੀਵਾਲੀ ਦਾ ਅਸਲ ਮਤਲਬ ਆਨੰਦ ਧਾਮ ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਦੀ ਸੇਵਾ ਕਰਨਾ ਹੈ ਕਿਉਂਕਿ ਇੱਥੇ ਰਹਿਣ ਵਾਲਾ ਹਰ ਵਿਅਕਤੀ ਪ੍ਰਮਾਤਮਾ ਦਾ ਬਣਾਇਆ ਵਿਸ਼ੇਸ਼ ਹੈ ਅਤੇ ਉਸ ਵੱਲੋਂ ਕੀਤੀ ਹਰ ਅਰਦਾਸ ਪਹਿਲਾਂ ਪ੍ਰਵਾਨ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਜਿਸ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਹੈ, ਉਸ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ।ਇਸ ਲਈ ਹਮੇਸ਼ਾ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਤਾਂ ਜੋ ਕਿਸੇ ਚੀਜ਼ ਦੀ ਕਮੀ ਨਾ ਰਹੇ।
ਉਨ੍ਹਾਂ ਦੱਸਿਆ ਕਿ ਦੀਵਾਲੀ ਦੇ ਸ਼ੁਭ ਮੌਕੇ ‘ਤੇ ਆਸ਼ਰਮ ‘ਚ ਰਹਿ ਰਹੇ ਲੋਕਾਂ ਲਈ 40 ਲੱਖ ਦੀ ਲਾਗਤ ਨਾਲ ਦੋ ਕਮਰਿਆਂ ਦੇ 10 ਸੈੱਟ ਬਣਾਏ ਗਏ ਹਨ, ਜਿਨ੍ਹਾਂ ‘ਚ ਹਰ ਸੈੱਟ ਵਿੱਚ ਇੱਕ ਰਸੋਈ ਅਤੇ ਦੋ ਕਮਰਿਆਂ ਤੋਂ ਇਲਾਵਾ ਬਾਥਰੂਮ ਵੀ ਬਣਾਇਆ ਗਿਆ ਹੈ |  ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਸ਼ਰਮ ਵਿੱਚ ਸੋਲਰ ਸਿਸਟਮ ਵੀ ਲਗਾਇਆ ਗਿਆ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਪ੍ਰਤੀ ਕੀਤੀ ਜਾ ਰਹੀ ਸੇਵਾ ਨੂੰ ਦੇਖਦਿਆਂ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਇੱਕ ਨੇਕ ਵਿਅਕਤੀ ਹਨ।ਇਸਦੇ ਨਾਲ ਹੀ ਉਨ੍ਹਾਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ।  ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ, ਬਲਾਕ ਸਮਿਤੀ ਚੇਅਰਮੈਨ ਬਲਬੀਰ ਬਾਠ, ਕੌਂਸਲਰ ਅਸ਼ੋਕ ਸਚਦੇਵਾ, ਕੌਂਸਲਰ ਰਿਸ਼ੀ ਸ਼ਰਮਾ, ਕੌਂਸਲਰ ਪਰਮਿੰਦਰ ਹਾਂਡਾ, ਸੁਭਾਸ਼ ਮਿੱਤਲ, ਅਮਰਜੀਤ ਭੋਗਲ, ਕੁਲਬੀਰ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਾਸਟਰ ਗੁਲਜ਼ਾਰ ਸਿੰਘ, ਪਵਨ ਗਰਗ ਕੌਂਸਲਰ ਕਸ਼ਮੀਰ ਸਿੰਘ ਭੁੱਲਰ ਆਦਿ ਹਾਜ਼ਰ ਸਨ। .
Spread the love