ਬਰਨਾਲਾ, 9 ਨਵੰਬਰ 2021
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ 8 ਨਵੰਬਰ ਤੋਂ ਸ਼ੁੁਰੂ ਹੋਏ ਕਾਨੂੰਨੀ ਸੇਵਾ ਹਫ਼ਤੇ ਦੇ ਸਬੰਧ ਵਿੱਚ ਕਾਨੂੰਨੀ ਸੇਵਾਵਾਂ ਦਿਵਸ ਮਨਾਉਣ ਲਈ ਕੋਰਟ ਕੰਪਲੈਕਸ, ਬਰਨਾਲਾ ਵਿਖੇ ਇਨਾਮ ਵੰਡ ਅਤੇ ਪੁੁਸਤਕ ਰਿਲੀਜ਼ ਸਮਾਗਮ ਕੀਤਾ ਗਿਆ, ਜੋ ਕਿ 14 ਨਵੰਬਰ 2021 ਤੱਕ ਮਨਾਇਆ ਜਾ ਰਿਹਾ ਹੈ।
ਇਹ ਪ੍ਰੋਗਰਾਮ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ 2 ਅਕਤੂਬਰ, 2021 ਤੋਂ 14 ਨਵੰਬਰ, 2021 ਤੱਕ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਅਤੇ ਆਊਟਰੀਚ ਪ੍ਰੋਗਰਾਮ ਮਨਾਉਣ ਲਈ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਦਾ ਇੱਕ ਹਿੱਸਾ ਸੀ। ਸ਼੍ਰੀ ਵਰਿੰਦਰ ਅਗਰਵਾਲ, ਮਾਨਯੋਗ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਮੱੁਖ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਸ਼੍ਰੀ ਗੁੁਰਬਾਜ ਸਿੰਘ, ਸੁਪਰਡੰਟ ਆਫ ਪੁਲਿਸ, ਬਰਨਾਲਾ, ਸ੍ਰੀ ਸਰਬਜੀਤ ਸਿੰਘ ਤੂਰ, ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਰਨਾਲਾ, ਸ੍ਰੀ ਓਮ ਪ੍ਰਕਾਸ਼ ਗਾਸੋ, ਉੱਘੇ ਲੇਖਕ ਅਤੇ ਜੁਡੀਸ਼ੀਅਲ ਅਫ਼ਸਰ ਮੌਜੂਦ ਸਨ।
ਉੱਘੇ ਲੇਖਕ ਸ਼੍ਰੀ ਨਰਿੰਦਰ ਘੁੁਗਿਆਣਵੀ ਵੱਲੋ੍ਹ਼ਂ ਸਟੇਜ ਦੀ ਕਾਰਵਾਈ ਚਲਾਈ ਗਈ। ਇਸ ਪ੍ਰੋਗਰਾਮ ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ “ਆਪਣੀ ਬੋਲੀ ਆਪਣੇ ਕਾਨੂੰਨ” ਨਾਮ ਦੀ ਪੁੁਸਤਕ ਨੂੰ ਲਾਂਚ ਕੀਤਾ ਗਿਆ। ਇਹ ਪੁੁਸਤਕ ਵੱਖ-ਵੱਖ ਕਾਨੂੰਨਾਂ ਦੇ ਮੱੁਖ ਉਪਬੰਧਾਂ ਦਾ ਸੰਗ੍ਰਹਿ ਹੈ, ਜਿਨ੍ਹਾਂ ਨਾਲ ਆਮ ਤੌਰ ਤੇ ਲੋਕ ਆਪਣੀ ਰੋਜ਼ਾਨਾ ਦੀ ਰੁੁਟੀਨ ਵਿੱਚ ਪੇਸ਼ ਆਉਂਦੇ ਹਨ। ਿਗਫ਼ਤਾਰੀ, ਦਾਜ, ਔਰਤਾਂ, ਬੱਚਿਆਂ ਵਿਰੱੁਧ ਅਪਰਾਧ, ਕੰਮ ਵਾਲੀਆਂ ਥਾਵਾਂ ਤੇ ਜਿਨਸੀ ਸ਼ੋਸ਼ਣ, ਰੱਖ-ਰਖਾਅ ਕਾਨੂੰਨ, ਮੋਟਰ ਵਹੀਕਲ ਐਕਟ ਅਧੀਨ ਮੁੁਆਵਜ਼ੇ ਦੇ ਅਧਿਕਾਰ ਆਦਿ ਨਾਲ ਸਬੰਧਤ ਕਾਨੂੰਨਾਂ ਦੇ ਵੱਖ-ਵੱਖ ਮਹੱਤਵਪੂਰਨ ਉਪਬੰਧਾਂ ਦਾ ਸਰਲ ਪੰਜਾਬੀ ਰੂਪ ਇਸ ਪੁੁਸਤਕ ਵਿੱਚ ਸ਼ਾਮਲ ਹੈ।
ਇਸ ਪੁੁਸਤਕ ਨੂੰ ਸਰਲ ਪੰਜਾਬੀ ਵਿੱਚ ਰਿਲੀਜ਼ ਕਰਨ ਦਾ ਮੱੁਖ ਮਨੋਰਥ ਇਹ ਹੈ ਕਿ ਆਮ ਲੋਕਾਂ ਨੂੰ ਵੱਖ-ਵੱਖ ਕਾਨੂੰਨਾਂ ਅਧੀਨ ਉਨ੍ਹਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਵਾਲੇ ਕਾਨੂੰਨੀ ਉਪਬੰਧਾਂ ਬਾਰੇ ਜਾਗਰੂਕ ਕੀਤਾ ਜਾਵੇ ਕਿਉਂਕਿ ਕਾਨੂੰਨ ਦਾ ਇਹ ਆਮ ਸਿਧਾਂਤ ਹੈ ਕਿ ਕਾਨੂੰਨ ਦੀ ਅਣਦੇਖੀ ਕੋਈ ਬਹਾਨਾ ਨਹੀਂ ਹੈ। ਸਾਡੇ ਬਹੁੁਤੇ ਕਾਨੂੰਨ ਅੰਗਰੇਜ਼ੀ ਭਾਸ਼ਾ ਵਿੱਚ ਹਨ, ਜੋ ਆਮ ਲੋਕਾਂ ਦੀ ਸਮਝ ਤੋਂ ਬਾਹਰ ਹਨ। ਮੱੁਖ ਕਾਨੂੰਨਾਂ ਦੇ ਮੱੁਖ ਉਪਬੰਧਾਂ ਦਾ ਆਸਾਨ ਪੰਜਾਬੀ ਰੂਪਾਂਤਰਣ ਆਮ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨਾਂ ਬਾਰੇ, ਵੱਖ ਵੱਖ ਕਾਨੂੰਨਾਂ ਅਧੀਨ ਉਨ੍ਹਾਂ ਦੇ ਅਧਿਕਾਰ ਅਤੇ ਜਿੰਮੇਵਾਰੀਆਂ ਬਾਰੇ ਜਾਣਨ ਵਿੱਚ ਮਦਦ ਕਰੇਗਾ। ਇਹ ਕਿਤਾਬ ਆਮ ਲੋਕਾਂ ਨੂੰ ਮੁੁਫਤ ਵੰਡੀ ਜਾਵੇਗੀ, ਜਿਸ ਦੀ ਇਕ-ਇਕ ਕਾਪੀ ਸਾਰੇ ਸਕੂਲਾਂ, ਕਾਲਜਾਂ ਅਤੇ ਇਲਾਕੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਭੇਜੀ ਜਾਵੇਗੀ ਤਾਂ ਜੋ ਵੱਡੀ ਗਿਣਤੀ ਵਿਚ ਲੋਕ ਇਸ ਪੁੁਸਤਕ ਦਾ ਲਾਭ ਉਠਾ ਸਕਣ।
ਇਸ ਸਮਾਗਮ ਦੌਰਾਨ ਉੱਘੇ ਲੇਖਕ ਸ਼ ਓਮ ਪ੍ਰਕਾਸ਼ ਗਾਸੋ ਦੁੁਆਰਾ ਲਿਖੀ ਇੱਕ ਹੋਰ ਪੁੁਸਤਕ “ਨਿਆਂ ਪ੍ਰਣਾਲੀ ਦੀ ਸੰਸਕ੍ਰਿਤੀ” ਵੀ ਰਿਲੀਜ਼ ਕੀਤੀ ਗਈ। ਇਸ ਪੁੁਸਤਕ ਵਿਚ ਲੇਖਕ ਨੇ ਉਸ ਸੱਭਿਆਚਾਰਕ ਧਾਗੇ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ ਹੈ ਜਿਸ ਨਾਲ ਦੇਸ਼ ਦੀ ਨਿਆਂ ਪ੍ਰਣਾਲੀ ਬੱਝੀ ਹੋਈ ਹੈ। ਇਹ ਪੁੁਸਤਕ ਤਰਕ ਭਾਰਤੀ ਪ੍ਰਰਕਾਸ਼ਨ, ਬਰਨਾਲਾ ਵੱਲੋਂ ਛਾਪੀ ਗਈ ਹੈ।
ਇਸ ਮੌਕੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ ਤਹਿਤ ਕਰਵਾਏ ਗਏ ਵੱਖ-ਵੱਖ ਮੁੁਕਾਬਲਿਆਂ ਵਿੱਚ ਪੁੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏੇ। ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਪ੍ਰੋ-ਬੋਨੋ ਦੇ ਆਧਾਰ ’ਤੇ ਆਪਣੀਆਂ ਸੇਵਾਵਾਂ ਦੇਣ ਵਾਲੇ ਸੀਨੀਅਰ ਵਕੀਲਾਂ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਾਨੂੰਨੀ ਸੇਵਾਵਾਂ ਲੈਣ ਦੇ ਇੱਛੁੁਕ ਵਿਅਕਤੀਆਂ ਨੂੰ ਸੀਨੀਅਰ ਵਕੀਲਾਂ ਸਮੇਤ ਪੈਨਲ ਐਡਵੋਕੇਟਾਂ ਦੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁੁਰੂ ਕਰ ਦਿੱਤੀਆਂ ਹਨ। ਇਹ ਕਾਨੂੰਨੀ ਸੇਵਾਵਾਂ ਅਥਾਰਟੀ ਦੁੁਆਰਾ ਨਾਗਰਿਕਾਂ ਨੂੰ ਮੁੁਫਤ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਕਾਨੂੰਨੀ ਸੇਵਾਵਾਂ ਦੇ ਮਿਆਰ ਵਿੱਚ ਸੁੁਧਾਰ ਕਰਨ ਦਾ ਇੱਕ ਯਤਨ ਹੈ ਤਾਂ ਜੋ ਨਾਗਰਿਕ ਜੋ ਇਹ ਸੇਵਾ ਪ੍ਰਾਪਤ ਕਰਨ ਦੇ ਹੱਕਦਾਰ ਹਨ, ਵਧੀਆ ਸੇਵਾਵਾਂ ਪ੍ਰਾਪਤ ਕਰ ਸਕਣ।
ਇਸ ਪ੍ਰੋਗਰਾਮ ਦੌਰਾਨ ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਐਲ.ਬੀ.ਐਸ. ਕਾਲਜ ਅਤੇ ਗੁੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਨੂੰ ਵੀ ਇਸ ਪੈਨ ਇੰਡੀਆ ਜਾਗਰੂਕਤਾ ਪ੍ਰੋਗਰਾਮ ਦੌਰਾਨ ਨਿਭਾਈਆਂ ਸੇਵਾਵਾਂ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਨੇ ਇੱਕ ਮਹੀਨੇ ਤੋਂ ਵੱਧ ਸਮੇਂ ਦੌਰਾਨ ਜਿਲ੍ਹਾ ਬਰਨਾਲਾ ਦੇ ਵੱਖ-ਵੱਖ ਸਥਾਨਾਂ ਤੇ ਨੱੁਕੜ ਨਾਟਕ ਪੇਸ਼ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਮੱੁਖ ਮਹਿਮਾਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਮੁਕੱਦਮਿਆਂ ਵਿੱਚ ਪਈਆਂ ਪਾਰਟੀਆਂ ਨੂੰ 11 ਦਸੰਬਰ, 2021 ਨੂੰ ਹੋਣ ਵਾਲੀ ਅਗਲੀ ਨੈਸ਼ਨਲ ਲੋਕ ਅਦਾਲਤ ਵਿੱਚ ਆਪਸੀ ਝਗੜਿਆਂ ਦਾ ਨਿਪਟਾਰਾ ਕਰਨ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।