ਬਰਨਾਲਾ ’ਚ ਵੱਖ-ਵੱਖ ਥਾਵਾਂ ’ਤੇ ਵੈਕਸੀਨੇਸ਼ਨ ਕੈਂਪ ਅੱਜ : ਉਪ ਮੰਡਲ ਮੈਜਿਸਟ੍ਰੇਟ

SDM VARJIT WALIA
ਸੀਨੀਅਰ ਸਿਟੀਜ਼ਨ ਮੇਨਟੀਨੈਂਸ ਐਕਟ : ਬਜ਼ੁਰਗ ਮਾਂ ਨੂੰ ਗੁਜ਼ਾਰਾ ਨਾ ਦੇਣ 'ਤੇ ਉਪ ਮੰਡਲ ਮੈਜਿਸਟਰੇਟ ਬਰਨਾਲਾ ਨੇ ਪੁੱਤਰ ਨੂੰ ਗ੍ਰਿਫਤਾਰ ਕਰਨ ਦੇ ਦਿੱਤੇ ਨਿਰਦੇਸ਼

ਬਰਨਾਲਾ, 22 ਜਨਵਰੀ 2022

ਜ਼ਿਲ੍ਹਾ ਬਰਨਾਲਾ ’ਚ ਕੋਰੋਨਾ ਵਿਰੁੱਧ ਟੀਕਾਕਰਨ ਜਾਰੀ ਹੈ। ਜਿਸ ਤਹਿਤ ਅੱਜ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਥਾਵਾਂ ’ਤੇ ਅੱਜ ਸਿਹਤ ਵਿਭਾਗ ਬਰਨਾਲਾ ਵੱਲੋਂ ਟੀਕਾਕਰਨ ਕੀਤਾ ਜਾਵੇਗਾ। ਇਹ ਜਾਣਕਾਰੀ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਵਰਜੀਤ ਵਾਲੀਆ ਨੇ ਦਿੱਤੀ।

ਹੋਰ ਪੜ੍ਹੋ :-‘ਆਪ’ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਣਗੀਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ: ਹਰਪਾਲ ਸਿੰਘ ਚੀਮਾ

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੱਜ ਦੇ ਟੀਕਾਕਰਨ ਪ੍ਰੋਗਰਾਮ ਵਿੱਚ ਨਗਰ ਕੌਂਸਲ ਦਫ਼ਤਰ ਬਰਨਾਲਾ, ਗੁਰਦੁਆਰਾ ਦਸਮੇਸ਼ ਨਗਰ ਸਿੰਘ ਸਭਾ (ਬਰਨਾਲਾ), ਪੱਕਾ ਦਰਵਾਜ਼ਾ ਗੁਰਦੁਆਰਾ ਸੂਜਾ ਪੱਤੀ ਸੰਘੇੜਾ, ਰਾਮਗੜ੍ਹੀਆ ਗੁਰਦੁਆਰਾ ਰਾਮਗੜ੍ਹੀਆ ਰੋਡ, ਸਰਕਾਰੀ ਆਈ.ਟੀ.ਆਈ ਚੌਂਕ ਬਰਨਾਲਾ, ਗੁਰਦੁਆਰਾ ਨਾਨਕਸਰ, ਨਾਨਕਸਰ ਰੋਡ ਬਰਨਾਲਾ, ਗੁਰਦੁਆਰਾ ਪ੍ਰਗਟਸਰ ਸਾਹਿਬ ਬਰਨਾਲਾ, ਗੁਰਦੁਆਰਾ ਸਾਹਿਬ ਰਾਹੀ ਬਸਤੀ ਬਰਨਾਲਾ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਢਿੱਲੋਂ ਨਗਰ ਬਰਨਾਲਾ, ਤਰਕਸ਼ੀਲ ਭਵਨ ਨੇੜੇ ਤਰਕਸ਼ੀਲ ਚੌਂਕ ਬਰਨਾਲਾ, ਗਾਂਧੀ ਆਰੀਆ ਸਕੂਲ ਬਰਨਾਲਾ, ਟੱਲੇਵਾਲ ਦੀ ਧਰਮਸ਼ਾਲਾ, ਰੈਣ ਬਸੇਰਾ ਬਰਨਾਲਾ, ਯੂ.ਪੀ.ਐਚ.ਸੀ.ਪ੍ਰੇਮ ਨਗਰ ਬਰਨਾਲਾ, ਅਗਰਵਾਲ ਧਰਮਸ਼ਾਲਾ ਬਰਨਾਲਾ, ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ, ਯੂ.ਪੀ.ਐਚ.ਸੀ. ਸੰਧੂ ਪੱਤੀ ਬਰਨਾਲਾ, ਸ.ਸ.ਸਕੂਲ ਸੰਧੂ ਪੱਤੀ ਬਰਨਾਲਾ, ਅਕਾਲਗੜ੍ਹ ਬਸਤੀ ਬਾਬਾ ਬਾਲਕ ਨਾਥ ਮੰਦਿਰ ਵਾਲੀ ਗਲੀ ਅਤੇ ਨਿੱਤਿਆਨੰਦ ਆਸ਼ਰਮ ਲੱਖੀ ਕਲੌਨੀ ਬਰਨਾਲਾ ਵਿਖੇ ਹੋਵੇਗਾ।

Spread the love